ਤਰਨਤਾਰਨ : ਹਿੰਦੁਸਤਾਨ ਪਾਕਿਸਤਾਨ ਸਰਹੱਦ ਤੋਂ ਬੀ ਐੱਸ ਐੱਫ ਦੀ ਬਟਾਲੀਅਨ 103 ਵੱਲੋਂ ਚਲਾਏ ਗਏ ਸਰਚ ਅਭਿਆਨ ਦੌਰਾਨ ਬੀਓਪੀ ਕਲਸ ਪੋਸਟ ਦੀ ਬੁਰਜੀ ਨੰਬਰ 151/11 ਤੋਂ ਪਲਾਸਟਿਕ ਦੀਆਂ ਬੋਤਲਾਂ ਵਿਚੋਂ ਤਿੱਨ ਕਿੱਲੋ ਹੈਰੋਇਨ ਬਰਾਮਦ ਹੋਈ ਹੈ। ਦੱਸ ਦਈਏ ਕਿ ਪਾਕਿਸਤਾਨ ਵੱਲੋਂ ਲਗਾਤਾਰ ਖੇਮਕਰਨ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਵਿੱਚ ਲਗਾਤਾਰ ਹਥਿਆਰ ਅਤੇ ਹੈਰੋਇਨ ਭੇਜੀ ਜਾ ਰਹੀ ਹੈ।
Also Read : ਅੱਜ ਨਹੀਂ ਹੋਵੇਗੀ ਸਿੰਘੂ ਕਲਤਕਾਂਡ ਮਾਮਲੇ ‘ਚ ਗ੍ਰਿਫਤਾਰ ਨਿਹੰਗ ਸਿੱਖਾਂ ਦੀ ਪੇਸ਼ੀ
ਪਰ ਬੀ ਐੱਸ ਐੱਫ ਦੇ ਜਵਾਨਾਂ ਵੱਲੋਂ ਪਾਕਿਸਤਾਨ ਦੀਆਂ ਇਹਨਾਂ ਹਰਕਤਾਂ ਨੂੰ ਨਾਕਾਮ ਕੀਤਾ ਜਾ ਰਿਹਾ ਹੈ। ਜਿਸ ਤਹਿਤ ਅੱਜ ਉਨ੍ਹਾਂ ਵੱਲੋਂ ਸਰਚ ਅਭਿਆਨ ਦੌਰਾਨ ਤਿੱਨ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ ਦਾਦੀ ਇਕ ਬੀਐਸਐਫ ਵੱਲੋਂ ਇਲਾਕੇ ਨੂੰ ਘੇਰੇ ਵਿਚ ਲੈ ਕੇ ਸਰਚ ਅਭਿਆਨ ਸ਼ੁਰੂ ਕਰ ਦਿੱਤਾ ਗਿਆ ਹੈ।



