ਸੜਕਾਂ ‘ਤੇ ਬਣੇ ਸਪੀਡ ਬ੍ਰੇਕਰ ਬਣੇ ‘ਕਾਲ’, ਦੋ ਵੱਖ-ਵੱਖ ਹਾਦਸਿਆਂ ‘ਚ ਇੱਕ ਨੌਜਵਾਨ ਦੀ ਮੌਤ, ਦੂਜਾ ਗੰਭੀਰ ਜ਼ਖਮੀ

ਨਾਭਾ: ਨਾਭਾ ਸ਼ਹਿਰ ਵਿੱਚ ਲੋਕਾਂ ਦੀ ਸੁਰੱਖਿਆ ਲਈ ਬਣਾਏ ਗਏ ਸਪੀਡ ਬ੍ਰੇਕਰ (ਰੈਂਪ) ਹੁਣ ਲੋਕਾਂ ਦੀਆਂ ਜਾਨਾਂ ਦੇ ਦੁਸ਼ਮਣ ਬਣਦੇ ਜਾ ਰਹੇ ਹਨ। ਅੱਜ ਤੜਕਸਾਰ…

accident (8)

ਨਾਭਾ: ਨਾਭਾ ਸ਼ਹਿਰ ਵਿੱਚ ਲੋਕਾਂ ਦੀ ਸੁਰੱਖਿਆ ਲਈ ਬਣਾਏ ਗਏ ਸਪੀਡ ਬ੍ਰੇਕਰ (ਰੈਂਪ) ਹੁਣ ਲੋਕਾਂ ਦੀਆਂ ਜਾਨਾਂ ਦੇ ਦੁਸ਼ਮਣ ਬਣਦੇ ਜਾ ਰਹੇ ਹਨ। ਅੱਜ ਤੜਕਸਾਰ ਵਾਪਰੇ ਦੋ ਭਿਆਨਕ ਸੜਕ ਹਾਦਸਿਆਂ ਵਿੱਚ ਇੱਕ ਕਾਰ ਸਵਾਰ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ, ਜਦਕਿ ਇੱਕ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਨ੍ਹਾਂ ਹਾਦਸਿਆਂ ਦਾ ਮੁੱਖ ਕਾਰਨ ਰੈਂਪਾਂ ‘ਤੇ ਰਿਫਲੈਕਟਰ ਜਾਂ ਚਿੱਟੀਆਂ ਪੱਟੀਆਂ ਦਾ ਨਾ ਹੋਣਾ ਦੱਸਿਆ ਜਾ ਰਿਹਾ ਹੈ।

ਪਹਿਲਾ ਹਾਦਸਾ: ਅਨਕੰਟਰੋਲ ਹੋ ਕੇ ਦਰੱਖਤ ਨਾਲ ਟਕਰਾਈ I-20 ਕਾਰ

ਪਹਿਲਾ ਦੁਖਦਾਈ ਹਾਦਸਾ ਨਾਭਾ-ਸਤਸੰਗ ਬਿਆਸ ਰੋਡ ‘ਤੇ ਵਾਪਰਿਆ। ਪਟਿਆਲਾ ਤੋਂ ਮਲੇਰਕੋਟਲਾ ਜਾ ਰਹੀ ਇਕ I-20 ਕਾਰ ਜਦੋਂ ਇਸ ਰੋਡ ‘ਤੇ ਪਹੁੰਚੀ ਤਾਂ ਅਚਾਨਕ ਸਾਹਮਣੇ ਆਏ ਉੱਚੇ ਰੈਂਪ ਕਾਰਨ ਚਾਲਕ ਸੰਤੁਲਨ ਖੋਹ ਬੈਠਾ। ਕਾਰ ਉਛਲ ਕੇ ਸਿੱਧੀ ਸੜਕ ਕਿਨਾਰੇ ਖੜ੍ਹੇ ਦਰੱਖਤ ਵਿੱਚ ਜਾ ਵੱਜੀ। ਇਸ ਹਾਦਸੇ ਵਿੱਚ ਕਾਰ ਸਵਾਰ ਯੋਗੇਸ਼ ਕੁਮਾਰ (32) ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਮੁਤਾਬਕ ਰੈਂਪ ਦੀ ਉਚਾਈ ਜ਼ਿਆਦਾ ਹੋਣ ਕਾਰਨ ਗੱਡੀ ਬੇਕਾਬੂ ਹੋ ਗਈ ਸੀ।

