ਕੋਰੋਨਾ ਮਾਮਲੇ ਵਧਣ ਕਰਕੇ ਪੱਛਮੀ ਬੰਗਾਲ ਵਿੱਚ ਟੀਵੀ ਸੀਰੀਅਲਾਂ ਤੇ ਵੈੱਬ ਸੀਰੀਜ਼ ਦੀ ਸ਼ੂਟਿੰਗ ’ਤੇ ਲੱਗੀ ਰੋਕ

ਕੋਲਕਾਤਾ:  ਦੇਸ਼ ਵਿਚ ਕੋਰੋਨਾ ਮਾਮਲਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਵਿਚਾਲੇ ਬੀਤੇ ਦਿਨੀ ਹੀ ਦੇਸ਼ ਵਿਚ ਕੋਰੋਨਾ ਮਾਮਲੇ ਲਗਾਤਾਰ ਵਧਣ ਕਰਕੇ…

ਕੋਲਕਾਤਾ:  ਦੇਸ਼ ਵਿਚ ਕੋਰੋਨਾ ਮਾਮਲਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਵਿਚਾਲੇ ਬੀਤੇ ਦਿਨੀ ਹੀ ਦੇਸ਼ ਵਿਚ ਕੋਰੋਨਾ ਮਾਮਲੇ ਲਗਾਤਾਰ ਵਧਣ ਕਰਕੇ ਪੱਛਮੀ ਬੰਗਾਲ ਸਰਕਾਰ ਰਾਜ ਵਿੱਚ 16 ਤੋਂ 30 ਮਈ ਤੱਕ ਮੁਕੰਮਲ ਤਾਲਾਬੰਦੀ ਕਰ ਦਿੱਤੀ ਗਈ ਹੈ। ਇਸ ਦੇ ਚਲਦੇ ਅੱਜ ਪੱਛਮੀ ਬੰਗਾਲ ਵਿਚ ਟੀਵੀ ਸੀਰੀਅਲਾਂ, ਵੈਬ ਸੀਰੀਜ਼ ਤੇ ਫਿਲਮਾਂ ਦੀ ਸ਼ੂਟਿੰਗ ’ਤੇ ਪਾਬੰਦੀ ਲਾ ਦਿੱਤੀ ਗਈ। 

ਫੈਡਰੇਸ਼ਨ ਆਫ ਸਿਨੇ ਟੈਕਨੀਸ਼ੀਅਨਜ਼ ਐਂਡ ਵਰਕਰਸ ਆਫ ਈਸਟਰਨ ਇੰਡੀਆ ਦੇ ਮੁਖੀ ਸਵਰੂਪ ਬਿਸਵਾਸ ਨੇ ਦੱਸਿਆ ਕਿ ਸੂਬੇ ਵਿਚ 36 ਸੀਰੀਅਲ, 3 ਵੈਬ ਸੀਰੀਜ਼ ਤੇ ਇਕ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਜੋ 30 ਮਈ ਤਕ ਰੋਕ ਦਿੱਤੀ ਗਈ ਹੈ। ਗੌਰਤਲਬ ਹੈ ਕਿ ਇਸ ਦੌਰਾਨ ਸਿਰਫ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਭ ਕੁਝ ਬੰਦ ਰਹੇਗਾ। ਕਰਿਆਨੇ ਤੇ ਸਬਜ਼ੀ ਦੀਆਂ ਦੁਕਾਨਾਂ ਸਵੇਰ ਸੱਤ ਵਜੇ ਤੋਂ 10 ਵਜੇ ਤਕ ਖੁੱਲ੍ਹਣਗੀਆਂ। ਜਦਕਿ ਸਵੇਰ 10 ਵਜੇ ਤੋਂ ਦੁਪਹਿਰ 2 ਵਜੇ ਤਕ ਬੈਂਕ ਖੁੱਲ੍ਹਣਗੇ।

Leave a Reply

Your email address will not be published. Required fields are marked *