ਸੁਨੀਲ ਸ਼ੈੱਟੀ ਤੇ ਮਾਨਾ ਸ਼ੈੱਟੀ ਨੇ ਮਨਾਈ 43ਵੀਂ Wedding Anniversary, ਅਦਾਕਾਰ ਨੇ ਸਾਂਝੀ ਕੀਤੀ ਖੂਬਸੂਰਤ ਪੋਸਟ

ਮੁੰਬਈ: ਬਾਲੀਵੁੱਡ ਦੇ ਦਿੱਗਜ ਅਦਾਕਾਰ ਸੁਨੀਲ ਸ਼ੈੱਟੀ ਅਤੇ ਉਨ੍ਹਾਂ ਦੀ ਪਤਨੀ ਮਾਨਾ ਸ਼ੈੱਟੀ ਨੂੰ 25 ਦਸੰਬਰ ਆਪਣੇ ਵਿਆਹ ਦੀ ਵਰ੍ਹੇਗੰਢ ਮਨਾ ਰਹੇ ਹਨ। ਇਸ ਖ਼ਾਸ…

ਮੁੰਬਈ: ਬਾਲੀਵੁੱਡ ਦੇ ਦਿੱਗਜ ਅਦਾਕਾਰ ਸੁਨੀਲ ਸ਼ੈੱਟੀ ਅਤੇ ਉਨ੍ਹਾਂ ਦੀ ਪਤਨੀ ਮਾਨਾ ਸ਼ੈੱਟੀ ਨੂੰ 25 ਦਸੰਬਰ ਆਪਣੇ ਵਿਆਹ ਦੀ ਵਰ੍ਹੇਗੰਢ ਮਨਾ ਰਹੇ ਹਨ। ਇਸ ਖ਼ਾਸ ਮੌਕੇ ‘ਤੇ ਅਦਾਕਾਰ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਪਤਨੀ ‘ਤੇ ਪਿਆਰ ਬਰਸਾਉਂਦੇ ਹੋਏ ਇੱਕ ਪੋਸਟ ਸਾਂਝੀ ਕੀਤੀ ਹੈ। ਦੱਸ ਦੇਈਏ ਕਿ ਸਾਲ 1991 ਵਿੱਚ ਅੱਜ ਦੇ ਹੀ ਦਿਨ ਇਹ ਜੋੜਾ ਵਿਆਹ ਦੇ ਬੰਧਨ ਵਿੱਚ ਬੱਝਿਆ ਸੀ, ਪਰ  ਉਨ੍ਹਾਂ ਦੀ ਮੁਹੱਬਤ ਦਾ ਸਫ਼ਰ ਇਸ ਤੋਂ ਵੀ ਪੁਰਾਣਾ ਹੈ।

ਕਰੱਸ਼ ਤੋਂ ਲੈ ਕੇ ਨਾਨੀ ਬਣਨ ਤੱਕ ਦਾ ਖ਼ੂਬਸੂਰਤ ਸਫ਼ਰ

ਸੁਨੀਲ ਸ਼ੈੱਟੀ ਨੇ ਇੰਸਟਾਗ੍ਰਾਮ ‘ਤੇ ਇੱਕ ਬਹੁਤ ਹੀ ਪਿਆਰੀ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਉਹ ਅਤੇ ਮਾਨਾ ਆਪਣੀ ਦੋਹਤੀ (ਅਥੀਆ ਸ਼ੈੱਟੀ ਦੀ ਬੇਟੀ) ਨਾਲ ਬੈਠੇ ਨਜ਼ਰ ਆ ਰਹੇ ਹਨ। ਸੁਨੀਲ ਨੇ ਕੈਪਸ਼ਨ ਵਿੱਚ ਲਿਖਿਆ, “ਵਿਆਹ ਦੀ ਵਰ੍ਹੇਗੰਢ ਮੁਬਾਰਕ ਨਾਨੀ! ਇਕੱਠਿਆਂ 43 ਸਾਲ ਪੂਰੇ ਹੋਣ ਦੀਆਂ ਮੁਬਾਰਕਾਂ। ਕਰੱਸ਼ ਤੋਂ ਗਰਲਫ੍ਰੈਂਡ, ਪਤਨੀ, ਮਾਂ ਅਤੇ ਹੁਣ ਨਾਨੀ ਬਣਨ ਤੱਕ ਦਾ ਇਹ ਸਫ਼ਰ ਅਤੇ ਤੁਹਾਡਾ ਸਾਥ ਬੇਹੱਦ ਖ਼ੂਬਸੂਰਤ ਰਿਹਾ ਹੈ।”

