ਸਿਰਫਿਰੇ ਆਸ਼ਕਾਂ ਵੱਲੋਂ ਕੁੜੀਆਂ ਉਤੇ ਤੇਜ਼ਾਬ ਸੁੱਟਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਅੱਜ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਕਿ ਇਕ ਪ੍ਰੇਮਿਕਾ ਨੇ ਆਪਣੇ ਪ੍ਰੇਮੀ ਰਹਿ ਚੁੱਕੇ ਮੁੰਡੇ ਉਤੇ ਤੇਜ਼ਾਬ ਸੁੱਟ ਦਿੱਤਾ। ਵਿਆਹ ਲਈ ਬਾਰਾਤ ਲਿਜਾ ਰਹੇ ਲਾੜੇ ‘ਤੇ ਪ੍ਰੇਮਿਕਾ ਨੇ ਤੇਜ਼ਾਬ ਸੁੱਟਿਆ। ਲਾੜੇ ਦੇ ਨਾਲ ਨਾਲ ਤਿੰਨ ਔਰਤਾਂ ਵੀ ਝੁਲਸ ਗਈਆਂ। ਵਾਰ.ਦਾਤ ਕਰ ਕੇ ਭੱਜ ਰਹੀ ਪ੍ਰੇਮਿਕਾ ਨੂੰ ਭੀੜ ਨੇ ਫੜ ਲਿਆ। ਉਸ ਦੀ ਕੁੱਟਮਾਰ ਕੀਤੀ ਗਈ ਤੇ ਪੁਲਿਸ ਹਵਾਲੇ ਕਰ ਦਿੱਤਾ ਗਿਆ। ਮੁਲਜ਼ਮ ਪ੍ਰੇਮਿਕਾ ਆਪਣੇ ਬੁਆਏਫ੍ਰੈਂਡ ਦੇ ਕਿਸੇ ਹੋਰ ਨਾਲ ਵਿਆਹ ਕਰਨ ਤੋਂ ਨਾਰਾਜ਼ ਸੀ ਅਤੇ ਉਸ ਤੋਂ ਬਦਲਾ ਲੈਣਾ ਚਾਹੁੰਦੀ ਸੀ।
ਜਾਣਕਾਰੀ ਅਨੁਸਾਰ ਜਦੋਂ ਇਹ ਘਟਨਾ ਵਾਪਰੀ ਤਾਂ ਘਰ ਦੀਆਂ ਔਰਤਾਂ ਬਾਰਾਤ ਵਿਚ ਨੱਚ ਰਹੀਆਂ ਸਨ। ਘੁੰਡ ਕੱਢ ਕੇ ਇਕ ਮੁਟਿਆਰ ਉੱਥੇ ਪਹੁੰਚੀ ਅਤੇ ਤੇਜ਼ਾਬ ਸੁੱਟ ਦਿੱਤਾ। ਤੇਜ਼ਾਬ ਨਾਲ ਜ਼ਖ਼ਮੀ ਲਾੜੇ ਅਤੇ ਔਰਤਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਲਾੜੇ ਦਾ ਇਲਾਜ ਕਰ ਕੇ ਛੁੱਟੀ ਦੇ ਦਿੱਤੀ ਗਈ। ਉਹ ਦੇਰ ਰਾਤ ਵਿਆਹ ਦੀ ਬਾਰਾਤ ਲੈ ਕੇ ਰਵਾਨਾ ਹੋ ਗਿਆ। ਜ਼ਖ਼ਮੀ ਔਰਤਾਂ ਦਾ ਇਲਾਜ ਜਾਰੀ ਹੈ।
ਮਾਮਲਾ ਉਤਰ ਪ੍ਰਦੇਸ਼ ਦੇ ਬਲੀਆ ਦੇ ਬੰਸਡੀਹਾਰੋਡ ਥਾਣਾ ਖੇਤਰ ਦੇ ਪਿੰਡ ਡੁਮਰੀ ਦਾ ਹੈ। 23 ਅਪ੍ਰੈਲ ਨੂੰ ਪਿੰਡ ਦੇ ਰਾਕੇਸ਼ ਬਿੰਦ ਦੇ ਵਿਆਹ ਦੀ ਬਰਾਤ ਮੌੜ ਜ਼ਿਲ੍ਹੇ ਵਿੱਚ ਜਾ ਰਹੀ ਸੀ। ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। । ਔਰਤਾਂ ਦੀ ਭੀੜ ਵਿੱਚ ਘੁੰਡ ਕੱਢੀ ਇੱਕ ਮੁਟਿਆਰ ਪਹੁੰਚੀ। ਜਿਵੇਂ ਹੀ ਉਹ ਲਾੜੇ ਰਾਕੇਸ਼ ਦੇ ਨੇੜੇ ਪਹੁੰਚੀ ਤਾਂ ਉਸ ਨੇ ਆਪਣੀ ਕਮਰ ਤੋਂ ਪਾਲੀਥੀਨ ਕੱਢ ਕੇ ਉਸ ‘ਤੇ ਤੇਜ਼ਾਬ ਸੁੱਟ ਦਿੱਤਾ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਬਾਂਸਡੀਹਾਰੋਡ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਭੀੜ ਨੇ ਦੋਸ਼ੀ ਲੜਕੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਲੜਕੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇੱਥੇ ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਹਫੜਾ-ਦਫੜੀ ਮੱਚ ਗਈ। ਲੋਕਾਂ ਦਾ ਕਹਿਣਾ ਹੈ ਕਿ ਦੋਸ਼ੀ ਲੜਕੀ ਉਸੇ ਪਿੰਡ ਦੀ ਰਹਿਣ ਵਾਲੀ ਹੈ। ਦੋਵਾਂ ਵਿਚਾਲੇ ਕਈ ਸਾਲਾਂ ਤੋਂ ਪ੍ਰੇਮ ਸਬੰਧ ਸਨ।
ਲਾੜੇ ਉਤੇ ਪ੍ਰੇਮਿਕਾ ਨੇ ਸੁੱਟਿਆ ਤੇਜ਼ਾ.ਬ, ਨੇੜੇ ਨੱਚ ਰਹੀਆਂ ਤਿੰਨ ਮਹਿਲਾ ਰਿਸ਼ਤੇਦਾਰ ਵੀ ਝੁਲਸੀਆਂ
ਸਿਰਫਿਰੇ ਆਸ਼ਕਾਂ ਵੱਲੋਂ ਕੁੜੀਆਂ ਉਤੇ ਤੇਜ਼ਾਬ ਸੁੱਟਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਅੱਜ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਕਿ ਇਕ ਪ੍ਰੇਮਿਕਾ ਨੇ ਆਪਣੇ…