ਦੂਜਾ ਹਾਦਸਾ: ਮੋਟਰਸਾਈਕਲ ਸਵਾਰ ਨੌਜਵਾਨ ਦੀ ਹਾਲਤ ਨਾਜ਼ੁਕ

ਦੂਜੀ ਘਟਨਾ ਸਿਟੀ ਹਾਰਟ ਹੋਟਲ ਦੇ ਨਜ਼ਦੀਕ ਵਾਪਰੀ, ਜਿੱਥੇ ਫੈਕਟਰੀ ਤੋਂ ਡਿਊਟੀ ਕਰਕੇ ਘਰ ਪਰਤ ਰਿਹਾ ਯਸ਼ ਕੁਮਾਰ (25) ਰੈਂਪ ਦਾ ਅੰਦਾਜ਼ਾ ਨਾ ਹੋਣ ਕਾਰਨ ਮੋਟਰਸਾਈਕਲ ਸਮੇਤ ਸੜਕ ‘ਤੇ ਡਿੱਗ ਗਿਆ। ਉਸ ਦੇ ਸਿਰ ‘ਤੇ ਗੰਭੀਰ ਸੱਟ ਲੱਗੀ। ਮੌਕੇ ‘ਤੇ ਮੌਜੂਦ ਇੱਕ ਰਾਹਗੀਰ ਨੇ ਦੱਸਿਆ ਕਿ ਨੌਜਵਾਨ ਦੇ ਸਾਹ ਰੁਕ ਚੁੱਕੇ ਸਨ, ਪਰ ਉਸ ਨੇ ਸੀ.ਪੀ.ਆਰ. (CPR) ਦੇ ਕੇ ਧੜਕਣ ਵਾਪਸ ਲਿਆਂਦੀ ਅਤੇ ਆਪਣੀ ਨਿੱਜੀ ਗੱਡੀ ਵਿੱਚ ਹਸਪਤਾਲ ਪਹੁੰਚਾਇਆ। ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਹੈ।

ਪ੍ਰਸ਼ਾਸਨ ਦੀ ਲਾਪਰਵਾਹੀ ਤੇ ਉੱਠੇ ਸਵਾਲ

ਸ਼ਹਿਰ ਵਾਸੀਆਂ ਅਤੇ ਮਦਦਗਾਰਾਂ ਵਿੱਚ ਪ੍ਰਸ਼ਾਸਨ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸੜਕਾਂ ‘ਤੇ ਬਣਾਏ ਗਏ ਇਹ ਰੈਂਪ ਨਿਯਮਾਂ ਦੇ ਉਲਟ ਹਨ। ਨਾ ਤਾਂ ਇਨ੍ਹਾਂ ‘ਤੇ ਕੋਈ ਰਿਫਲੈਕਟਰ ਲੱਗੇ ਹਨ ਅਤੇ ਨਾ ਹੀ ਕੋਈ ਚੇਤਾਵਨੀ ਬੋਰਡ, ਜਿਸ ਕਾਰਨ ਬਾਹਰੋਂ ਆਉਣ ਵਾਲੇ ਰਾਹਗੀਰਾਂ ਨੂੰ ਸਪੀਡ ਬ੍ਰੇਕਰ ਨਜ਼ਰ ਨਹੀਂ ਆਉਂਦੇ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ 

ਪਰਸਰਾਮ ਨਗਰ ਫਲਾਈਓਵਰ ‘ਤੇ ਦਰਦਨਾਕ ਹਾਦਸਾ, ਅਣਪਛਾਤੇ ਵਾਹਨ ਨੇ ਸਾਈਕਲ ਸਵਾਰ ਨੂੰ ਮਾਰੀ ਫੇਟ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *