LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

10 ਸਾਲ ਬਾਅਦ ਦੁਬਾਰਾ ਫਿਰ ਆਪਸ 'ਚ ਭੀੜੇ ਵਿਰਾਟ ਅਤੇ ਗੰਭੀਰ !

virat098

Sports News: ਵਿਰਾਟ ਕੋਹਲੀ ਅਤੇ ਗੌਤਮ ਗੰਭੀਰ ਦੋਨੋਂ ਹੀ ਦਿਗੱਜ ਖਿਡਾਰੀ ਹਨ ਹਾਲ ਹੀ ਵਿੱਚ ਲਖਨਊ ਵਿੱਚ IPL ਦੇ ਮੈਚ ਵਿੱਚ ਵਿਰਾਟ ਕੋਹਲੀ ਅਤੇ ਗੌਤਮ ਗੰਭੀਰ ਆਪਸ ਵਿੱਚ ਝਗੜਦੇ ਨਜ਼ਰ ਆਏ ਹਨ 

ਇੱਕ ਰਿਪੋਰਟ ਮੁਤਾਬਿਕ ਦੋਵੇਂ ਖਿਡਾਰੀ ਇੱਕ ਦੂਜੇ ਦੇ ਆਹਮੋ-ਸਾਹਮਣੇ ਆਏ ਅਤੇ 5 ਮਿੰਟ ਤੱਕ ਬਹਿਸ ਕਰਦੇ ਰਹੇ। ਇਸ ਤੋਂ ਬਾਅਦ ਇਹ ਮਾਮਲਾ ਜ਼ਿਆਦਾ ਵਿਗੜਦਾ ਦੇਖ ਕੇ LSG ਦੇ ਕਪਤਾਨ ਕੇਐਲ ਰਾਹੁਲ ਅਤੇ ਸੀਨੀਅਰ ਖਿਡਾਰੀ ਅਮਿੱਤ ਮਿਸ਼ਰਾ ਨੇ ਆ ਕੇ ਦੋਵਾਂ ਖਿਡਾਰੀਆਂ ਨੂੰ ਲੜਨ ਤੋਂ ਰੋਕਣਾ ਸ਼ੁਰੂ ਕੀਤਾ। ਮੈਚ ਦੌਰਾਨ ਵਿਰਾਟ ਕੋਹਲੀ ਨੇ ਨਵੀਨ ਉਲ ਹੱਕ ਨੂੰ ਜੁੱਤਾ ਦਿਖਾ ਕੇ ਸਲੇਜਿੰਗ ਕੀਤੀ ਅਤੇ ਇਸ ਘਟਨਾ ਨੂੰ ਲੈ ਕੇ LSG ਦੇ ਮੈਂਟਰ ਗੌਤਮ ਗੰਭੀਰ ਅਤੇ RCB ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਉਪੱਰ IPL ਕੋਡ ਆਫ ਕੰਡਕਟ ਦੀ ਉਲੰਘਣਾ ਕਰਨ ਦੇ ਲਈ ਮੈਚ ਫੀਸ ਦਾ 100% ਜੁਰਮਾਨਾ ਲਗਾਇਆ ਗਿਆ ਹੈ ਇਸ ਦੇ ਨਾਲ ਹੀ LSG ਦੇ ਗੇਂਦਬਾਜ਼ ਨਵੀਨ ਉਲ ਹੱਕ ਨੂੰ ਵੀ ਮੈਚ ਫੀਸ ਦਾ 50% ਜੁਰਮਾਨਾ ਲਗਾਇਆ ਗਿਆ ਹੈ।

ਵਿਰਾਟ ਨੇ ਮੈਚ ਤੋਂ ਬਾਅਦ ਇੰਸਟਾਗ੍ਰਾਮ ਉੱਤੇ ਪੋਸਟ ਸ਼ੇਅਰ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਜੋ ਕੁਝ ਵੀ ਆਪਾਂ ਸੋਚਦੇ ਹਾਂ ਉਹ ਵਿਚਾਰ ਹੁੰਦੇ ਹਨ,ਤੱਥ ਨਹੀਂ। ਇਸ ਤੋਂ ਥੱਲੇ ਉਸ ਨੇ ਮਾਰਕਸ ਔਰੇਲੀਅਸ ਦਾ ਨਾਂ ਲਿਖਿਆ ਹੈ।
ਮੈਚ ਤੋਂ ਬਾਅਦ ਨਵੀਨ ਉਲ ਹੱਕ ਨੇ ਵੀ ਇੰਸਟਾਗ੍ਰਾਮ ਉੱਤੇ ਸਟੋਰੀ ਲਗਾਈ ਹੈ ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਤੁਹਾਨੂੰ ਉਹੀ ਮਿਲਦਾ ਹੈ ਜਿਸ ਦੇ ਤੁਸੀਂ ਹੱਕਦਾਰ ਹੋ ਅਤੇ ਐਵੇਂ ਹੀ ਹੋਣਾ ਚਾਹੀਦਾ ਅਤੇ ਐਵੇਂ ਹੀ ਹੁੰਦਾ ਹੈ।
ਲਖਨਊ ਦੀ ਟੀਮ ਬੱਲੇਬਾਜ਼ੀ ਕਰ ਰਹੀ ਸੀ ਅਤੇ ਮੈਚ ਦਾ ਚੌਥਾ ਓਵਰ ਚਲ ਰਿਹਾ ਸੀ ਅਤੇ ਉਸ ਸਮੇਂ ਕਰੁਣਾਲ ਪੰਡ੍ਯਾ ਅਤੇ ਆਯੂਸ਼ ਬਡੋਨੀ ਬੱਲੇਬਾਜ਼ੀ ਕਰ ਰਹੇ ਸਨ ਮੈਚ ਵਿੱਚ ਗਲੇਨ ਮੈਕਸਵੈੱਲ ਦੀ ਤੀਜੀ ਗੇਂਦ ‘ਤੇ ਪੰਡ੍ਯਾ ਨੇ ਲਾਂਗ ਆਨ ਉਪੱਰ ਸ਼ਾਟ ਮਾਰਿਆ ਅਤੇ ਵਿਰਾਟ ਨੇ ਕੈਚ ਫੜ ਲਿਆ ਇਸ ਤੋਂ ਬਾਅਦ ਜਸ਼ਨ ਮਨਾਉਂਦੇ ਹੋਏ ਵਿਰਾਟ ਨੇ ਸਟੈਂਡ ਦੇ ਵੱਲ ਦੇਖਦੇ ਹੋਏ ਆਪਣੀ ਛਾਤੀ ‘ਤੇ ਜ਼ੋਰ ਦਿੱਤਾ।

In The Market