ਜਲੰਧਰ-ਪਠਾਨਕੋਟ ਹਾਈਵੇਅ ‘ਤੇ ਵਾਪਰਿਆ ਦਰਦਨਾਕ ਹਾਦਸਾ, ਪਿਤਾ ਸਮੇਤ 2 ਬੱਚਿਆਂ ਦੀ ਮੌਤ

ਜਲੰਧਰ :  ਜਲੰਧਰ-ਪਠਾਨਕੋਟ ਕੌਮੀ ਮਾਰਗ ‘ਤੇ ਪੈਂਦੇ ਪਚਰੰਗਾ ਪਿੰਡ ਵਿਚ ਇਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਐਡੀਵੇਅਰ ਕਾਰ ਅਤੇ ਐਕਟਿਵਾ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ…

ਜਲੰਧਰ :  ਜਲੰਧਰ-ਪਠਾਨਕੋਟ ਕੌਮੀ ਮਾਰਗ ‘ਤੇ ਪੈਂਦੇ ਪਚਰੰਗਾ ਪਿੰਡ ਵਿਚ ਇਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਐਡੀਵੇਅਰ ਕਾਰ ਅਤੇ ਐਕਟਿਵਾ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿੱਚ ਪਿਤਾ ਸਮੇਤ ਦੋ ਬੱਚਿਆਂ ਦੀ ਮੌਤ ਹੋ ਗਈ, ਜਦੋਂ ਕਿ ਪਤਨੀ ਅਤੇ ਇੱਕ ਹੋਰ ਬੱਚਾ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਐਕਟਿਵਾ ‘ਤੇ 3 ਬੱਚਿਆਂ ਸਮੇਤ 5 ਲੋਕ ਸਵਾਰ ਸਨ। ਜਦੋਂ ਉਹ ਪਚਰੰਗਾ ਦੇ ਕੋਲ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੀ ਇੱਕ ਐਂਡੀਵੇਅਰ ਕਾਰ ਐਕਟਿਵਾ ਨਾਲ ਟਕਰਾ ਗਈ। 

Also Read : ਲੁਧਿਆਣਾ SHO ਨੇ ਮੋਗਾ ਦੇ ਡਿਪਟੀ ਮੇਅਰ ਨੂੰ ਮਾਰਿਆ ਥੱਪੜ,ਭੱਖਿਆ ਮਾਮਲਾ,ਪੜ੍ਹੋ ਪੂਰੀ ਖ਼ਬਰ

ਟੱਕਰ ਏਨੀ ਜ਼ਿਆਦਾ ਭਿਆਨਕ ਸੀ ਕਿ ਐਕਟਿਵਾ ਦੇ ਪਰਖੱਚੇ ਉੱਡ ਗਏ ਅਤੇ ਐਕਟਿਵਾ ਸਵਾਰ ਪੁਲੀ ਨਾਲ ਬਣੇ ਟੋਇਆ ਵਿਚ ਜਾ ਡਿੱਗੇ। ਹਾਦਸੇ ਦੀ ਸੂਚਨਾ ਮਿਲਣ ਤੇ ਪਿੰਡ ਪਚਰੰਗਾ ਬਜ਼ਾਰ ਦੇ ਦੁਕਾਨਦਾਰ ਹਾਦਸੇ ਵਾਲੀ ਥਾਂ ਤੇ ਪੁੱਜੇ ਤਾਂ ਜ਼ਖਮੀਆਂ ਨੂੰ ਬਾਹਰ ਲਿਆ ਕੇ ਨੇੜਲੇ ਢਾਬੇ ਤੇ ਲਿਜਾਇਆ ਗਿਆ। ਉਦੋ ਤੱਕ ਐਕਟਿਵਾ ਚਾਲਕ ਨੌਜਵਾਨ (35), ਉਸਦੀ ਪੁੱਤਰੀ (4) ਪੁੱਤਰ (2) ਦੀ ਮੌਤ ਹੋ ਚੁੱਕੀ ਸੀ।

Also Read : ਪੰਜਾਬ ਦੇ ਮਸਲਿਆਂ ਨੂੰ ਅਣਗੌਲਿਆਂ ਕਰ ਕੁਰਸੀ ਦੀ ਜੰਗ ‘ਚ ਉਲਝੀ ਕਾਂਗਰਸ : ਸੁਖਬੀਰ ਬਾਦਲ

ਐਕਟਿਵਾ ਸਵਾਰ ਔਰਤ ਗੰਭੀਰ ਰੂਪ ਵਿਚ ਜ਼ਖਮੀ ਅਤੇ ਉਸ ਦੇ ਇਕ ਪੁੱਤਰ (5) ਦੀ ਇਕ ਲੱਤ ਹਾਦਸੇ ਕਾਰਨ ਕੱਟੀ ਗਈ। ਹਾਦਸੇ ਦੀ ਸੂਚਨਾ ਮਿਲਣ ਤੇ ਹਾਈਵੇਅ ਪੈਟਰੋਲਿੰਗ ਗੱਡੀ 16 ਦੀ ਟੀਮ ਵੱਲੋਂ ਦੋਨਾਂ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਚੌਂਕੀ ਪਚਰੰਗਾ ਵੱਲੋਂ ਮੌਕੇ ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *