T20 World Cup 2026: ਭਾਰਤੀ ਟੀਮ ਦਾ ਐਲਾਨ ਸ਼ਨੀਵਾਰ ਨੂੰ, ਅਜੀਤ ਅਗਰਕਰ ਅਤੇ ਸੂਰਿਆਕੁਮਾਰ ਯਾਦਵ ਮੁੰਬਈ ‘ਚ ਕਰਨਗੇ ਪ੍ਰੈੱਸ ਕਾਨਫਰੰਸ

ਮੁੰਬਈ : ਅਗਲੇ ਸਾਲ ਭਾਰਤ ਅਤੇ ਸ਼੍ਰੀਲੰਕਾ ਦੀ ਮੇਜ਼ਬਾਨੀ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ 2026 ਲਈ ਭਾਰਤੀ ਟੀਮ ਦੀ ਚੋਣ ਨੂੰ ਲੈ ਕੇ ਸਰਗਰਮੀਆਂ…

Ajit Agarkar and Suryakumar Yadav

ਮੁੰਬਈ : ਅਗਲੇ ਸਾਲ ਭਾਰਤ ਅਤੇ ਸ਼੍ਰੀਲੰਕਾ ਦੀ ਮੇਜ਼ਬਾਨੀ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ 2026 ਲਈ ਭਾਰਤੀ ਟੀਮ ਦੀ ਚੋਣ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੀ ਚੋਣ ਕਮੇਟੀ ਆਉਣ ਵਾਲੇ ਸ਼ਨੀਵਾਰ ਨੂੰ ਮੁੰਬਈ ਸਥਿਤ ਮੁੱਖ ਦਫ਼ਤਰ ਵਿੱਚ ਅਹਿਮ ਬੈਠਕ ਕਰੇਗੀ, ਜਿਸ ਤੋਂ ਬਾਅਦ ਵਿਸ਼ਵ ਕੱਪ ਅਤੇ ਨਿਊਜ਼ੀਲੈਂਡ ਵਿਰੁੱਧ ਹੋਣ ਵਾਲੀ ਟੀ-20 ਸੀਰੀਜ਼ ਲਈ ਟੀਮ ਦਾ ਐਲਾਨ ਕੀਤਾ ਜਾਵੇਗਾ।

ਅਗਰਕਰ ਅਤੇ ਸੂਰਿਆਕੁਮਾਰ ਰਸਮੀ  ਐਲਾਨ ਕਰਨਗੇ

ਮੁੱਖ ਚੋਣਕਾਰ ਅਜੀਤ ਅਗਰਕਰ ਅਤੇ ਟੀ-20 ਟੀਮ ਦੇ ਕਪਤਾਨ ਸੂਰਿਆਕੁਮਾਰ ਯਾਦਵ ਦੁਪਹਿਰ 1:30 ਵਜੇ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਨਗੇ। ਸੂਰਿਆਕੁਮਾਰ ਯਾਦਵ ਦੱਖਣੀ ਅਫ਼ਰੀਕਾ ਵਿਰੁੱਧ ਅਹਿਮਦਾਬਾਦ ਵਿੱਚ ਪੰਜਵੇਂ ਟੀ-20 ਮੈਚ ਤੋਂ ਬਾਅਦ ਸਿੱਧਾ ਮੁੰਬਈ ਪਹੁੰਚਣਗੇ। ਇਹ ਵਿਸ਼ਵ ਕੱਪ 7 ਫਰਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਜਿੱਥੇ ਭਾਰਤੀ ਟੀਮ ਆਪਣੇ ਖ਼ਿਤਾਬ ਦਾ ਬਚਾਅ ਕਰਨ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗੀ।

ਨਿਊਜ਼ੀਲੈਂਡ ਸੀਰੀਜ਼ ਲਈ ਵੀ ਹੋਵੇਗੀ ਚੋਣ

ਵਿਸ਼ਵ ਕੱਪ ਤੋਂ ਠੀਕ ਪਹਿਲਾਂ ਭਾਰਤ ਨੇ ਨਿਊਜ਼ੀਲੈਂਡ ਵਿਰੁੱਧ 11 ਜਨਵਰੀ ਤੋਂ ਵਨਡੇ ਅਤੇ ਉਸ ਤੋਂ ਬਾਅਦ ਪੰਜ ਮੈਚਾਂ ਦੀ ਟੀ-20 ਸੀਰੀਜ਼ ਖੇਡਣੀ ਹੈ। ਇਹ ਸੀਰੀਜ਼ ਵਿਸ਼ਵ ਕੱਪ ਦੀਆਂ ਤਿਆਰੀਆਂ ਲਈ ਆਖਰੀ ਅਭਿਆਸ ਹੋਵੇਗੀ। ਚੋਣ ਕਮੇਟੀ ਇਨ੍ਹਾਂ ਦੋਵਾਂ ਅਹਿਮ ਟੂਰਨਾਮੈਂਟਾਂ ਲਈ ਟੀਮ ਦੇ ਸੁਮੇਲ ‘ਤੇ ਡੂੰਘੀ ਚਰਚਾ ਕਰੇਗੀ।

ਟੀਮ ਚੋਣ ਚ ਇਨ੍ਹਾਂ ਖਿਡਾਰੀਆਂ ਤੇ ਹੋਵੇਗੀ ਨਜ਼ਰ

ਜਿੱਥੇ ਜ਼ਿਆਦਾਤਰ ਖਿਡਾਰੀਆਂ ਦੀ ਜਗ੍ਹਾ ਪੱਕੀ ਮੰਨੀ ਜਾ ਰਹੀ ਹੈ, ਉੱਥੇ ਹੀ ਕੁਝ ਅਹਿਮ ਸਥਾਨਾਂ ਲਈ ਫਸਵਾਂ ਮੁਕਾਬਲਾ ਹੈ। ਉਪ-ਕਪਤਾਨ ਸ਼ੁਭਮਨ ਗਿੱਲ ਦੀ ਖ਼ਰਾਬ ਫਾਰਮ ਅਤੇ ਸੱਟ ਪ੍ਰਬੰਧਨ ਲਈ ਚਿੰਤਾ ਦਾ ਵਿਸ਼ਾ ਹੈ। ਸ਼ੁਭਮਨ ਗਿੱਲ ਦੀ ਵਾਪਸੀ ਕਾਰਨ ਸੰਜੂ ਸੈਮਸਨ ਨੂੰ ਮੱਧਕ੍ਰਮ ਵਿੱਚ ਭੇਜਿਆ ਗਿਆ ਸੀ, ਪਰ ਪਿਛਲੇ ਕੁਝ ਮੈਚਾਂ ਤੋਂ ਉਹ ਪਲੇਇੰਗ ਇਲੈਵਨ ਤੋਂ ਬਾਹਰ ਹਨ। ਉਨ੍ਹਾਂ ਦੀ ਚੋਣ ‘ਤੇ ਸਭ ਦੀਆਂ ਨਜ਼ਰਾਂ ਰਹਿਣਗੀਆਂ।

ਵਿਸ਼ਵ ਕੱਪ ਦਾ ਗਰੁੱਪ ਅਤੇ ਭਾਰਤ ਦਾ ਸ਼ਡਿਊਲ

ਇਸ ਵਾਰ ਭਾਰਤ ਨੂੰ ਗਰੁੱਪ-ਏ ਵਿੱਚ ਰੱਖਿਆ ਗਿਆ ਹੈ, ਜਿਸ ਵਿੱਚ ਪਾਕਿਸਤਾਨ, ਅਮਰੀਕਾ, ਨੀਦਰਲੈਂਡ ਅਤੇ ਨਾਮੀਬੀਆ ਸ਼ਾਮਲ ਹਨ। ਦੱਸ ਦੇਈਏ ਕਿ ਪਹਿਲਾ ਮੈਚ 7 ਫਰਵਰੀ ਨੂੰ ਮੁੰਬਈ ਵਿੱਚ ਅਮਰੀਕਾ ਵਿਰੁੱਧ ਖੇਡਿਆ ਜਾਵੇਗਾ। 15 ਫਰਵਰੀ ਨੂੰ ਕੋਲੰਬੋ (ਸ਼੍ਰੀਲੰਕਾ) ਵਿੱਚ ਖੇਡਿਆ ਜਾਵੇਗਾ।

ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ

Leave a Reply

Your email address will not be published. Required fields are marked *