ਅੰਮ੍ਰਿਤਾ ਰਾਓ ਦੀ ਫ਼ਿਲਮ ‘ਵਿਆਹ’ ਦਾ ਡਾਇਲੌਗ ਹੋ ਰਿਹਾ ਇਹਨੇ ਸਾਲਾਂ ਬਾਅਦ ਟਰੈਂਡ

ਮੁੰਬਈ (ਹਰਲੀਨ) : ਅਦਾਕਾਰਾ ਅੰਮ੍ਰਿਤਾ ਰਾਓ (Amrita Rao) ਨੂੰ ਕੌਣ ਨਹੀਂ ਜਾਣਦਾ। 2006 ਵਿਚ ਅੰਮ੍ਰਿਤਾ ਸ਼ਾਹਿਦ ਕਪੂਰ ਦੇ ਨਾਲ ਫਿਲਮ ‘ਵਿਆਹ’ ਵਿਚ ਆਈ ਸੀ ਜਿਸਨੇ…

ਮੁੰਬਈ (ਹਰਲੀਨ) : ਅਦਾਕਾਰਾ ਅੰਮ੍ਰਿਤਾ ਰਾਓ (Amrita Rao) ਨੂੰ ਕੌਣ ਨਹੀਂ ਜਾਣਦਾ। 2006 ਵਿਚ ਅੰਮ੍ਰਿਤਾ ਸ਼ਾਹਿਦ ਕਪੂਰ ਦੇ ਨਾਲ ਫਿਲਮ ‘ਵਿਆਹ’ ਵਿਚ ਆਈ ਸੀ ਜਿਸਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ । ਫਿਲਮ ਤੋਂ ਬਾਅਦ ਅੰਮ੍ਰਿਤਾ ਦੀ ਐਕਟਿੰਗ ਦੀ ਲੋਕਾਂ ਨੇ ਖੂਬ ਤਾਰੀਫ਼ ਵੀ ਕੀਤੀ ਸੀ। ਤੁਹਾਨੂੰ ਸਾਰਿਆਂ ਨੂੰ ਫ਼ਿਲਮ ਦਾ ਫੇਮਸ ਡਾਇਲੌਗ ‘ਜਲ ਲੇਂਗੇ’ ਤਾਂ ਯਾਦ ਹੀ ਹੋਵੇਗਾ, ਜੋਕਿ ਕਾਫ਼ੀ ਟਰੈਂਡ ਵੀ ਹੋਇਆ ਸੀ।  ਇਸ ਡਾਇਲੌਗ ‘ਤੇ ਮਜ਼ੇਦਾਰ ਮੀਮਸ ਵੀ ਬਣੇ ਸਨ। 

ਅੰਮ੍ਰਿਤਾ ਰਾਓ ਦਾ ਫਿਲਮ ਵਿਚ ਪੂਨਮ ਦਾ ਕਿਰਦਾਰ ਸੀ ਜਿਸ ਵਿਚ ਉਹ ਮਹਿਮਾਨਾਂ ਨੂੰ ਜਿਸ ਤਰ੍ਹਾਂ ਪਾਣੀ ਦੇਂਦੀ ਹੈ ਤੇ ਕਹਿੰਦੀ ਹੈ ‘ਜਲ ਲੇਂਗੇ’ ? ਉਸ ਚੀਜ਼ ਨੂੰ ਇੰਟਰਨੈਟ ਕਦੇ ਵੀ ਨਹੀਂ ਭੁੱਲ ਸਕਦਾ।  ਦੱਸਣਯੋਗ ਹੈ ਕਿ ਹਾਲੇ ‘ਚ ਹੀ ਇੰਸਟਾਗ੍ਰਾਮ ਉੱਤੇ ਇਸਦਾ ਡਾਇਲੌਗ ਦੀ ਰੀਲ ਬਣਾਈ ਗਈ ਹੈ। ਜੋ ਸੋਸ਼ਲ ਮੀਡਿਆ ‘ਤੇ ਬੜੀ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। 

 
View this post on Instagram
 
 
 
 
 
 
 
 
 
 
 

A post shared by AMRITA RAO

 

 

 

 

 

 

 

 

 

 

 

 

 

ਅੰਮ੍ਰਿਤਾ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀ ਹੈ। ਵੀਡੀਓ ‘ਚ ਅੰਮ੍ਰਿਤਾ ਨੇ ਪੀਲੇ ਰੰਗ ਦਾ ਟੋਪ ਪਾਇਆ ਹੋਇਆ ਹੈ। ਇਸ ਵਿੱਚ ਅੰਮ੍ਰਿਤਾ ਦੀਆਂ ਲੁਕਸ ਕਾਫ਼ੀ ਸਿਮਪਲ ਹਨ।

ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਾ ਰਾਓ ਨੇ ਕਈ ਸਾਲਾਂ ਤੱਕ ਆਪਣੇ ਬੁਆਏਫ੍ਰੈਂਡ ਨੂੰ ਡੇਟ ਕਰਨ ਤੋਂ ਬਾਅਦ ਸਾਲ 2016 ਵਿਚ ਆਰ.ਜੇ. ਅਨਮੋਲ (RJ Anmol) ਦੇ ਨਾਲ ਵਿਆਹ ਕਰਵਾ ਲਿਆ ਸੀ ਤੇ ਪਿੱਛਲੇ ਸਾਲ ਹੀ ਉਹਨਾਂ ਨੇ ਇੱਕ ਬੇਟੇ ਨੂੰ ਜਨਮ ਦਿੱਤਾ। ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਅੰਮ੍ਰਿਤਾ ਨੇ ਮੈਂ ਹੁੰ ਨਾ, ਇਸ਼ਕ ਵਿਸ਼ਕ, ਜਾਣੇ ਕਾਹਾ ਸੇ ਆਈ ਹੈ ਆਦਿ ਫ਼ਿਲਮਾਂ ‘ਚ ਕੰਮ ਕੀਤਾ ਹੈ। ਅੰਮ੍ਰਿਤਾ ਨੂੰ ਆਖ਼ਿਰੀ ਵਾਰ ਸਾਲ 2019 ਵਿਚ ਫ਼ਿਲਮ ‘ਠਾਕਰੇ’ ‘ਚ ਦੇਖਿਆ ਗਿਆ ਸੀ। ਇਸ ਫ਼ਿਲਮ ‘ਚ ਨਵਾਜ਼ੂਦੀਨ ਸਦੀਕੀ ਮੁੱਖ ਭੂਮਿਕਾ ‘ਚ ਸਨ।

Leave a Reply

Your email address will not be published. Required fields are marked *