LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਤਾਮਿਲਨਾਡੂ ਦੇ ਚੋਟੀ ਦੇ ਟੇਬਲ ਟੈਨਿਸ ਖਿਡਾਰੀ ਡੀ ਵਿਸ਼ਵਾ ਦੀ ਸੜਕ ਹਾਦਸੇ 'ਚ ਮੌਤ

18a vishwa

ਸ਼ਿਲਾਂਗ- ਤਾਮਿਲਨਾਡੂ ਦੇ ਚੋਟੀ ਦੇ ਟੇਬਲ ਟੈਨਿਸ ਖਿਡਾਰੀਆਂ ਵਿੱਚੋਂ ਇੱਕ ਦੀਨਦਿਆਲਨ ਵਿਸ਼ਵਾ ਦੀ ਗੁਹਾਟੀ ਹਵਾਈ ਅੱਡੇ ਤੋਂ ਸ਼ਿਲਾਂਗ ਜਾਂਦੇ ਸਮੇਂ ਸੜਕ ਹਾਦਸੇ ਵਿੱਚ ਮੌਤ ਹੋ ਗਈ। ਹਾਦਸੇ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ 'ਚ ਸੋਗ ਦੀ ਲਹਿਰ ਦੌੜ ਗਈ। ਉਹ ਐਤਵਾਰ ਨੂੰ 83ਵੀਂ ਸੀਨੀਅਰ ਨੈਸ਼ਨਲ ਟੇਬਲ ਟੈਨਿਸ ਚੈਂਪੀਅਨਸ਼ਿਪ ਲਈ ਗੁਹਾਟੀ ਤੋਂ ਸ਼ਿਲਾਂਗ ਜਾਂਦੇ ਸਮੇਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਗੰਭੀਰ ਸੱਟਾਂ ਲੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

Also Read: ਸੰਗਰੂਰ SSP ਨੇ ਪੇਸ਼ ਕੀਤੀ ਮਿਸਾਲ, ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੀਆਂ ਧੀਆਂ ਲਈ ਕੀਤਾ ਇਹ ਐਲਾਨ

ਤਾਮਿਲਨਾਡੂ ਟੇਬਲ ਟੈਨਿਸ ਖਿਡਾਰੀ ਦੀਨਦਿਆਲਨ ਵਿਸ਼ਵ ਤਮੀਜ਼ਾਗਾ ਟੇਬਲ ਟੈਨਿਸ ਐਸੋਸੀਏਸ਼ਨ (ਟੀਟੀਟੀਏ) ਰਾਜ ਪੁਰਸ਼ ਟੀਮ ਦਾ ਹਿੱਸਾ ਸੀ। ਉਹ ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਵਿੱਚ ਹੋਣ ਵਾਲੀ 83ਵੀਂ ਸੀਨੀਅਰ ਰਾਸ਼ਟਰੀ ਅਤੇ ਅੰਤਰ-ਰਾਜੀ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਜਾ ਰਿਹਾ ਸਨ। ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਸੜਕ ਹਾਦਸੇ 'ਚ ਟੂਰਿਸਟ ਗੱਡੀ ਦੇ ਡਰਾਈਵਰ ਦੀ ਵੀ ਗੰਭੀਰ ਸੱਟਾਂ ਲੱਗਣ ਕਾਰਨ ਮੌਤ ਹੋ ਗਈ ਹੈ। ਜਿਸ ਦੀ ਪਛਾਣ ਦੀਪਲ ਦਾਸ ਵਜੋਂ ਹੋਈ ਹੈ।

ਪੁਲਿਸ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਵਿਫਟ ਡਿਜ਼ਾਇਰ ਕਾਰ ਗੁਹਾਟੀ ਹਵਾਈ ਅੱਡੇ ਤੋਂ ਸ਼ਿਲਾਂਗ ਜਾ ਰਹੀ ਸੀ। NH-6 'ਤੇ ਕਾਰ ਨੂੰ ਪਿੱਛੇ ਤੋਂ ਆ ਰਹੇ ਟਰੱਕ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਹ ਭਿਆਨਕ ਸੜਕ ਹਾਦਸਾ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਤੇਜ਼ ਰਫਤਾਰ ਟਰੱਕ ਬੇਕਾਬੂ ਹੋ ਕੇ ਵਾਹਨ ਨੂੰ ਟੱਕਰ ਮਾਰ ਦਿੱਤੀ ਤੇ 50 ਮੀਟਰ ਡੂੰਘੀ ਖੱਡ 'ਚ ਜਾ ਡਿੱਗਿਆ।

Also Read: ਰੂਪਨਗਰ 'ਚ ਮਾਲ ਗੱਡੀ ਦੇ 16 ਡੱਬੇ ਪਟੜੀ ਤੋਂ ਉਤਰੇ, ਆਵਾਜਾਈ ਪ੍ਰਭਾਵਿਤ, 8 ਟਰੇਨਾਂ ਰੱਦ

ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੀ ਪੁਲਿਸ ਨੇ ਟਰੱਕ ਚਾਲਕ ਅਤੇ ਕਾਰ ਸਵਾਰਾਂ ਨੂੰ ਇਲਾਜ ਲਈ ਨੋਂਗਪੋਹ ਸਿਵਲ ਹਸਪਤਾਲ ਪਹੁੰਚਾਇਆ। ਗੰਭੀਰ ਸੱਟਾਂ ਕਾਰਨ ਉਸ ਨੂੰ ਉੱਤਰ ਪੂਰਬੀ ਇੰਦਰਾ ਗਾਂਧੀ ਖੇਤਰੀ ਸਿਹਤ ਅਤੇ ਮੈਡੀਕਲ ਵਿਗਿਆਨ ਸੰਸਥਾਨ (NEIGRIHMS) ਹਸਪਤਾਲ ਸ਼ਿਲਾਂਗ ਰੈਫਰ ਕਰ ਦਿੱਤਾ ਗਿਆ, ਜਦਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਨੋਂਗਪੋਹ ਸਿਵਲ ਹਸਪਤਾਲ ਭੇਜ ਦਿੱਤਾ ਗਿਆ।

In The Market