Rana Balachauria murder: ਕਾਤਲਾਂ ਦੀ ਹੋਈ ਪਛਾਣ, ਹਮਲੇ ਪਿੱਛੇ ਗੈਂਗ ਰੰਜਿਸ਼ – SSP ਮੁਹਾਲੀ ਨੇ ਕੀਤੇ ਅਹਿਮ ਖੁਲਾਸੇ

ਚੰਡੀਗੜ੍ਹ : ਸੋਹਾਣਾ ‘ਚ ਕਬੱਡੀ ਟੂਰਨਾਮੈਂਟ ਦੌਰਾਨ ਰਾਣਾ ਬਲਾਚੌਰੀਆ ਦਾ ਬੇਰਿਹਮੀ ਨਾਲ ਕਤਲ ਕੀਤਾ ਗਿਆ। ਸੋਸ਼ਲ ਮੀਡੀਆ ‘ਤੇ ਜਿਸ ਦਾ ਸਿੱਧਾ ਸੰਬੰਧ ਮਰਹੂਮ ਪੰਜਾਬੀ ਗਾਇਕ…

Rana Balachauria murder

ਚੰਡੀਗੜ੍ਹ : ਸੋਹਾਣਾ ‘ਚ ਕਬੱਡੀ ਟੂਰਨਾਮੈਂਟ ਦੌਰਾਨ ਰਾਣਾ ਬਲਾਚੌਰੀਆ ਦਾ ਬੇਰਿਹਮੀ ਨਾਲ ਕਤਲ ਕੀਤਾ ਗਿਆ। ਸੋਸ਼ਲ ਮੀਡੀਆ ‘ਤੇ ਜਿਸ ਦਾ ਸਿੱਧਾ ਸੰਬੰਧ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਨਾਲ ਜੋੜਿਆ ਜਾ ਰਿਹਾ ਸੀ। ਮੁਹਾਲੀ ਦੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸ.ਐਸ.ਪੀ) ਹਰਮਨਦੀਪ ਸਿੰਘ ਹੰਸ ਨੇ ਰਾਣਾ ਬਲਾਚੌਰੀਆ ਦੇ ਕਤਲ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਵਿਚਕਾਰ ਕਿਸੇ ਵੀ ਸਬੰਧ ਤੋਂ ਸਿੱਧੇ ਤੌਰ ‘ਤੇ ਇਨਕਾਰ ਕੀਤਾ।  ਉਹਨਾਂ ਨੇ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ਵਿੱਚ ਮਹੱਤਵਪੂਰਨ ਖੁਲਾਸੇ ਕੀਤੇ। ਜਿਸ ਉਹਨਾਂ ਨੇ ਕਿਹਾ ਕਿ ਇਹ ਅਪਰਾਧ ਕਬੱਡੀ ਜਗਤ ਵਿੱਚ ਨਿੱਜੀ ਰੰਜਿਸ਼ ਦਾ ਨਤੀਜਾ ਹੈ।

3 ਸ਼ੂਟਰ ‘ਚੋਂ 2 ਦੀ ਹੋਈ ਪਹਿਚਾਣ

ਐਸ.ਐਸ.ਪੀ ਹਰਮਨਦੀਪ ਸਿੰਘ ਹੰਸ ਨੇ ਹੋਰ ਖੁਲਾਸੇ ਕਰਦੇ ਹੋਏ ਕਿਹਾ ਕਿ ਗੋਲੀਬਾਰੀ ਦੀ ਘਟਨਾ ਵਿੱਚ ਹੋਰ ਵਿਅਕਤੀ ਜ਼ਖਮੀ ਹੋਇਆ ਸੀ। ਜਿਸ ਦਾ ਇਲਾਜ ਚੱਲ ਰਿਹਾ ਹੈ। ਇਸ ਹਮਲੇ ਦੀ ਪੁਲਿਸ ਵੱਲੋਂ ਜਾਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਹਮਲਾ ਡੋਨੀ ਬਲ ਅਤੇ ਲੱਕੀ ਪਟਿਆਲਾ ਦੇ ਗੈਂਗ ਦੇ ਮੈਂਬਰਾਂ ਦੁਆਰਾ ਕੀਤਾ ਗਿਆ ਸੀ। ਜਿਸ ਵੱਲੋਂ ਗੋਲੀਬਾਰੀ ਕੀਤੀ ਗਈ ਉਹ ਦੋਵੇਂ ਹਮਲਾਵਰ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਪੁਲਿਸ ਨੇ ਗੋਲੀਬਾਰੀ ਕਰਨ ਵਾਲਿਆਂ ਦੀ ਪਛਾਣ ਆਦਿਤਿਆ ਕਪੂਰ ਅਤੇ ਕਰਨ ਪਾਠਕ ਵਜੋਂ ਕੀਤੀ ਹੈ। ਸ਼ੂਟਰਾਂ ਵੱਲੋਂ 30 ਬੋਰ ਦੇ ਅਸਲੇ ਵਰਤੇ ਗਏ ਸਨ। ਜਿਸ ਮਾਮਲੇ ਦੀ ਜਾਂਚ ਪੁਲਿਸ ਦੀਆਂ 12 ਟੀਮਾਂ ਵੱਲੋਂ ਕੀਤੀ ਜਾ ਰਹੀ ਹੈ।

ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ

Leave a Reply

Your email address will not be published. Required fields are marked *