ਸਰਹੱਦੀ ਕਸਬਾ ਰਮਦਾਸ ਦੀ ਮੇਨ ਰੋਡ ਬਣੀ ਨਰਕ: ਸੀਵਰੇਜ ਬੋਰਡ ਅਤੇ NHAI ਦੀ ਖਿੱਚੋਤਾਣ ‘ਚ ਜਨਤਾ ਪਰੇਸ਼ਾਨ, ਰਸਤੇ ‘ਚ ਪਏ ਵੱਡੇ ਖੱਡੇ ਦੇ ਰਹੇ ਹਨ ਹਾਦਸਿਆਂ ਨੂੰ ਸੱਦਾ

ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਦੇ ਆਖਰੀ ਕਸਬੇ ਰਮਦਾਸ ਦੀ ਮੇਨ ਜੀ.ਟੀ. ਰੋਡ ਪ੍ਰਸ਼ਾਸਨਿਕ ਨਲਾਇਕੀ ਕਾਰਨ ਹਾਦਸਿਆਂ ਦਾ ਅੱਡਾ ਬਣ ਚੁੱਕੀ ਹੈ। ਅੰਮ੍ਰਿਤਸਰ ਤੋਂ…

public Sewerage Board and NHAI

ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਦੇ ਆਖਰੀ ਕਸਬੇ ਰਮਦਾਸ ਦੀ ਮੇਨ ਜੀ.ਟੀ. ਰੋਡ ਪ੍ਰਸ਼ਾਸਨਿਕ ਨਲਾਇਕੀ ਕਾਰਨ ਹਾਦਸਿਆਂ ਦਾ ਅੱਡਾ ਬਣ ਚੁੱਕੀ ਹੈ। ਅੰਮ੍ਰਿਤਸਰ ਤੋਂ ਰਾਜਾਸਾਂਸੀ ਏਅਰਪੋਰਟ, ਅਜਨਾਲਾ ਅਤੇ ਡੇਰਾ ਬਾਬਾ ਨਾਨਕ ਕੋਰੀਡੋਰ ਨੂੰ ਜਾਣ ਵਾਲੀ ਇਹ ਅਹਿਮ ਸੜਕ, ਜੋ ਅੱਗੇ ਗੁਰਦਾਸਪੁਰ ਅਤੇ ਜੰਮੂ-ਕਸ਼ਮੀਰ ਨੂੰ ਜੋੜਦੀ ਹੈ, ਇਸ ਵੇਲੇ ਬੇਹੱਦ ਖ਼ਸਤਾ ਹਾਲਤ ਵਿੱਚ ਹੈ। ਸੀਵਰੇਜ ਬੋਰਡ ਅਤੇ ਨੈਸ਼ਨਲ ਹਾਈਵੇਅ ਅਥਾਰਟੀ (NHAI) ਦੀ ਆਪਸੀ ਬਹਿਸ ਕਾਰਨ ਸਥਾਨਕ ਲੋਕ ਅਤੇ ਰਾਹਗੀਰ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ।

ਸੜਕ ‘ਚ ਖੱਡੇ ਅਤੇ ਖੜ੍ਹਾ ਪਾਣੀ ਬਣਿਆ ਮੁਸੀਬਤ

ਰਮਦਾਸ ਦੇ ਮੁੱਖ ਮਾਰਗ ‘ਤੇ ਸੀਵਰੇਜ ਬੋਰਡ ਅਤੇ NHAI ਵੱਲੋਂ ਪੁੱਟੇ ਗਏ ਵੱਡੇ-ਵੱਡੇ ਖੱਡੇ ਹੁਣ ਲੋਕਾਂ ਲਈ ਜਾਨਲੇਵਾ ਸਾਬਤ ਹੋ ਰਹੇ ਹਨ। ਇਨ੍ਹਾਂ ਟੋਇਆਂ ਵਿੱਚ ਖੜ੍ਹਾ ਗੰਦਾ ਪਾਣੀ ਨਾ ਸਿਰਫ਼ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ, ਸਗੋਂ ਰੋਜ਼ਾਨਾ ਕਈ ਮੋਟਰਸਾਈਕਲ ਸਵਾਰ ਅਤੇ ਗੱਡੀਆਂ ਇਨ੍ਹਾਂ ਖੱਡਿਆਂ ਦਾ ਸ਼ਿਕਾਰ ਹੋ ਕੇ ਨੁਕਸਾਨੀਆਂ ਜਾ ਰਹੀਆਂ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਸੜਕ ਦੀ ਇਹ ਹਾਲਤ ਬਣੀ ਹੋਈ ਹੈ, ਪਰ ਪ੍ਰਸ਼ਾਸਨ ਅੱਖਾਂ ਮੀਟ ਕੇ ਸੁੱਤਾ ਪਿਆ ਹੈ।

