LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ 'ਚ ਬੀਤੇ 24 ਘੰਟਿਆਂ 'ਚ ਕੋਰੋਨਾ ਨਾਲ ਹੋਇਆਂ 45 ਮੌਤਾਂ, ਦਿਨੋ-ਦਿਨ ਵਧ ਰਿਹਾ ਮੌਤ ਅੰਕੜਾ

128

ਚੰਡੀਗੜ੍ਹ : ਪੰਜਾਬ 'ਚ ਕੋਰੋਨਾ ਦੀ ਤੀਜੀ ਲਹਿਰ ਨੇ ਕਹਿਰ ਮਚਾ ਦਿੱਤਾ ਹੈ। ਤੀਜੀ ਲਹਿਰ ਦੇ ਦੌਰਾਨ, ਵੀਰਵਾਰ ਨੂੰ ਇੱਕ ਦਿਨ ਵਿੱਚ ਸਭ ਤੋਂ ਵੱਧ 45 ਮੌਤਾਂ ਹੋਈਆਂ। ਪੰਜਾਬ ਦੇ ਹਾਲਾਤ ਇੰਨੇ ਖਰਾਬ ਹਨ ਕਿ ਸਿਰਫ 11 ਦਿਨਾਂ 'ਚ 331 ਮੌਤਾਂ ਹੋ ਚੁੱਕੀਆਂ ਹਨ। ਇਸ ਦੇ ਨਾਲ ਹੀ, 1,602 ਮਰੀਜ਼ ਅਜੇ ਵੀ ਆਕਸੀਜਨ, ਆਈਸੀਯੂ ਅਤੇ ਵੈਂਟੀਲੇਟਰ ਵਰਗੇ ਲਾਈਫ ਸੇਵਿੰਗ ਸਪੋਟ 'ਤੇ ਹਨ। ਅਜਿਹੇ 'ਚ ਆਉਣ ਵਾਲੇ ਦਿਨਾਂ 'ਚ ਇਹ ਅੰਕੜਾ ਵਧਣ ਦਾ ਖਤਰਾ ਹੈ। ਪੰਜਾਬ 'ਚ ਹੁਣ ਤੱਕ ਕੋਰੋਨਾ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 17 ਹਜ਼ਾਰ ਨੂੰ ਪਾਰ ਕਰ ਗਈ ਹੈ।

Also Read : ਹਰਚਰਨ ਸਿੰਘ ਬੈਂਸ ਨੇ ਭਗਵੰਤ ਮਾਨ ਨੂੰ ਦਿੱਤਾ ਠੋਕਵਾਂ ਜਵਾਬ, ਕਰ 'ਤਾ ਵੱਡਾ ਚੈਲੇਂਜ

ਮੋਹਾਲੀ ਵਿੱਚ ਹਰ ਦੂਜਾ ਵਿਅਕਤੀ ਪਾਜ਼ੇਟਿਵ, ਸਭ ਤੋਂ ਵੱਧ ਮੌਤਾਂ ਪਟਿਆਲਾ 'ਚ

ਪੰਜਾਬ ਵਿੱਚ ਸਭ ਤੋਂ ਮਾੜੀ ਹਾਲਤ ਮੁਹਾਲੀ ਵਿੱਚ ਹੈ। ਜਿੱਥੇ ਲਾਗ ਦੀ ਦਰ 48% ਤੋਂ ਵੱਧ ਹੈ। ਵੀਰਵਾਰ ਨੂੰ ਇੱਥੇ 724 ਮਰੀਜ਼ ਮਿਲੇ ਹਨ। ਇਸ ਦੇ ਨਾਲ ਹੀ ਮੌਤਾਂ ਦੇ ਮਾਮਲੇ ਵਿੱਚ ਪਟਿਆਲਾ ਸਭ ਤੋਂ ਉੱਪਰ ਹੈ। ਜਿੱਥੇ ਵੀਰਵਾਰ ਨੂੰ 7 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ। ਇਸ ਤੋਂ ਇਲਾਵਾ ਲੁਧਿਆਣਾ, ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ 5-5, ਜਲੰਧਰ ਵਿੱਚ 4, ਬਠਿੰਡਾ ਵਿੱਚ 3 ਅਤੇ ਫਰੀਦਕੋਟ-ਸੰਗਰੂਰ ਵਿੱਚ 2-2 ਮਰੀਜ਼ਾਂ ਦੀ ਮੌਤ ਹੋਈ ਹੈ।

Also Read : ਜ਼ਹਿਰੀਲੀ ਸ਼ਰਾਬ ਨਾਲ ਫਿਰ ਤੋਂ 5 ਲੋਕਾਂ ਦੀ ਹੋਈ ਮੌਤ, 4 ਦੀ ਹਾਲਤ ਗੰਭੀਰ

ਜਿਵੇਂ ਹੀ ਸੈਂਪਲਿੰਗ-ਟੈਸਟਿੰਗ ਘਟਦੀ ਹੈ, ਕੇਸ ਘੱਟ ਹੋਣੇ ਸ਼ੁਰੂ ਹੋ ਜਾਂਦੇ ਹਨ

ਪੰਜਾਬ 'ਚ ਲਗਾਤਾਰ 5 ਦਿਨਾਂ ਤੋਂ ਕੋਰੋਨਾ ਦੇ ਮਾਮਲੇ ਘੱਟ ਰਹੇ ਹਨ। ਹਾਲਾਂਕਿ ਇਸ ਦੌਰਾਨ ਕੋਰੋਨਾ ਦੇ ਸੈਂਪਲ ਅਤੇ ਟੈਸਟਿੰਗ ਨੂੰ ਵੀ ਘੱਟ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸਰਕਾਰ ਵੀ 40 ਤੋਂ 45 ਹਜ਼ਾਰ ਤੱਕ ਸੈਂਪਲ ਲੈ ਕੇ ਇਹੀ ਟੈਸਟ ਕਰ ਰਹੀ ਸੀ। ਵੀਰਵਾਰ ਨੂੰ ਕਰੀਬ 27 ਹਜ਼ਾਰ ਸੈਂਪਲ ਲਏ ਗਏ, ਜਦੋਂ ਕਿ ਟੈਸਟ ਵੀ 35 ਹਜ਼ਾਰ ਦੇ ਕਰੀਬ ਹੋਏ। ਵੀਰਵਾਰ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ 4,189 ਮਰੀਜ਼ ਮਿਲੇ ਹਨ, ਜਦੋਂ ਕਿ 7,426 ਮਰੀਜ਼ ਠੀਕ ਹੋ ਗਏ ਹਨ। ਜਿਸ ਕਾਰਨ ਐਕਟਿਵ ਕੇਸ ਹੁਣ ਤੇਜ਼ੀ ਨਾਲ ਘਟ ਕੇ 37 ਹਜ਼ਾਰ ਰਹਿ ਗਏ ਹਨ।

In The Market