ਮੁੰਬਈ (ਇੰਟ.)- ਕੋਰੋਨਾ ਵਾਇਰਸ ਕਾਰਣ ਨਵੇਂ ਵਿਆਹੇ ਜੋੜਿਆਂ ਦੇ ਚਾਅ ਧਰੇ-ਧਰਾਏ ਹੀ ਰਹਿ ਗਏ ਕਿਉਂਕਿ ਕੋਰੋਨਾ ਮਹਾਮਾਰੀ ਦਾ ਕਹਿਰ ਮੁਲਕ ‘ਤੇ ਲਗਾਤਾਰ ਹਾਵੀ ਹੋ ਰਿਹਾ ਹੈ। ਇਸ ਮਹਾਮਾਰੀ ਨਾਲ ਸਰਕਾਰ ਵਲੋਂ ਪੂਰੀ ਤਿਆਰੀ ਜੰਗ ਲੜੀ ਜਾ ਰਹੀ ਹੈ। ਇਸ ਦੇ ਬਾਵਜੂਦ ਕੋਰੋਨਾ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਇਸ ਦੌਰਾਨ ਜਿਹੜੇ ਲੋਕ ਵਿਆਹ ਕਰਵਾ ਰਹੇ ਹਨ ਉਨ੍ਹਾਂ ਨੂੰ ਬਹੁਤ ਤੰਗੀ ਆ ਰਹੀ ਹੈ ਕਿਉਂਕਿ ਇਸ ਦੌਰਾਨ ਜ਼ਿਆਦਾ ਲੋਕ ਇਕੱਠੇ ਨਹੀਂ ਕੀਤੇ ਜਾ ਸਕਦੇ ਹੋਰ ਤੇ ਹੋਰ ਬੈਂਡ ਬਾਜਾ ਵੀ ਸੀਮਤ ਗਿਣਤੀ ਵਿਚ ਲਿਜਾ ਸਕਦੇ ਹਨ। ਇਸੇ ਦੌਰਾਨ ਇਕ ਅਨੋਖਾ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
.jpg)
ਸੀਰੀਅਲ ਨਾਮਕਰਣ ਦੇ ਅਭਿਨੇਤਾ ਵਿਰਾਫ ਪਟੇਲ ਆਪਣੀ ਲੰਬੇ ਸਮੇਂ ਤੋਂ ਗਰਲਫ੍ਰੈਂਡ ਸਲੋਨੀ ਖੰਨਾ ਨਾਲ 6 ਮਈ ਨੂੰ ਵਿਆਹ ਦੇ ਬੰਧਨ ਵਿਚ ਬੱਝ ਗਏ। ਸ਼ੁਰੂਆਤ ਵਿਚ ਜੋੜੇ ਨੇ ਧੂਮ-ਧਾਮ ਨਾਲ ਵਿਆਹ ਕਰਵਾਉਣ ਦੀ ਯੋਜਨਾ ਬਣਾਈ ਸੀ ਪਰ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਕਾਰਣ ਦੋਹਾਂ ਦੀਆਂ ਉਮੀਦਾਂ ‘ਤੇ ਪਾਣੀ ਫਿਰ ਗਿਆ। ਇਸ ਕਾਰਣ ਦੋਹਾਂ ਨੇ ਸਾਦਾ ਵਿਆਹ ਕਰਵਾਉਣ ਦਾ ਫੈਸਲਾ ਕੀਤਾ। ਜੋੜੇ ਨੇ ਮੁੰਬਈ ਦੇ ਬਾਦਰਾ ਕੋਰਟ ਵਿਚ ਵਿਆਹ ਰਚਾਇਆ। ਵਿਰਾਫ ਅਤੇ ਸਲੋਨੀ ਦੇ ਮਾਤਾ-ਪਿਤਾ ਸ਼ਾਮਲ ਨਹੀਂ ਹੋ ਸਕੇ। ਉਨ੍ਹਾਂ ਨੇ ਤਿੰਨ ਨੇੜਲੇ ਦੋਸਤਾਂ ਨਾਲ ਕੋਰਟ ਪਹੁੰਚ ਕੇ ਵਿਆਹ ਕਰਵਾਇਆ। ਹੁਣ ਉਹ ਵਿਆਹ ਦੌਰਾਨ ਖਰਚ ਹੋਣ ਵਾਲੇ ਬਚੇ ਪੈਸਿਆਂ ਨੂੰ ਦਾਨ ਕਰਨਗੇ।
.jpg)
ਸਲੋਨੀ ਖੰਨਾ ਨੇ ਇੰਸਟਾਗ੍ਰਾਮ ਪੋਸਟ ਵਿਚ ਲਿਖਿਆ, ਇਕ ਪਰਫੈਕਟ ਵਿਆਹ ਅੰਗੂਠੀ ਦੀ ਥਾਂ ਰਬਰ ਬੈਂਡ, ਸਾੜੀ ਉਧਾਰ ਲਈ, ਚਾਰ ਗਵਾਹ, ਆਖਰੀ ਮਿੰਟ ਵਿਚ ਦੋਸਤ ਨੇ ਛੇਤੀ-ਛੇਤੀ ਮੇਕਅਪ ਕੀਤਾ, ਦੋਸਤ ਅਤੇ ਰਿਸ਼ਤੇਦਾਰਾਂ ਨੂੰ ਜ਼ੂਮ ‘ਤੇ ਬੁਲਾਇਆ ਅਤੇ ਇਕ ਘੰਟੇ ਵਿਚ 150 ਰੁਪਏ ਵਿਚ ਵਿਆਹ ਕਰ ਲਿਆ। ਵੈਸਾ ਵਸੂਲ ਮੈਂ ਤੈਨੂੰ ਕਬੂਲ ਤੂੰ ਮੈਨੂੰ ਕਬੂਲ। ਉਨ੍ਹਾਂ ਨੇ ਦੋ ਦਿਨ ਪਹਿਲਾਂ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ। ਦੋਵੇਂ ਸਫੇਦ ਰੰਗ ਦੀ ਇਸ ਡ੍ਰੈਸ ਵਿਚ ਨਜ਼ਰ ਆ ਰਹੇ ਸਨ। ਵਿਰਾਫ ਲਾਲ ਪਾਕੇਟ ਸਕੁਆਇਰ ਦੇ ਨਾਲ ਆਫ ਵ੍ਹਾਈਟ ਟਕਸੀਡੋ ਪਹਿਨੇ ਹੋਏ ਦਿਖਾਈ ਦੇ ਰਹੇ ਹਨ। ਉਥੇ ਹੀ ਸਲੋਨੀ ਸਫੈਦ ਸਾੜੀ ਵਿਚ ਬਹੁਤ ਖੂਬਸੂਰਤ ਲੱਗ ਰਹੀ ਹੈ।



