‘The Great Indian Kapil Show’: ਮਹਿਲਾ ਕ੍ਰਿਕਟ ਟੀਮ ਦੀਆਂ ਧਾਕੜ ਖਿਡਾਰਨਾਂ ਲਗਾਉਣਗੀਆਂ ਰੌਣਕਾਂ, ਸਿਮ੍ਰਿਤੀ ਮੰਧਾਨਾ ਨਹੀਂ ਹੋਵੇਗੀ ਸ਼ਾਮਲ

ਮੁੰਬਈ : ਨੈੱਟਫਲਿਕਸ ‘ਤੇ ਕਪਿਲ ਸ਼ਰਮਾ ਦੇ ਮਸ਼ਹੂਰ ਕਾਮੇਡੀ ਸ਼ੋਅ ‘ਦ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਦੇ ਨਵੇਂ ਸੀਜ਼ਨ ਦਾ ਆਗਾਜ਼ ਧਮਾਕੇਦਾਰ ਅੰਦਾਜ਼ ਵਿੱਚ ਹੋ ਚੁੱਕਾ…

The Great Indian Kapil Show

ਮੁੰਬਈ : ਨੈੱਟਫਲਿਕਸ ‘ਤੇ ਕਪਿਲ ਸ਼ਰਮਾ ਦੇ ਮਸ਼ਹੂਰ ਕਾਮੇਡੀ ਸ਼ੋਅ ‘ਦ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਦੇ ਨਵੇਂ ਸੀਜ਼ਨ ਦਾ ਆਗਾਜ਼ ਧਮਾਕੇਦਾਰ ਅੰਦਾਜ਼ ਵਿੱਚ ਹੋ ਚੁੱਕਾ ਹੈ। ਪ੍ਰਿਅੰਕਾ ਚੋਪੜਾ ਦੀ ਮੌਜੂਦਗੀ ਵਾਲੇ ਪਹਿਲੇ ਐਪੀਸੋਡ ਤੋਂ ਬਾਅਦ, ਹੁਣ ਦੂਜੇ ਐਪੀਸੋਡ ਵਿੱਚ ਕ੍ਰਿਕਟ ਦਾ ਜਲਵਾ ਦੇਖਣ ਨੂੰ ਮਿਲੇਗਾ। ਇਸ ਵਾਰ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਅੱਲਗ ਜੋਸ਼ ਅਤੇ ਸਾਰੇ ਅਲਗ – ਅਲਗ ਚਰਿੱਤਰ ਦੇਖਣ ਨੂੰ ਮਿਲਣਗੇ। ਕਪਿਲ ਸ਼ਰਮਾ ਦੇ ਨਵੇਂ ਸੀਜਨ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ। ਉਹਨਾਂ ਵੱਲੋਂ ਇਸ ਸ਼ੋਅ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਨਵੇਂ ਸੀਜਨ ਦੇ ਸ਼ੋਅ ਦੇ ਪਹਿਲੇ ਐਪੀਸੋਡ ਵਿੱਚ ਪ੍ਰਿਯਕਾ ਚੋਪੜਾ ਨੇ ਆ ਕੇ ਸ਼ੋਅ ਦੀ ਰੌਣਕ ਹੋਰ ਵਧਾ ਦਿੱਤੀ ਸੀ।

ਹੁਣ ਇਸ ਹਫ਼ਤੇ ਕਪਿਲ ਦੇ ਮੰਚ ‘ਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀਆਂ ਉਹ ਸਟਾਰ ਖਿਡਾਰਨਾਂ ਪਹੁੰਚ ਰਹੀਆਂ ਹਨ, ਜਿਨ੍ਹਾਂ ਨੇ ਹਾਲ ਹੀ ਵਿੱਚ ਇਤਿਹਾਸਕ ਵਿਸ਼ਵ ਕੱਪ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਇਸ ਵਾਰ ਦਾ ਐਪੀਸੋਡ ਵਿੱਚ ਵੀ ਵੱਖਰੇ ਕਿਸਮ ਦਾ ਜੋਸ਼ ਅਤੇ ਭਾਰਤ ਨੂੰ ਮਾਣ ਮਹਿਸੂਸ ਕਰਵਾਉਣ ਵਾਲੀਆਂ ਖਿਡਾਰਨਾਂ ਦਾ ਹੱਸਮੱਖ ਅੰਦਾਜ਼ ਦੇਖਣ ਨੂੰ ਮਿਲੇਗਾ।