 

View this post on Instagram

 

A post shared by Suniel Shetty (@suniel.shetty)

9 ਸਾਲਾਂ ਦੀ ਡੇਟਿੰਗ ਤੋਂ ਬਾਅਦ ਹੋਇਆ ਸੀ ਵਿਆਹ

ਇਸ ਜੋੜੇ ਦੀ ਪ੍ਰੇਮ ਕਹਾਣੀ ਕਿਸੇ ਫ਼ਿਲਮੀ ਕਹਾਣੀ ਤੋਂ ਘੱਟ ਨਹੀਂ ਹੈ। ਵਿਆਹ ਦੇ ਬੰਧਨ ਵਿੱਚ ਬੱਝਣ ਤੋਂ ਪਹਿਲਾਂ ਸੁਨੀਲ ਅਤੇ ਮਾਨਾ ਨੇ ਕਰੀਬ 9 ਸਾਲਾਂ ਤੱਕ ਇੱਕ-ਦੂਜੇ ਨੂੰ ਡੇਟ ਕੀਤਾ ਸੀ। ਇਸ ਤਰ੍ਹਾਂ ਉਨ੍ਹਾਂ ਦੇ ਸਾਥ ਨੂੰ ਹੁਣ 43 ਸਾਲ ਮੁਕੰਮਲ ਹੋ ਚੁੱਕੇ ਹਨ। ਅੱਜ ਇਹ ਜੋੜਾ ਨਾ ਸਿਰਫ਼ ਦੋ ਬੱਚਿਆਂ ਦੇ ਮਾਪੇ ਹਨ, ਬਲਕਿ ਨਾਨਾ-ਨਾਨੀ ਬਣ ਕੇ ਆਪਣੀ ਜ਼ਿੰਦਗੀ ਦੇ ਨਵੇਂ ਪੜਾਅ ਦਾ ਆਨੰਦ ਮਾਣ ਰਹੇ ਹਨ।

ਸਿਤਾਰਿਆਂ ਅਤੇ ਪ੍ਰਸ਼ੰਸਕਾਂ ਨੇ ਦਿੱਤੀਆਂ ਵਧਾਈਆਂ

ਸੁਨੀਲ ਸ਼ੈੱਟੀ ਦੀ ਇਸ ਪੋਸਟ ‘ਤੇ ਪ੍ਰਸ਼ੰਸਕਾਂ ਦੇ ਨਾਲ-ਨਾਲ ਬਾਲੀਵੁੱਡ ਹਸਤੀਆਂ ਨੇ ਵੀ ਜੰਮ ਕੇ ਪਿਆਰ ਲੁਟਾਇਆ ਹੈ। ਕਈ ਫ਼ਿਲਮੀ ਸਿਤਾਰਿਆਂ ਨੇ ਜੋੜੇ ਨੂੰ ਵਧਾਈਆਂ ਦਿੱਤੀਆਂ ਹਨ। ਸੋਸ਼ਲ ਮੀਡੀਆ ‘ਤੇ ਇਸ ਫੋਟੋ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ, ਜਿਸ ਵਿੱਚ ਅਦਾਕਾਰ ਦਾ ਆਪਣੀ ਪਤਨੀ ਅਤੇ ਦੋਹਤੀ ਪ੍ਰਤੀ ਪਿਆਰ ਸਾਫ਼ ਝਲਕ ਰਿਹਾ ਹੈ।

ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ

Leave a Reply

Your email address will not be published. Required fields are marked *