LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਯੂਪੀ ਪੁਲਿਸ ਨੇ ਰੋਕਿਆ 'ਆਪ' ਦਾ ਵਫਦ

5 oct aap at up

ਚੰਡੀਗੜ੍ਹ : BJP ਦੇ ਲਾਡਲੇ ਬੇਟੇ ਦੀ ਗ੍ਰਿਫਤਾਰੀ  ਅਤੇ ਮੰਤਰੀ ਅਜੈ ਮਿਸ਼ਰਾ ਦੇ ਇਸਤੀਫੇ ਦੀ ਮੰਗ ਨੂੰ ਆਪਣਾ ਸਮਰਥਨ ਦੇਣ ਲਈ ਅਤੇ ਨਰਸੰਹਾਰ ਦੇ ਪੀੜਿਤ ਪਰਿਵਾਰਾਂ ਦਾ ਦੁੱਖ ਸਾਂਝਾ ਕਰਨ AAP ਪੰਜਾਬ MLA's ਦਾ ਵਫ਼ਦ ਲਖੀਮਪੁਰ ਲਈ ਰਵਾਨਾ ਹੋਇਆ ਸੀ । ਪਰ ਉਨ੍ਹਾਂ ਨੂੰ ਸੀਤਾਪੁਰ ਤੋਂ ਪਹਿਲਾਂ ਅਟਰੀਆ 'ਤੇ ਯੂਪੀ ਪੁਲਿਸ ਵੱਲੋਂ ਰੋਕਿਆ ਗਿਆ ਹੈ। ਦੱਸ ਦਈਏ ਕਿ ਇਸ ਵਫਦ ਵਿਚ ਰਾਘਵ ਚੱਢਾ,ਹਰਪਾਲ ਚੀਮਾ ਅਤੇ ਬਲਜਿੰਦਰ ਕੌਰ ਸਮੇਤ ਹੋਰ ਵੀ ਕਈ ਨੇਤਾ ਸ਼ਾਮਲ ਹਨ। 

Also Read : ਚੰਡੀਗੜ੍ਹ ਤੋਂ ਦਿੱਲੀ ਲਈ ਰਵਾਨਾ ਹੋਏ ਮੁੱਖ ਮੰਤਰੀ ਚੰਨੀ

ਦੱਸ ਦਈਏ ਕਿ ਲਖੀਮਪੁਰ ਖੀਰੀ ਵਿੱਚ ਐਤਵਾਰ ਨੂੰ ਹੋਈ ਝੜਪ ਵਿੱਚ ਅੱਠ ਲੋਕਾਂ ਦੀ ਮੌਤ ਤੋਂ ਬਾਅਦ ਮਾਮਲਾ ਬਹੁਤ ਗਰਮਾ ਗਿਆ ਹੈ। ਲਖੀਮਪੁਰ ਵਿੱਚ, ਕਿਸਾਨ ਰਾਤ ਤੋਂ ਧਰਨਾ ਦੇ ਰਹੇ ਹਨ ਅਤੇ ਮੰਗ ਕਰ ਰਹੇ ਹਨ ਕਿ ਜਦੋਂ ਤੱਕ ਦੋਸ਼ੀਆਂ ਵਿਰੁੱਧ ਕਾਰਵਾਈ ਨਹੀਂ ਹੁੰਦੀ ਉਹ ਹੜਤਾਲ ਜਾਰੀ ਰੱਖਣਗੇ। ਇਸ ਵੇਲੇ ਲਖੀਮਪੁਰ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ, ਨੇਤਾਵਾਂ ਦੀ ਆਵਾਜਾਈ 'ਤੇ ਪਾਬੰਦੀਆਂ ਲਗਾਈਆਂ ਗਈਆਂ ਹਨ। ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਅਜੈ ਮਿਸ਼ਰਾ ਦੇ ਬੇਟੇ ਖਿਲਾਫ FIR ਦਰਜ ਕੀਤੀ ਗਈ ਹੈ। 

 

In The Market