ਟੀਮ ਦੀਆਂ ਦਿੱਗਜ ਖਿਡਾਰਨਾਂ ਕਰਨਗੀਆਂ ਸ਼ਿਰਕਤ

ਇਸ ਖ਼ਾਸ ਐਪੀਸੋਡ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੇ ਨਾਲ ਰਿਚਾ ਘੋਸ਼, ਜੇਮਿਮਾ ਰੌਡਰਿਗਜ਼, ਸ਼ੇਫਾਲੀ ਵਰਮਾ, ਦੀਪਤੀ ਸ਼ਰਮਾ, ਰੇਣੁਕਾ ਸਿੰਘ, ਹਰਲੀਨ ਦਿਓਲ, ਰਾਧਾ ਯਾਦਵ ਅਤੇ ਪ੍ਰਤਿਕਾ ਰਾਵਲ ਨਜ਼ਰ ਆਉਣਗੀਆਂ। ਇਨ੍ਹਾਂ ਦੇ ਨਾਲ ਟੀਮ ਦੇ ਮੁੱਖ ਕੋਚ ਅਮੋਲ ਮਜੂਮਦਾਰ ਵੀ ਮੌਜੂਦ ਰਹਿਣਗੇ। ਪ੍ਰੋਮੋ ਵਿੱਚ ਦੇਖਿਆ ਜਾ ਸਕਦਾ ਹੈ ਕਿ ਮੈਦਾਨ ‘ਤੇ ਗੰਭੀਰ ਰਹਿਣ ਵਾਲੀਆਂ ਇਹ ਖਿਡਾਰਨਾਂ ਕਪਿਲ ਦੇ ਸਵਾਲਾਂ ‘ਤੇ ਖੂਬ ਹਾਸਾ-ਠੱਠਾ ਕਰ ਰਹੀਆਂ ਹਨ।

 

View this post on Instagram

 

A post shared by Netflix India (@netflix_in)

ਜਾਣੋ ਸਿਮ੍ਰਿਤੀ ਮੰਧਾਨਾ ਕਿਉਂ ਨਹੀਂ ਸ਼ੋਅ ਹੋਈ ਹਾਜ਼ਰ?

ਪ੍ਰਸ਼ੰਸਕਾਂ ਲਈ ਇੱਕ ਨਿਰਾਸ਼ਾ ਵਾਲੀ ਖ਼ਬਰ ਇਹ ਹੈ ਕਿ ਭਾਰਤੀ ਟੀਮ ਦੀ ਉਪ-ਕਪਤਾਨ ਅਤੇ ਸਟਾਰ ਬੱਲੇਬਾਜ਼ ਸਿਮ੍ਰਿਤੀ ਮੰਧਾਨਾ ਇਸ ਐਪੀਸੋਡ ਦਾ ਹਿੱਸਾ ਨਹੀਂ ਹੋਵੇਗੀ। ਖ਼ਬਰਾਂ ਮੁਤਾਬਕ, ਪਿਛਲੇ ਕੁਝ ਦਿਨਾਂ ਤੋਂ ਪਲਾਸ਼ ਮੁਛਲ ਨਾਲ ਉਨ੍ਹਾਂ ਦੇ ਨਿੱਜੀ ਰਿਸ਼ਤਿਆਂ ਵਿੱਚ ਆਈਆਂ ਤਲਖ਼ੀਆਂ ਅਤੇ ਵਿਆਹ ਟੁੱਟਣ ਦੀਆਂ ਚਰਚਾਵਾਂ ਕਾਰਨ ਉਹ ਸੁਰਖੀਆਂ ਵਿੱਚ ਰਹੀ ਹੈ। ਸ਼ਾਇਦ ਇਹੀ ਕਾਰਨ ਹੈ ਕਿ ਉਹ   ਸ਼ੋਅ ਵਿੱਚ ਸ਼ਾਮਲ ਨਹੀਂ ਹੋ ਸਕੀ। ਸ਼ੋਅ ਦੇ ਪ੍ਰੋਮੋ ‘ਤੇ ਵੀ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਸਿਮ੍ਰਿਤੀ ਨੂੰ ਯਾਦ ਕਰ ਰਹੇ ਹਨ।

ਹਰਮਨਪ੍ਰੀਤ ਨੇ ਸਿਮ੍ਰਿਤੀ ਨਾਲ ਜੁੜਿਆ ਕਿੱਸਾ ਕੀਤਾ ਸਾਂਝਾ

ਸਿਮ੍ਰਿਤੀ ਸ਼ੋਅ ਵਿੱਚ ਨਹੀਂ ਹੈ ਪਰ ਉਸ ਦਾ ਜ਼ਿਕਰ ਜ਼ਰੂਰ ਹੋਇਆ। ਕਪਤਾਨ ਹਰਮਨਪ੍ਰੀਤ ਕੌਰ ਨੇ ਦੱਸਿਆ ਕਿ ਟਰਾਫੀ ਚੁੱਕਣ ਤੋਂ ਪਹਿਲਾਂ ਉਨ੍ਹਾਂ ਨੇ ਜੋ ਭੰਗੜਾ ਪਾਇਆ ਸੀ, ਉਸ ਦੀ ਪ੍ਰੇਰਨਾ ਸਿਮ੍ਰਿਤੀ ਮੰਧਾਨਾ ਹੀ ਸੀ। ਜੇਮਿਮਾ ਨੇ ਚੁਟਕੀ ਲੈਂਦਿਆਂ ਦੱਸਿਆ ਕਿ ਹਰਮਨਪ੍ਰੀਤ ਜਲਦੀ ਕਿਸੇ ਦੀ ਗੱਲ ਨਹੀਂ ਸੁਣਦੀ, ਪਰ ਸਿਮ੍ਰਿਤੀ ਨੇ ਧਮਕੀ ਦਿੱਤੀ ਸੀ ਕਿ ਜੇਕਰ ਭੰਗੜਾ ਨਾ ਪਾਇਆ ਤਾਂ ਉਹ ਸਾਰੀ ਉਮਰ ਗੱਲ ਨਹੀਂ ਕਰੇਗੀ।

ਜਾਣੋ ਕਦੋਂ ਦੇਖ ਸਕਦੇਹੋ ਇਹ ਐਪੀਸੋਡ?

ਕ੍ਰਿਕਟ ਅਤੇ ਕਾਮੇਡੀ ਦਾ ਇਹ ਸੁਮੇਲ ਤੁਸੀਂ 27 ਦਸੰਬਰ 2025 ਨੂੰ ਰਾਤ 8 ਵਜੇ ਨੈੱਟਫਲਿਕਸ ‘ਤੇ ਦੇਖ ਸਕਦੇ ਹੋ। ਪ੍ਰਸ਼ੰਸਕਾਂ ਮੁਤਾਬਕ ਇਹ ਇਸ ਸੀਜ਼ਨ ਦੇ ਸਭ ਤੋਂ ਮਨੋਰੰਜਕ ਐਪੀਸੋਡਾਂ ਵਿੱਚੋਂ ਇੱਕ ਹੋਣ ਵਾਲਾ ਹੈ।

ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ

Leave a Reply

Your email address will not be published. Required fields are marked *