LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵਿਰਾਟ ਕੋਹਲੀ ਦੇ ਟੈਸਟ ਕਪਤਾਨੀ ਛੱਡਣ ਤੋਂ ਬਾਅਦ ਸੌਰਵ ਗਾਂਗੁਲੀ ਨੇ ਕੀਤਾ ਟਵੀਟ

33

ਨਵੀਂ ਦਿੱਲੀ : ਵਿਰਾਟ ਕੋਹਲੀ (Virat Kohli) ਨੇ ਟੈਸਟ ਕਪਤਾਨ ਦੇ ਤੌਰ 'ਤੇ ਆਪਣੇ ਕਰੀਅਰ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਵਿਰਾਟ ਕੋਹਲੀ ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ ਰਾਹੀਂ ਇਹ ਐਲਾਨ ਕੀਤਾ। ਕੋਹਲੀ ਹੁਣ ਭਾਰਤੀ ਟੀਮ ਲਈ ਤਿੰਨੋਂ ਫਾਰਮੈਟਾਂ 'ਚ ਬੱਲੇਬਾਜ਼ ਦੇ ਰੂਪ 'ਚ ਖੇਡਦੇ ਨਜ਼ਰ ਆਉਣਗੇ। ਗਾਂਗੁਲੀ ਨੇ ਟਵੀਟ ਕੀਤਾ, 'ਵਿਰਾਟ ਦੀ ਅਗਵਾਈ 'ਚ ਭਾਰਤੀ ਕ੍ਰਿਕਟ ਨੇ ਖੇਡ ਦੇ ਸਾਰੇ ਫਾਰਮੈਟਾਂ 'ਚ ਤੇਜ਼ੀ ਨਾਲ ਤਰੱਕੀ ਕੀਤੀ ਹੈ। ਉਸਦਾ ਫੈਸਲਾ ਨਿੱਜੀ ਹੈ ਅਤੇ ਬੀਸੀਸੀਆਈ ਇਸਦਾ ਬਹੁਤ ਸਨਮਾਨ ਕਰਦਾ ਹੈ। ਉਹ ਭਵਿੱਖ ਵਿੱਚ ਇਸ ਟੀਮ ਨੂੰ ਨਵੀਆਂ ਬੁਲੰਦੀਆਂ 'ਤੇ ਲਿਜਾਣ ਲਈ ਅਹਿਮ ਮੈਂਬਰ ਹੋਣਗੇ।  Also Read : ਵਿਰਾਟ ਕੋਹਲੀ ਨੇ ਛੱਡੀ ਟੈਸਟ ਟੀਮ ਦੀ ਕਪਤਾਨੀ, ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਇਮੋਸ਼ਨਲ ਪੋਸਟ

 

ਜ਼ਿਕਰਯੋਗ ਹੈ ਕਿ ਹਾਲ ਹੀ ਦੇ ਦਿਨਾਂ 'ਚ ਵਿਰਾਟ ਕੋਹਲੀ ਅਤੇ ਸੌਰਵ ਗਾਂਗੁਲੀ ਵਿਚਾਲੇ ਟਕਰਾਅ ਵਧਿਆ ਹੈ। 8 ਦਸੰਬਰ ਨੂੰ ਵਿਰਾਟ ਨੂੰ ਵਨਡੇ ਟੀਮ ਦੀ ਕਪਤਾਨੀ ਤੋਂ ਹਟਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਗਾਂਗੁਲੀ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਵਿਰਾਟ ਨੂੰ ਟੀ-20 ਦੀ ਕਪਤਾਨੀ ਨਾ ਛੱਡਣ ਦੀ ਸਲਾਹ ਦਿੱਤੀ ਸੀ ਪਰ ਵਿਰਾਟ ਕੋਹਲੀ ਨੇ ਕਪਤਾਨੀ ਜਾਰੀ ਰੱਖਣ ਤੋਂ ਇਨਕਾਰ ਕਰ ਦਿੱਤਾ।ਇਸ ਤੋਂ ਬਾਅਦ ਵਿਰਾਟ ਕੋਹਲੀ ਨੇ ਦੱਖਣੀ ਅਫਰੀਕਾ ਰਵਾਨਾ ਹੋਣ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਕੀਤੀ। ਵਿਰਾਟ ਨੇ ਪ੍ਰੈੱਸ ਕਾਨਫਰੰਸ 'ਚ ਜੋ ਕਿਹਾ, ਉਹ ਸੌਰਵ ਗਾਂਗੁਲੀ ਦੇ ਬਿਆਨ ਦੇ ਬਿਲਕੁਲ ਉਲਟ ਸੀ।

Also Read : SAD ਵੱਲੋਂ ਪਰਮਿੰਦਰ ਸਿੰਘ ਸੋਹਾਣਾ ਨੂੰ ਮੁਹਾਲੀ ਤੋਂ ਐਲਾਨਿਆ ਗਿਆ ਪਾਰਟੀ ਦਾ ਉਮੀਦਵਾਰ

ਟੀ-20 ਕਪਤਾਨੀ ਛੱਡਣ ਦੇ ਬਾਰੇ 'ਚ ਵਿਰਾਟ ਨੇ ਕਿਹਾ ਸੀ, 'ਜਦੋਂ ਮੈਂ ਇਹ ਫੈਸਲਾ ਲਿਆ ਸੀ ਤਾਂ ਮੈਂ ਬੀ.ਸੀ.ਸੀ.ਆਈ. (BCCI) ਨੂੰ ਸੂਚਿਤ ਕਰ ਦਿੱਤਾ ਸੀ। ਉਸ ਸਮੇਂ ਇਹ ਫੈਸਲਾ ਸਹੀ ਤਰੀਕੇ ਨਾਲ ਲਿਆ ਗਿਆ ਸੀ। ਮੈਨੂੰ ਕਿਸੇ ਨੇ ਨਹੀਂ ਕਿਹਾ ਕਿ ਮੈਨੂੰ ਟੀ-20 ਦਾ ਕਪਤਾਨ ਬਣੇ ਰਹਿਣਾ ਚਾਹੀਦਾ ਹੈ।ਵਿਰਾਟ ਕੋਹਲੀ ਭਾਰਤ ਦੇ ਸਭ ਤੋਂ ਸਫਲ ਟੈਸਟ ਕਪਤਾਨ ਹਨ। ਕੋਹਲੀ ਦੀ ਕਪਤਾਨੀ 'ਚ ਭਾਰਤ ਨੇ 68 'ਚੋਂ 40 ਟੈਸਟ ਮੈਚ ਜਿੱਤੇ ਹਨ। ਆਸਟ੍ਰੇਲੀਆ, ਇੰਗਲੈਂਡ ਅਤੇ ਵੈਸਟਇੰਡੀਜ਼ ਵਰਗੇ ਦੇਸ਼ਾਂ 'ਚ ਵਿਰਾਟ ਦੀ ਕਪਤਾਨੀ 'ਚ ਭਾਰਤ ਨੇ ਟੈਸਟ ਕ੍ਰਿਕਟ 'ਚ ਆਪਣਾ ਜਲਵਾ ਬਿਖੇਰਿਆ। ਇਸ ਤੋਂ ਇਲਾਵਾ ਵਿਰਾਟ ਦਾ ਵਨਡੇ ਅਤੇ ਟੀ-20 ਇੰਟਰਨੈਸ਼ਨਲ 'ਚ ਵੀ ਕਪਤਾਨ ਦੇ ਤੌਰ 'ਤੇ ਸ਼ਾਨਦਾਰ ਰਿਕਾਰਡ ਸੀ।

In The Market