ਸੰਗਰੂਰ ਦੇ ਭਾਈ ਗੁਰਦਾਸ ਕਾਲਜ ‘ਚ ਭਾਰਤ-ਪਾਕਿ T-20 ਮੈਚ ਨੂੰ ਲੈ ਕੇ ਹੰਗਾਮਾ, ਕਸ਼ਮੀਰੀ ਵਿਦਿਆਰਥੀਆਂ ਦੀ ਹੋਈ ਕੁੱਟਮਾਰ

ਸੰਗਰੂਰ : ਸੰਗਰੂਰ ਦੇ  ਭਾਈ ਗੁਰਦਾਸ ਕਾਲਜ ਵਿਚ ਭਾਰਤ-ਪਾਕਿ ਦੇ ਟੀ-20 ਮੈਚ ਨੂੰ ਲੈਕੇ ਹੰਗਾਮਾ ਹੋ ਗਿਆ ਹੈ।ਕਾਲਜ ਵਿਚ ਭਾਰਤ-ਪਾਕਿ ਦਾ ਮੈਚ ਦੇਖ ਰਹੇ ਕਸ਼ਮੀਰੀ…

ਸੰਗਰੂਰ : ਸੰਗਰੂਰ ਦੇ  ਭਾਈ ਗੁਰਦਾਸ ਕਾਲਜ ਵਿਚ ਭਾਰਤ-ਪਾਕਿ ਦੇ ਟੀ-20 ਮੈਚ ਨੂੰ ਲੈਕੇ ਹੰਗਾਮਾ ਹੋ ਗਿਆ ਹੈ।ਕਾਲਜ ਵਿਚ ਭਾਰਤ-ਪਾਕਿ ਦਾ ਮੈਚ ਦੇਖ ਰਹੇ ਕਸ਼ਮੀਰੀ ਵਿਦਿਆਰਥੀਆਂ ‘ਤੇ ਯੂਪੀ ਦੇ ਵਿਦਿਆਰਥੀਆਂ ਵੱਲੋਂ ਹਮਲਾ ਕੀਤਾ ਗਿਆ ਹੈ।ਇਸਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ,ਜਿਸਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।ਜਾਣਕਾਰੀ ਮੁਤਾਬਿਕ ਸਾਰੇ ਵਿਦਿਆਰਥੀਆਂ ਆਪਣੇ-ਆਪਣੇ ਕਮਰਿਆਂ ‘ਚ ਬੈਠ ਕੇ ਮੈਚ ਦੇਖ ਰਹੇ ਸੀ।

Also Read : ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 15 ਹਜ਼ਾਰ ਤੋਂ ਘੱਟ ਮਾਮਲੇ ਆਏ ਸਾਹਮਣੇ, ਮੌਤ ਦਾ ਅੰਕੜਾ 400 ਤੋਂ ਪਾਰ

ਉਸ ਸਮੇਂ ਹੀ ਕੁਝ ਵਿਦਿਆਰਥੀਆਂ ਵੱਲੋਂ ਕਸ਼ਮੀਰੀ ਲੜਕਿਆਂ ਦੇ ਕਮਰੇ ਵਿਚ ਆ ਕੇ ਤੋੜਫੋੜ ਕੀਤੀ ਗਈ।ਜਿਸ ਨਾਲ ਵਿਦਿਆਰਥੀਆਂ ਨੂੰ ਸੱਟਾਂ ਵੀ ਲੱਗੀਆਂ ਹਨ।ਸੋਸ਼ਲ ਮੀਡੀਆ ‘ਤੇ ਕਸ਼ਮੀਰੀ ਵਿਦਿਆਰਥੀਆਂ ਨੇ ਆਪਣਾ ਵੀਡੀਓ ਪਾ ਕੇ ਕਿਹਾ ਸਾਨੂੰ ਸਪੋਰਟ ਕਰੋ ਅਸੀ ਇਸ ਦੇਸ਼ ਦੇ ਰਹਿਣ ਵਾਲੇ ਹਨ ਜਦ ਅਸੀ ਆਪਣੇ ਕਮਰੇ ‘ਚ ਬੈਠੇ ਮੈਚ ਦੇਖ ਰਹੇ ਸੀ ਤਾਂ ਯੂਪੀ ਦੇ ਵਿਦਿਆਰਥੀਆਂ ਨੇ ਸਾਡੇ ਕਮਰੇ ‘ਚ ਆਕੇ ਤੋੜਫੋੜ ਕੀਤੀ।ਆਖਿਰਕਾਰ ਮੈਚ ਦੇ ਦੌਰਾਨ ਕੀ ਗੱਲਬਾਤ ਹੋਈ ਅਜਿਹਾ ਮਾਹੌਲ ਬਣਿਆ ਕਿਉੁਂ ਇਸ ਮਾਮਲੇ ਦੀ ਪੂਰੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।

 
 

Leave a Reply

Your email address will not be published. Required fields are marked *