ਨਵੀਂ ਦਿੱਲੀ: ਦੇਸ਼ ਦੇ 77ਵੇਂ ਗਣਤੰਤਰ ਦਿਵਸ ਦੇ ਮੌਕੇ ‘ਤੇ ਅੱਜ ਦਿੱਲੀ ਦੇ ਕਰਤੱਵ ਪਥ ‘ਤੇ ਪੰਜਾਬ ਦੀ ਝਾਕੀ ਨੇ ਆਪਣੀ ਅਧਿਆਤਮਿਕ ਅਤੇ ਇਤਿਹਾਸਕ ਦਿੱਖ ਨਾਲ ਸਭ ਦਾ ਮਨ ਮੋਹ ਲਿਆ। ਇਸ ਵਾਰ ਪੰਜਾਬ ਦੀ ਝਾਕੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ 350ਵੇਂ ਸਾਲ ਨੂੰ ਸਮਰਪਿਤ ਕੀਤੀ ਗਈ ਸੀ। ਮਨੁੱਖੀ ਅਧਿਕਾਰਾਂ, ਧਾਰਮਿਕ ਆਜ਼ਾਦੀ ਅਤੇ ਇਨਸਾਫ਼ ਦੀ ਰਾਖੀ ਲਈ ਆਪਣੀ ਕੁਰਬਾਨੀ ਦੇਣ ਵਾਲੇ ‘ਹਿੰਦ ਦੀ ਚਾਦਰ’ ਗੁਰੂ ਸਾਹਿਬ ਜੀ ਦੇ ਜੀਵਨ ਫਲਸਫੇ ਨੂੰ ਇਸ ਝਾਕੀ ਰਾਹੀਂ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਪੇਸ਼ ਕੀਤਾ ਗਿਆ।
ਝਾਕੀ ਦੀ ਬਣਤਰ ਅਤੇ ਵਿਸ਼ੇਸ਼ ਪ੍ਰਤੀਕ
ਇਹ ਝਾਕੀ ਗੁਰੂ ਸਾਹਿਬ ਦੀ ਉਸ ਸਦੀਵੀ ਵਿਰਾਸਤ ਨੂੰ ਦਰਸਾਉਂਦੀ ਹੈ, ਜੋ ਅੱਜ ਵੀ ਪੂਰੀ ਮਨੁੱਖਤਾ ਨੂੰ ਪ੍ਰੇਰਿਤ ਕਰ ਰਹੀ ਹੈ। ਝਾਕੀ ਦੇ ਅਗਲੇ ਹਿੱਸੇ (ਟਰੈਕਟਰ ਵਾਲੇ ਪਾਸੇ) ਵਿੱਚ ਇੱਕ ਪ੍ਰਤੀਕਾਤਮਕ ਹੱਥ ਦਿਖਾਇਆ ਗਿਆ ਹੈ, ਜਿਸ ਵਿੱਚੋਂ ਅਧਿਆਤਮਿਕ ਰੌਸ਼ਨੀ ਨਿਕਲ ਰਹੀ ਹੈ। ਇਹ ਹੱਥ ਕਰੁਣਾ, ਹੌਸਲੇ ਅਤੇ ਮਨੁੱਖਤਾ ਪ੍ਰਤੀ ਗੁਰੂ ਸਾਹਿਬ ਦੇ ਅਟੁੱਟ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ। ਹੱਥ ਉੱਤੇ ਇੱਕ ਕੱਪੜਾ ਲਪੇਟਿਆ ਹੋਇਆ ਹੈ ਜਿਸ ‘ਤੇ ‘ਹਿੰਦ ਦੀ ਚਾਦਰ’ ਉੱਕਰਿਆ ਹੋਇਆ ਹੈ। ਇਹ ਉਸ ਰੱਖਿਆ ਦਾ ਪ੍ਰਤੀਕ ਹੈ ਜੋ ਗੁਰੂ ਸਾਹਿਬ ਨੇ ਮਜ਼ਲੂਮਾਂ ਅਤੇ ਆਪਣੇ ਧਰਮ ਲਈ ਜੂਝ ਰਹੇ ਲੋਕਾਂ ਨੂੰ ਪ੍ਰਦਾਨ ਕੀਤੀ ਸੀ। ਝਾਕੀ ‘ਤੇ ਲਿਖੇ ਗਏ ਪੰਜਾਬੀ ਅਤੇ ਅੰਗਰੇਜ਼ੀ ਦੇ ਸ਼ਬਦ ਗੁਰੂ ਸਾਹਿਬ ਦੀ ਧਰਮ ਰੱਖਿਅਕ ਵਜੋਂ ਭੂਮਿਕਾ ਨੂੰ ਬਾਖ਼ੂਬੀ ਉਜਾਗਰ ਕਰਦੇ ਹਨ।
ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਝਾਕੀ ਦੀ ਕੀਤੀ ਸ਼ਲਾਘਾ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (ਪਹਿਲਾਂ ਟਵਿੱਟਰ) ‘ਤੇ ਇਸ ਝਾਕੀ ਦੀ ਤਸਵੀਰ ਸਾਂਝੀ ਕਰਦਿਆਂ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਲਿਖਿਆ, “ਗਣਤੰਤਰ ਦਿਵਸ ਦੇ ਇਸ ਮੌਕੇ ‘ਤੇ ਕਰਤੱਵ ਪਥ ‘ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਾਨ ਸ਼ਹਾਦਤ ਨੂੰ ਨਮਨ ਕਰਦੀ ਪੰਜਾਬ ਦੀ ਅਦਭੁਤ ਝਾਕੀ ਨੇ ਪੂਰੇ ਦੇਸ਼ ਨੂੰ ਉਨ੍ਹਾਂ ਦੀ ਕੁਰਬਾਨੀ ਅਤੇ ਮਨੁੱਖਤਾ ਦੇ ਸੰਦੇਸ਼ ਨਾਲ ਮਾਣ ਮਹਿਸੂਸ ਕਰਵਾਇਆ ਹੈ।”
ਹੋਰ ਜਾਣੋ:
CGC University, Mohali में 77वां गणतंत्र दिवस समारोह किया आयोजित, ध्वजारोहण, राष्ट्रगान और एनसीसी कैडेट्स की परेड रही मुख्य आकर्षण
ਸਾਰੀਆਂ ਤਾਜ਼ਾ ਖ਼ਬਰਾਂ ਲਈ LIVING INDIA NEWS 24/7 ਨਾਲ ਜੁੜੇ ਰਹੋ।
https://www.youtube.com/live/kHnKE7Tp8NA?si=4l7VNwP0gRMQEOE-



