LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

India Cricket T-20 : ਬੰਗਲਾਦੇਸ਼ ਨੂੰ ਹਰਾ ਕੇ ਭਾਰਤ ਫਾਈਨਲ ਚ ਪਹੁੰਚਣ ਦੇ ਕਰੀਬ

india vs bangladesh t20 news punjabi

India vs Bangladesh T-20 Match

ਟੀ-20 ਵਰਲਡ ਕਪ ਚ ਬੁਧਵਾਰ ਨੂੰ ਭਾਰਤ ਬਨਾਮ ਬੰਗਲਾਦੇਸ਼ ਦਾ ਮੈਚ ਸੀ। ਇਹ ਮੈਚ ਦੋਨਾਂ ਟੀਮਾਂ ਦੇ ਲਈ ਬਹੁਤ ਅਹਿਮ ਪਰ ਇਸ ਮੈਚ ਵਿਚ ਭਾਰਤ ਨੇ ਬੰਗਲਾਦੇਸ਼ ਤੇ ਜਿੱਤ ਪ੍ਰਾਪਤ ਕਰ ਕੇ ਸੈਮੀਫਾਈਨਲ ਦੇ ਲਈ ਆਪਣਾ ਦਾਅਵਾ ਮਜ਼ਬੂਤ ਕਰ ਲਿਆ ਹੈ। ਐਡੀਲੇਡ ਵਿਚ ਖੇਡੇ ਇਸ ਮੈਚ 'ਚ ਭਾਰਤ ਨੇ ਬੰਗਲਾਦੇਸ਼ ਦੀ ਟੀਮ ਨੂੰ 5 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ 'ਚ ਤੀਜੀ ਜਿੱਤ ਹਾਸਿਲ ਕੀਤੀ ਹੈ।

ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਲਿਆ। ਬੱਲੇਬਾਜੀ ਕਰਨ ਉਤਰੀ ਭਾਰਤੀ ਟੀਮ ਨੇ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ ਨਾਲ 184 ਦੌੜਾਂ ਬਣਾਈਆਂ।

ਬੰਗਲਾਦੇਸ਼ ਅੱਗੇ 185 ਦੋੜਾਂ ਦਾ ਟੀਚਾ ਸੀ ਪਰ ਮੀਂਹ ਕਾਰਨ ਉਨ੍ਹਾਂ ਨੂੰ 16 ਓਵਰਾਂ 'ਚ 151 ਰਨਾਂ ਦਾ ਟੀਚਾ ਦਿੱਤਾ ਗਿਆ। ਬੰਗਲਾਦੇਸ਼ ਦੀ ਟੀਮ 16 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ ਨਾਲ 145 ਦੌੜਾਂ ਹੀ ਬਣਾ ਸਕੀ। ਭਾਰਤੀ ਟੀਮ ਨੇ ਇਸ ਰੋਮਾਂਚਕ ਮੈਚ 'ਚ ਬੰਗਲਾਦੇਸ਼ ਨੂੰ ਡਕਵਰਥ ਲੂਈਸ ਨਿਯਮ ਦੇ ਆਧਾਰ 'ਤੇ 5 ਦੌੜਾਂ ਨਾਲ ਹਰਾ ਦਿੱਤਾ। ਜਿੱਤਣ ਲਈ ਬੰਗਲਾਦੇਸ਼ ਨੂੰ ਆਖਰੀ ਓਵਰ 'ਚ 20 ਦੌੜਾਂ ਦੀ ਲੋੜ ਸੀ ਪਰ ਅਰਸ਼ਦੀਪ ਸਿੰਘ ਨੇ 14 ਦੌੜਾਂ ਦੇ ਕੇ ਬੰਗਲਾਦੇਸ਼ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ। ਨੂਰਲ ਹਸਨ ਸੋਹਾਨ ਨੇ ਇਕ ਚੌਕਾ ਅਤੇ ਇਕ ਛੱਕਾ ਲਗਾ ਕੇ ਮੈਚ ਨੂੰ ਅੰਤਿਮ ਗੇਂਦ ਤੱਕ ਪਹੁੰਚਾ ਦਿੱਤਾ ਪਰ ਉਹ ਆਪਣੀ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ।

ਇਸ ਜਿੱਤ ਦੇ ਨਾਲ ਭਾਰਤ ਲਈ ਸੈਮੀਫਾਈਨਲ ਦਾ ਰਸਤਾ ਆਸਾਨ ਹੋ ਗਿਆ ਹੈ। ਭਾਰਤੀ ਟੀਮ ਦੇ ਚਾਰ ਮੈਚਾਂ 'ਚ 6 ਅੰਕ ਹਨ ਅਤੇ ਉਹ ਅੰਕ ਸੂਚੀ 'ਚ ਪਹਿਲੇ ਨੰਬਰ ਤੇ ਹੈ।

ਭਾਰਤ ਲਈ ਮੈਚ 'ਚ ਵਿਰਾਟ ਕੋਹਲੀ ਨੇ 64 ਦੌੜਾਂ ਬਣਾਈਆਂ ਅਤੇ ਉਹ ਮੈਨ ਆਫ਼ ਦਾ ਮੈਚ ਰਹੇ। ਭਾਰਤ ਲਈ ਅਰਸ਼ਦੀਪ ਸਿੰਘ ਤੇ ਹਾਰਦਿਕ ਪਾਂਡਿਆ ਨੇ 2-2 ਵਿਕਟਾਂ ਲਈਆਂ ਅਤੇ ਮੁਹੰਮਦ ਸ਼ੰਮੀ ਨੂੰ ਇਕ ਸਫ਼ਲਤਾ ਮਿਲੀ।

Also Read : T-20 Cricket News

In The Market