ਨਵੀਂ ਦਿੱਲੀ- ਕੋਰੋਨਾ ਦੇ ਰੋਜ਼ ਆ ਰਹੇ ਅੰਕੜੇ ਹੈਰਾਨ ਕਰ ਦੇਣ ਵਾਲੇ ਹਨ। ਕੋਰੋਨਾ ਦੀ ਦੂਜੀ ਲਹਿਰ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕਈ ਬਾਲੀਵੁੱਡ ਸਿਤਾਰੇ ਮਦਦ ਲਈ ਸਾਹਮਣੇ ਆਏ ਹਨ। ਸੋਨੂੰ ਸੂਦ ਲਗਾਤਾਰ ਲੋਕਾਂ ਦੀ ਮਦਦ ਕਰ ਰਹੇ ਹਨ। ਸੋਸ਼ਲ ਮੀਡੀਆ ‘ਤੇ ਤਾਂ ਕਦੇ ਏਅਰਪੋਰਟ ‘ਤੇ ਲੋਕ ਉਨ੍ਹਾਂ ਤੋਂ ਮਦਦ ਦੀ ਅਪੀਲ ਕਰ ਰਹੇ ਹਨ।
ਬੀਤੇ ਦਿਨ ਵੀ ਸੋਨੂੰ ਸੂਦ ਦੀ ਟੀਮ ਨੇ ਹਸਪਤਾਲ ਵਿਚ ਆਕਸੀਜਨ ਖਤਮ ਹੋਣ ‘ਤੇ ਪੂਰੀ ਰਾਤ ਵਿਵਸਥਾ ਕਰ ਕੇ ਹਸਪਤਾਲ ਤੱਕ ਆਕਸੀਜਨ ਦਾ ਇੰਤਜ਼ਾਮ ਕਰਵਾਇਆ। ਉਥੇ ਹੀ ਹੁਣ ਇਸੇ ਕੜੀ ਵਿਚ ਬਾਲੀਵੁੱਡ ਐਕਟ੍ਰੈਸ ਸਾਰਾ ਅਲੀ ਖਾਨ ਵੀ ਲੋੜਵੰਦਾਂ ਦੀ ਮਦਦ ਕਰਨ ਲਈ ਸਾਹਮਣੇ ਆਈ ਹੈ।
ਦਰਅਸਲ ਅਭਿਨੇਤਰੀ ਸਾਰਾ ਅਲੀ ਖਾਨ ਨੇ ਸੋਨੂੰ ਸੂਦ ਫਾਉਂਡੇਸ਼ਨ ਵਿਚ ਯੋਗਦਾਨ ਦਿੱਤਾ ਹੈ। ਉਥੇ ਹੀ ਸੋਨੂੰ ਸੂਦ ਨੇ ਆਪਣੇ ਟਵਿੱਟਰ ‘ਤੇ ਇਕ ਟਵੀਟ ਕੀਤਾ ਹੈ ਇਹ ਟਵੀਟ ਤੇਜ਼ੀ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਟਵੀਟ ਵਿਚ ਉਨ੍ਹਾਂ ਨੇ ਅਭਿਨੇਤਰੀ ਸਾਰਾ ਅਲੀ ਖਾਨ ਦਾ ਸ਼ੁਕਰੀਆ ਕੀਤਾ ਹੈ। ਸੋਨੂੰ ਸੂਦ ਲਿਖਦੇ ਹਨ ਕਿ ਤੁਸੀਂ ਚੰਗਾ ਕੰਮ ਕੀਤਾ ਹੈ ਮੈਨੂੰ ਤੁਹਾਡੇ ‘ਤੇ ਮਾਣ ਹੈ। ਤੁਸੀਂ ਯੰਗ ਹੋ ਅਤੇ ਇਸ ਔਖੀ ਘੜੀ ਵਿਚ ਖੁਦ ਦੇਸ਼ ਦੀ ਮਦਦ ਕਰ ਰਹੇ ਹੋ ਤੁਸੀਂ ਸਾਰਿਆਂ ਨੂੰ ਪ੍ਰੇਰਿਤ ਕਰ ਰਹੇ ਹੋ।
ਇਸ ਦੇ ਨਾਲ ਹੀ ਸੋਨੂੰ ਉਨ੍ਹਾਂ ਨੂੰ ਹੀਰੋ ਕਹਿੰਦੇ ਹਨ। ਸੋਨੂੰ ਸੂਦ ਦੇ ਫੈਂਸ ਵੀ ਇਸ ਗੱਲ ਤੋਂ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਉਹ ਅਭਿਨੇਤਰੀ ਦੀ ਕਾਫੀ ਤਾਰੀਫ ਕਰ ਰਹੇ ਹਨ। ਉਥੇ ਹੀ ਤੁਹਾਨੂੰ ਦੱਸ ਦਈਏ ਕਿ ਸਾਰਾ ਅਲੀ ਖਾਨ ਲਗਾਤਾਰ ਕੋਰੋਨਾ ਨਾਲ ਜੁੜੇ ਜ਼ਰੂਰੀ ਸੰਸਾਧਨਾਂ ਦੀ ਡਿਟੇਲਸ ਸ਼ੇਅਰ ਕਰ ਕੇ ਲੋਕਾਂ ਦੀ ਮਦਦ ਕਰ ਰਹੀ ਹੈ।
ਦੱਸ ਦਈਏ ਕਿ ਸੋਨੂੰ ਸੂਦ ਦੇ ਨਾਲ ਹੀ ਬਾਲੀਵੁੱਡ ਦੇ ਕਈ ਹੋਰ ਸੈਲੇਬਸ ਵੀ ਮਦਦ ਲਈ ਅੱਗੇ ਆਏ ਹਨ। ਸਲਮਾਨ ਖਾਨ, ਜੈਕਲੀਨ ਫਰਨਾਂਡਿਸ, ਅਨੁਸ਼ਕਾ ਸ਼ਰਮਾ, ਵਿਰਾਟ ਕੋਹਲੀ ਨਾਲ ਹੀ ਹੋਰ ਲੋਕ ਵੀ ਕੋਰੋਨਾ ਨਾਲ ਜੰਗ ਜਿੱਤਣ ਲਈ ਲੋਕਾਂ ਦੀ ਮਦਦ ਕਰ ਰਹੇ ਹਨ।

.jpg)



.jpg)
.jpg)