ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਮਾਮਲੇ ਲਗਾਤਾਰ ਵਧਣ ਕਰਕੇ ਹਾਲਤ ਬੇਕਾਬੂ ਹੋ ਗਏ ਹਨ। ਇਸ ਵਿਚਕਾਰ ਅੱਜ ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਕੋਰੋਨਾ ਟੀਕਾਕਰਨ ਨੂੰ ਲੈ ਕੇ ਟਵੀਟ ਕਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਵਿਨਾਸ਼ਕਾਰੀ ਵੈਕਸੀਨ ਰਣਨੀਤੀ ਤੀਜੀ ਲਹਿਰ ਯਕੀਨੀ ਬਣਾਵੇਗੀ। ਉਨ੍ਹਾਂ ਕਿਹਾ ਕਿ ਭਾਰਤ ਨੂੰ ਇਕ ਉਚਿਤ ਵੈਕਸੀਨ ਰਣਨੀਤੀ ਦੀ ਲੋੜ ਹੈ।
GOI’s vaccine policy is compounding the problem.
Vaccine purchase should be centralised and distribution decentralised.
India cannot afford this.
— Rahul Gandhi (@RahulGandhi) May 14, 2021
ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ‘ਭਾਰਤ ਸਰਕਾਰ ਦੀ ਵਿਨਾਸ਼ਕਾਰੀ ਵੈਕਸੀਨ ਰਣਨੀਤੀ ਇਕ ਵਿਨਾਸ਼ਕਾਰੀ ਤੀਜੀ ਲਹਿਰ ਯਕੀਨੀ ਬਣਾਵੇਗੀ। ਇਸ ਨੂੰ ਦੁਹਰਾਇਆ ਨਹੀਂ ਜਾ ਸਕਦਾ। ਭਾਰਤ ਨੂੰ ਇਕ ਉੱਚਤ ਵੈਕਸੀਨ ਰਣਨੀਤੀ ਦੀ ਲੋੜ ਹੈ।’ ਇਸ ਤੋਂ ਪਹਿਲਾਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਗੰਗਾ ਵਿਚ ਲਾਸ਼ਾਂ ਨਾਲ ਵਹਾਉਣ ਬਾਰੇ ਵੀ ਪ੍ਰਧਾਨ ਮੰਤਰੀ ਮੋਦੀ ‘ਤੇ ਹਮਲਾ ਕੀਤਾ ਸੀ।
ਬੀਤੇ ਦਿਨੀ ਵੀ ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ‘ਕੇਂਦਰ ਸਰਕਾਰ ਦੀ ਵੈਕਸੀਨ ਨੀਤੀ ਦੀ ਸਮੱਸਿਆ ਨੂੰ ਹੋਰ ਵਿਗਾੜ ਰਹੀ ਹੈ, ਜੋ ਭਾਰਤ ਝੱਲ ਨਹੀਂ ਸਕਦਾ। ਵੈਕਸੀਨ ਦੀ ਖਰੀਦ ਕੇਂਦਰ ਨੂੰ ਕਰਨੀ ਚਾਹੀਦੀ ਹੈ ਤੇ ਵੰਡ ਦੀ ਜ਼ਿੰਮੇਵਾਰੀ ਸੂਬਿਆਂ ਨੂੰ ਦਿੱਤੀ ਜਾਣੀ ਚਾਹੀਦੀ।’



