LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਿਹਤ ਕਾਮਿਆਂ ਨੇ ਆਪਣੀਆਂ ਮੰਗਾਂ ਨੂੰ ਲੈਕੇ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ

24 sep jalalabad

ਜਲਾਲਾਬਾਦ : ਕੋਵਿਡ 19 ਐਮਰਜੈਂਸੀ ਨੂੰ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਵੱਲੋਂ ਭਰਤੀ ਕੀਤੇ ਗਏ ਵੱਖ-ਵੱਖ ਕੈਟਾਗਰੀ ਦੇ ਸਟਾਫ਼ ਦੀਆਂ ਸੇਵਾਵਾਂ ਤੋਂ 30 ਸਤੰਬਰ ਨੂੰ ਖ਼ਤਮ ਕਰਨ ਬਾਰੇ ਨੋਟੀਫ਼ਿਕੇਸ਼ਨ ਜਾਰੀ ਕਰਨ ਦੇ ਰੋਸ ਵਿਚ ਬਾਬਾ ਫ਼ਰੀਦ ਯੂਨੀਵਰਸਿਟੀ ਅਧੀਨ ਜਲਾਲਾਬਾਦ ਤੇ ਫ਼ਰੀਦਕੋਟ ਵਿਖੇ ਸੇਵਾਵਾਂ ਨਿਭਾ ਰਹੇ ਸਿਹਤ ਕਾਮਿਆਂ ਨੇ ਐਫ.ਐਫ ਰੋਡ ’ਤੇ ਅਣਮਿਥੇ ਸਮੇਂ ਦੀ ਹੜਤਾਲ ਕਰ ਕੇ ਅੱਜ ਤੀਸਰੇ ਦਿਨ ਵੀ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਦੇ ਗੇਟ ਸਾਹਮਣੇ ਪੈਰਾ ਮੈਡੀਕਲ ਯੂਨੀਅਨ ਬੀ.ਐਫ.ਯੂ.ਐੱਚ.ਕਿ ਯੂਨੀਅਨ ਦੇ ਵੱਲੋਂ ਹੋਰ ਭਾਰਤੀ ਜਥੇਬੰਦੀਆਂ ਦੇ ਨਾਲ ਮਿਲ ਕੇ ਪੰਜਾਬ ਸਰਕਾਰ ਦੇ ਮੁਲਾਜ਼ਮ ਮਾਰੂ ਫੈਸਲੇ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।  

Also Read : ਕਿਸਾਨੀ ਮੁੱਦੇ 'ਤੇ ਵਿਦੇਸ਼ੀ ਦਖਲ ਚਾਹੁੰਦੇ ਨੇ ਟਿਕੈਤ, ਟਵੀਟ ਕਰ ਅਮਰੀਕੀ ਰਾਸ਼ਟਰਪਤੀ ਨੂੰ ਲਾਈ ਗੁਹਾਰ

ਮੈਡਮ ਅਰਮਜੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਕੋਵਿਡ 19 ਦੌਰਾਨ ਭਰਤੀ ਕੀਤਾ ਗਿਆ ਸਟਾਫ਼ ਜਿਨ੍ਹਾਂ ਬਾਰੇ ਡਾਇਰੈਕਟਰ ਮੈਡੀਕਲ ਅਤੇ ਖੋਜ ਚੰਡੀਗੜ੍ਹ ਪੰਜਾਬ ਵੱਲੋਂ ਬੀਤੇ ਦਿਨੀਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਅਤੇ ਜਿਸ ਦੇ ’ਚ 822 ਵੱਖ-ਵੱਖ ਵਰਗਾਂ ਦੇ ਕਰਮਚਾਰੀਆਂ ਨੂੰ 30 ਸਤੰਬਰ ਨੂੰ ਡਿਊਟੀ ਤੋਂ ਫ਼ਾਰਗ ਕੀਤਾ ਜਾ ਰਿਹਾ ਹੈ ਅਤੇ ਜਿਸ ਦੇ ਨਾਲ ਸਿਹਤ ਵਿਭਾਗ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੇ ਕਾਮਿਆਂ ਦੀ ਰੋਜ਼ੀ ਰੋਟੀ ਸਰਕਾਰ ਤੇ ਸਿਹਤ ਵਿਭਾਗ ਵੱਲੋਂ  ਖੋਹੀ  ਜਾ ਰਹੀ ਹੈ। 

In The Market