Terrible Fire : ਅਜਮੇਰ ਤੋਂ ਨੇਪਾਲ ਜਾ ਰਹੀ ਸ਼ਰਧਾਲੂਆਂ ਦੀ ਬੱਸ ਸੜ ਕੇ ਸਵਾਹ, 45 ਯਾਤਰੀਆਂ ਦੀ ਬਚੀ ਜਾਨ

ਫਿਰੋਜ਼ਾਬਾਦ: ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਜ਼ਿਲ੍ਹੇ ਵਿੱਚ ਮੰਗਲਵਾਰ ਸ਼ਾਮ ਇੱਕ ਵੱਡਾ ਹਾਦਸਾ ਵਾਪਰ ਤੋਂ ਟਲ ਗਿਆ। ਆਗਰਾ-ਲਖਨਊ ਐਕਸਪ੍ਰੈਸਵੇਅ ‘ਤੇ ਸਵਾਰੀਆਂ ਨਾਲ ਭਰੀ ਇੱਕ ਨਿੱਜੀ ਬੱਸ…

Terrible Fire

ਫਿਰੋਜ਼ਾਬਾਦ: ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਜ਼ਿਲ੍ਹੇ ਵਿੱਚ ਮੰਗਲਵਾਰ ਸ਼ਾਮ ਇੱਕ ਵੱਡਾ ਹਾਦਸਾ ਵਾਪਰ ਤੋਂ ਟਲ ਗਿਆ। ਆਗਰਾ-ਲਖਨਊ ਐਕਸਪ੍ਰੈਸਵੇਅ ‘ਤੇ ਸਵਾਰੀਆਂ ਨਾਲ ਭਰੀ ਇੱਕ ਨਿੱਜੀ ਬੱਸ ਅਚਾਨਕ ਅੱਗ ਦਾ ਗੋਲਾ ਬਣ ਗਈ। ਇਸ ਬੱਸ ਵਿੱਚ ਕੁੱਲ 45 ਯਾਤਰੀ ਸਵਾਰ ਸਨ, ਜੋ ਅਜਮੇਰ ਸ਼ਰੀਫ਼ ਦੀ ਜ਼ਿਆਰਤ ਕਰਕੇ ਵਾਪਸ ਨੇਪਾਲ ਜਾ ਰਹੇ ਸਨ। ਬੱਸ ਚਾਲਕ ਨੇ ਸਹੀ ਸਮੇਂ ‘ਤੇ ਬਹਾਦਰੀ ਦਿਖਾਉਂਦੇ ਹੋਏ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ, ਹਾਲਾਂਕਿ ਯਾਤਰੀਆਂ ਦਾ ਕੀਮਤੀ ਸਾਮਾਨ ਸੜ ਕੇ ਪੂਰੀ ਤਰ੍ਹਾਂ ਸਵਾਹ ਹੋ ਗਿਆ।

ਅੱਗ ਲੱਗਦਿਆਂ ਹੀ ਮਚੀ ਚੀਖ-ਪੁਕਾਰ (Terrible Fire)

ਇਹ ਨਿੱਜੀ ਬੱਸ ਮੰਗਲਵਾਰ ਸ਼ਾਮ ਕਰੀਬ 3 ਵਜੇ ਸਿਰਸਾਗੰਜ ਥਾਣਾ ਖੇਤਰ ਦੇ ਖੰਭਾ ਨੰਬਰ 76 ਕੋਲ ਪਹੁੰਚੀ ਤਾਂ ਅਚਾਨਕ ਬੱਸ ਵਿੱਚੋਂ ਧੂੰਆਂ ਨਿਕਲਣ ਲੱਗਾ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰ ਲਿਆ ਅਤੇ ਪੂਰੀ ਬੱਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅਸਮਾਨ ਵਿੱਚ ਕਾਲੇ ਧੂੰਏਂ ਦੇ ਗੁਬਾਰ ਦੇਖ ਕੇ ਹਾਈਵੇਅ ‘ਤੇ ਦਹਿਸ਼ਤ ਦਾ ਮਾਹੌਲ ਬਣ ਗਿਆ। ਡਰਾਈਵਰ ਨੇ ਤੁਰੰਤ ਬਸ ਸਾਈਡ ‘ਤੇ ਲਗਾ ਕੇ ਸਾਰੀਆਂ ਸਵਾਰੀਆਂ ਨੂੰ ਹੇਠਾਂ ਉਤਾਰਿਆ, ਜਿਸ ਕਾਰਨ ਇੱਕ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ।

ਫਾਇਰ ਬ੍ਰਿਗੇਡ ਦੀ ਇੱਕ ਘੰਟੇ ਦੀ ਮਿਹਨਤ

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਫੋਰਸ ਮੌਕੇ ‘ਤੇ ਪਹੁੰਚੇ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਅੱਗ ਇੰਨੀ ਭਿਆਨਕ ਸੀ ਕਿ ਬੱਸ ਤੇਜ਼ੀ ਨਾਲ ਜਲ ਰਹੀ ਸੀ। ਅੱਗ ਬੁਝਾਊ ਦਸਤੇ ਨੇ ਕਰੀਬ ਇੱਕ ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ, ਪਰ ਉਦੋਂ ਤੱਕ ਬੱਸ ਸਿਰਫ਼ ਲੋਹੇ ਦਾ ਢਾਂਚਾ ਬਣ ਕੇ ਰਹਿ ਗਈ ਸੀ। ਸਾਰੇ ਯਾਤਰੀ ਨੇਪਾਲ ਦੇ ਜ਼ਿਲ੍ਹਾ ਪਰਸਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।

ਅੱਧਾ ਘੰਟਾ ਰੁਕਿਆ ਰਿਹਾ ਐਕਸਪ੍ਰੈਸਵੇਅ ਤੇ ਟ੍ਰੈਫਿਕ

ਬੱਸ ਵਿੱਚ ਲੱਗੀ ਭਿਆਨਕ ਅੱਗ ਕਾਰਨ ਐਕਸਪ੍ਰੈਸਵੇਅ ‘ਤੇ ਖ਼ਤਰਾ ਵਧ ਗਿਆ ਸੀ, ਜਿਸ ਨੂੰ ਦੇਖਦੇ ਹੋਏ ਪੁਲਿਸ ਨੇ ਸੁਰੱਖਿਆ ਦੇ ਲਿਹਾਜ਼ ਨਾਲ ਦੋਵਾਂ ਪਾਸਿਆਂ ਤੋਂ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ। ਕਰੀਬ ਅੱਧੇ ਘੰਟੇ ਤੱਕ ਐਕਸਪ੍ਰੈਸਵੇਅ ‘ਤੇ ਜਾਮ ਵਰਗੀ ਸਥਿਤੀ ਰਹੀ। ਅੱਗ ਪੂਰੀ ਤਰ੍ਹਾਂ ਬੁਝਣ ਅਤੇ ਸਥਿਤੀ ਕਾਬੂ ਹੇਠ ਆਉਣ ਤੋਂ ਬਾਅਦ ਹੀ ਟ੍ਰੈਫਿਕ ਨੂੰ ਮੁੜ ਸੁਚਾਰੂ ਰੂਪ ਵਿੱਚ ਚਾਲੂ ਕੀਤਾ ਗਿਆ।

 ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ   

Leave a Reply

Your email address will not be published. Required fields are marked *