ਕੋਰੋਨਾ ਵਾਇਰਸ : ਸਰਕਾਰ ਵਲੋਂ ਲਗਾਏ ਮਿੰਨੀ ਲਾਕਡਾਊਨ ਕਾਰਣ ਦੁਕਾਨਦਾਰ ਹੋਏ ਪ੍ਰੇਸ਼ਾਨ

ਗੁਰਦਾਸਪੁਰ (ਬਿਊਰੋ)- ਕੋਰੋਨਾ ਮਹਾਮਾਰੀ ਕਾਰਣ ਪੂਰੇ ਦੇਸ਼ ਵਿਚ ਲਗਾਤਾਰ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਕੋਰੋਨਾ ਦੇ ਕਹਿਰ ਨੂੰ ਰੋਕਣ ਲਈ…

ਗੁਰਦਾਸਪੁਰ (ਬਿਊਰੋ)- ਕੋਰੋਨਾ ਮਹਾਮਾਰੀ ਕਾਰਣ ਪੂਰੇ ਦੇਸ਼ ਵਿਚ ਲਗਾਤਾਰ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਕੋਰੋਨਾ ਦੇ ਕਹਿਰ ਨੂੰ ਰੋਕਣ ਲਈ ਸਰਕਾਰ ਵਲੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਪੰਜਾਬ ਸਰਕਾਰ ਵਲੋਂ ਪੰਜਾਬ ਵਿਚ ਲਾਕਡਾਊਨ ਤਾਂ ਨਹੀਂ ਲਗਾਇਆ ਗਿਆ ਪਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਸਰਕਾਰ ਵਲੋਂ ਲਗਾਈਆਂ ਗਈਆਂ ਹਨ।

ਪੰਜਾਬ ਵਿੱਚ ਲਗਾਏ ਗਏ ਮਿੰਨੀ ਲਾਕ ਡਾਉਨ ਕਾਰਣ ਕਈ ਦੁਕਾਨਦਾਰ ਪ੍ਰੇਸ਼ਾਨ ਹਨ। ਗੱਲ ਕੀਤੇ ਜਾਵੇ ਜੇ ਜ਼ਿਲਾ ਗੁਰਦਾਸਪੁਰ ਦੀ ਤਾਂ ਇਸ ਮਿੰਨੀ ਲਾਕਡਾਉਨ ਨੂੰ ਲੈਕੇ  ਜਿਨ੍ਹਾਂ ਦੁਕਾਨਦਾਰਾਂ ਦੀਆਂ ਦੁਕਾਨਾਂ ਬੰਦ ਹਨ ਜਾਂ ਫਿਰ ਛੋਟੇ ਕਾਰੋਬਾਰੀਆਂ ਦਾ ਕੰਮ ਬੰਦ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਰੋਨਾ ਨੂੰ ਲੈਕੇ ਅਸੀਂ ਹਰ ਮੁਸ਼ਕਿਲ ਘੜੀ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਦਾ ਸਾਥ ਦੇਣ ਲਈ ਤਿਆਰ ਹਾਂ ਪਰ ਜਿਸ ਤਾਰੀਕੇ ਦਾ ਪੰਜਾਬ ਸਰਕਾਰ ਨੇ ਲਾਕਡਾਉਨ ਲਗਾਇਆ ਹੈ। ਇਸ ਤਰ੍ਹਾਂ ਨਾਲ ਤੇ ਕੋਈ ਵੀ ਖੁੱਲ ਕੇ ਰੋਜ਼ੀ ਰੋਟੀ ਕਮਾ ਰਿਹਾ ਹੈ ਤੇ ਕੋਈ ਬਿਲਕੁਲ ਹੀ ਭੁੱਖਮਰੀ ਕੰਢੇ ਆ ਜਾਵੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਜਾਂ ਤਾਂ ਪੂਰਨ ਤੌਰ ‘ਤੇ ਲਾਕਡਾਉਨ ਲਗਾ ਦੇਵੇ ਜਾਂ ਫਿਰ ਕਾਰੋਬਾਰ ਕਰਨ ਦਾ ਸਾਰਿਆਂ ਨੂੰ ਥੋੜਾ-ਥੋੜਾ ਸਮਾਂ ਦਿੱਤਾ ਜਾਵੇ।

ਉਥੇ ਹੀ ਉਨ੍ਹਾਂ ਦਾ ਕਹਿਣਾ ਸੀ ਕਿ ਕਿਸਾਨਾਂ ਦੇ ਐਲਾਨ ਨੂੰ ਲੈਕੇ ਅਸੀਂ ਕਿਸਾਨਾਂ ਦੇ ਨਾਲ ਹਾਂ ਪਰ ਜੇਕਰ ਅਸੀਂ ਕਿਸਾਨਾਂ ਦੇ ਕਹਿਣ ‘ਤੇ ਦੁਕਾਨਾਂ ਜਾਂ ਫਿਰ ਆਪਣੇ ਕਰੋਬਾਰ ਖੋਲਦੇ ਹਾਂ ਤਾਂ ਸਾਡੇ ‘ਤੇ ਜੋ ਪਰਚੇ ਦਰਜ ਹੋ ਜਾਣਗੇ ਉਸਦਾ ਕੌਣ ਜ਼ਿੰਮੇਵਾਰ ਹੋਵੇਗਾ ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੂੰ ਇਸ ਅੱਧੇ ਅਧੂਰੇ ਫੈਸਲੇ ਜ਼ਬਰਦਸਤੀ ਨਹੀਂ ਥੋਪਣੇ ਚਾਹੀਦੇ।

 

Leave a Reply

Your email address will not be published. Required fields are marked *