LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Sports News: ਭਾਰਤ ਦੀ ਸਟਾਰ ਮਹਿਲਾ ਖਿਡਾਰਨ ਨੇ ਦੱਸੀ ਸੰਨਿਆਸ ਲੈਣ ਪਿੱਛੇ ਦੀ ਕਹਾਣੀ

saniyamiza54

Sports News: ਬੀਤੇ ਦਿਨੀਂ ਅੰਤਰਰਾਸ਼ਟਰੀ ਟੈਨਿਸ ਤੋਂ ਸੰਨਿਆਸ ਲੈਣ ਵਾਲੀ ਭਾਰਤ ਦੀ ਮਹਿਲਾ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਦਾ ਕਹਿਣਾ ਹੈ ਕਿ ਉਹ ਖ਼ੁਦ ਨੂੰ ਸਰੀਰਕ ਤੌਰ 'ਤੇ ਪੂਰੀ ਤਰ੍ਹਾਂ ਫਿੱਟ ਨਹੀਂ ਮੰਨ ਰਹੀ ਸੀ ਤੇ ਇਸ ਕਾਰਨ ਉਸ ਦਾ ਮਨੋਬਲ ਵੀ ਘੱਟ ਗਿਆ ਸੀ। ਉਹਨਾਂ ਦੇ ਟੇਨਿਸ ਨੂੰ ਅਲਵਿਦਾ ਕਹਿਣ ਦਾ ਇਹ ਵੀ ਇੱਕ ਵੱਡਾ ਕਾਰਨ ਸੀ। 

ਫਿਲਿਪਸ ਇੰਡੀਆ ਵੱਲੋਂ ਸਾਨੀਆ ਨੂੰ ਨਾਲ ਲੈ ਕੇ ਆਪਣੀ ਨਵੀਂ ਪਹਿਲ 'ਕਮਬੈਕ ਯੋਰ ਵੇ' ਦੀ ਸ਼ੁਰੂਆਤ ਕੀਤੀ ਹੈ। ਇਸ ਪ੍ਰੋਗਰਾਮ ਵਿਚ ਸ਼ਾਮਲ ਹੋਈ ਸਾਨੀਆ ਮਿਰਜ਼ਾ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਮੈਂ ਲਗਪਗ 20 ਸਾਲ ਤੱਕ ਟੈਨਿਸ ਖੇਡੀ ਤੇ ਇਹ ਯਾਤਰਾ ਮੇਰੇ ਲਈ ਸੌਖੀ ਨਹੀਂ ਸੀ। ਜੀਵਨ (Saniya Mirza News) ਵਿੱਚ ਸਾਰੇ ਖਿਡਾਰੀਆਂ ਨੂੰ ਕਦੀ ਨਾ ਕਦੀ ਖੇਡ ਤੋਂ ਸੰਨਿਆਸ ਲੈਣਾ ਪੈਂਦਾ ਹੈ। ਸਚਿਨ ਤੇਂਦੁਲਕਰ ਤੇ ਮਹਿੰਦਰ ਸਿੰਘ ਧੋਨੀ ਨੇ ਵੀ ਅਜਿਹਾ ਹੀ ਕੀਤਾ ਤੇ ਹੁਣ ਮੈਂ ਵੀ ਟੈਨਿਸ ਨੂੰ ਅਲਵਿਦਾ ਕਹਿਣ ਦਾ ਫ਼ੈਸਲਾ ਲਿਆ ਹੈ। 

ਇਹ ਇੱਕ ਸੱਚਾਈ ਹੈ ਕਿ ਹੁਣ ਮੈਂ ਟੈਨਿਸ ਕੋਰਟ 'ਤੇ ਨਜ਼ਰ ਨਹੀਂ ਆਵਾਂਗੀ। ਇਹ ਦੁਨੀਆਂ ਦਾ ਨਿਯਮ ਹੈ ਕਿ ਤੁਹਾਨੂੰ ਆਉਣ ਵਾਲੀ ਪੀੜ੍ਹੀ ਲਈ ਰਾਹ ਖੋਲ੍ਹਣੇ ਪੈਂਦੇ ਹਨ। ਸੰਨਿਆਸ ਲੈਣ (Saniya Mirza News) ਦਾ ਇੱਕ ਕਾਰਨ ਮੇਰਾ ਪੂਰੀ ਤਰ੍ਹਾਂ ਸਰੀਰਕ ਤੌਰ 'ਤੇ ਫਿੱਟ ਨਾ ਰਹਿਣਾ ਵੀ ਸੀ। 

ਮੈਂ ਚਾਹੇ ਬਾਹਰੋਂ ਫਿੱਟ ਨਜ਼ਰ ਆ ਰਹੀ ਹਾਂ ਪਰ ਮੈਨੂੰ ਹੀ ਪਤਾ ਹੈ ਕਿ ਮੈਂ ਅੰਦਰੋਂ ਕਿੰਨੀ ਫਿੱਟ ਹਾਂ। ਮੈਂ ਕੁਝ ਸਮੇਂ ਤੱਕ ਸੱਟ ਨਾਲ ਵੀ ਪਰੇਸ਼ਾਨ ਰਹੀ ਸੀ। ਇੱਕ ਮਾਂ ਤੇ ਪੇਸ਼ੇਵਰ ਖਿਡਾਰੀ ਵਜੋਂ ਆਈਆਂ ਚੁਣੌਤੀਆਂ 'ਤੇ ਸਾਨੀਆ ਨੇ ਕਿਹਾ ਕਿ ਇੱਕ ਮਾਂ ਤੇ ਇੱਕ ਖਿਡਾਰੀ ਦੇ ਰੂਪ ਵਿਚ ਮੈਂ ਉਨ੍ਹਾਂ ਚੁਣੌਤੀਆਂ ਨੂੰ(Saniya Mirza News)ਜਾਣਦੀ ਹਾਂ ਜਿਨ੍ਹਾਂ ਦਾ ਸਾਹਮਣਾ ਮਹਿਲਾਵਾਂ ਨੂੰ ਵਾਪਸੀ ਕਰਨ ਦੌਰਾਨ ਕਰਨਾ ਪੈਂਦਾ ਹੈ। ਮੈਨੂੰ ਇਸ ਪਹਿਲ ਦਾ ਹਿੱਸਾ ਬਣਨ 'ਤੇ ਮਾਣ ਹੈ। ਇਹ ਸਾਰੀਆਂ ਮਹਿਲਾਵਾਂ ਨੂੰ ਸੁਨੇਹਾ ਦਿੰਦਾ ਹੈ ਕਿ ਉਨ੍ਹਾਂ ਨੂੰ ਆਪਣੇ ਸੁਪਨਿਆਂ ਤੇ ਜਨੂਨ ਨੂੰ ਨਹੀਂ ਛੱਡਣਾ ਚਾਹੀਦਾ। ਸਹੀ ਸਮਰਥਨ ਦੇ ਨਾਲ ਉਹ ਆਪਣੀਆਂ ਸ਼ਰਤਾਂ 'ਤੇ ਇਕ ਮਜ਼ਬੂਤ ਵਾਪਸੀ ਕਰ ਸਕਦੀਆਂ ਹਨ।

In The Market