ਜ਼ਿੰਮੇਵਾਰੀ ਲੈਣ ਤੋਂ ਭੱਜ ਰਹੇ ਅਧਿਕਾਰੀ: ਫੋਨ ‘ਤੇ ਹੀ ਉਲਝੇ ਦੋਵੇਂ ਵਿਭਾਗ

ਜਦੋਂ ਇਸ ਮਸਲੇ ਸਬੰਧੀ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਪੱਲਾ ਝਾੜਦਿਆਂ ਕਿਹਾ ਕਿ ਉਨ੍ਹਾਂ ਨੇ ਆਪਣਾ ਕੰਮ ਮੁਕੰਮਲ ਕਰ ਦਿੱਤਾ ਹੈ ਅਤੇ ਹੁਣ ਸੜਕ ਦੀ ਮੁਰੰਮਤ ਦਾ ਕੰਮ ਨੈਸ਼ਨਲ ਹਾਈਵੇਅ ਦਾ ਹੈ। ਦੂਜੇ ਪਾਸੇ, ਜਦੋਂ NHAI ਦੇ ਪ੍ਰੋਜੈਕਟ ਮੈਨੇਜਰ ਨਾਲ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਨੇ ਇਸ ਕੰਮ ਨੂੰ ਸੀਵਰੇਜ ਬੋਰਡ ਦੀ ਜ਼ਿੰਮੇਵਾਰੀ ਦੱਸਿਆ। ਹੈਰਾਨੀ ਦੀ ਗੱਲ ਉਦੋਂ ਸਾਹਮਣੇ ਆਈ ਜਦੋਂ ਪੱਤਰਕਾਰ ਵੱਲੋਂ ਦੋਵਾਂ ਅਧਿਕਾਰੀਆਂ ਨੂੰ ਕਾਨਫਰੰਸ ਕਾਲ ‘ਤੇ ਲਿਆ ਗਿਆ, ਤਾਂ ਉਹ ਇਕ-ਦੂਜੇ ‘ਤੇ ਦੋਸ਼ ਲਾਉਂਦੇ ਹੋਏ ਆਪਸ ਵਿੱਚ ਹੀ ਬਹਿਸ ਪਏ।

ਪਬਲਿਕ ਨੇ ਕਿਹਾ- “ਸਾਡੀ ਕੋਈ ਸੁਣਨ ਵਾਲਾ ਨਹੀਂ”

ਮੌਕੇ ‘ਤੇ ਮੌਜੂਦ ਰਾਹਗੀਰਾਂ ਅਤੇ ਇਲਾਕਾ ਨਿਵਾਸੀਆਂ ਨੇ ਭਰੇ ਮਨ ਨਾਲ ਕਿਹਾ ਕਿ ਸਰਹੱਦੀ ਖੇਤਰ ਹੋਣ ਕਾਰਨ ਇੱਥੇ ਕੋਈ ਸੁਣਵਾਈ ਨਹੀਂ ਹੁੰਦੀ। ਵੱਡੀਆਂ ਗੱਡੀਆਂ ਅਤੇ ਫੌਜੀ ਕਾਫਲੇ ਵੀ ਇਸੇ ਰੂਟ ਤੋਂ ਗੁਜ਼ਰਦੇ ਹਨ, ਪਰ ਸੜਕ ਦੇ ਦੋ ਵੱਡੇ ਖੱਡੇ ਕਿਸੇ ਵੱਡੀ ਤ੍ਰਾਸਦੀ ਨੂੰ ਉਡੀਕ ਰਹੇ ਹਨ। ਲੋਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਹੀ ਸੜਕ ਦੀ ਮੁਰੰਮਤ ਨਾ ਕੀਤੀ ਗਈ ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ 

Big action by Amritsar Police: ਸੀਸੀਟੀਵੀ ਦੀ ਮਦਦ ਨਾਲ ਮੋਬਾਈਲ ਲੁਟੇਰਾ ‘ਮਿੱਠੂ’ ਕਾਬੂ, ਪਿੱਛਾ ਕਰਦੇ ਸਮੇਂ ਸਕੂਟੀ ਸਲਿੱਪ ਹੋਣ ਕਾਰਨ ਹੋਇਆ ਜ਼ਖਮੀ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *