ਚੰਡੀਗੜ੍ਹ : ਚੰਡੀਗੜ੍ਹ ਮੌਸਮ ਵਿਭਾਗ (IMD) ਵੱਲੋਂ ਮੌਸਮ ਦੀ ਸਥਿਤੀ ਬਾਰੇ ਜਾਰੀ ਕੀਤੇ ਗਏ ਵਿਸ਼ੇਸ਼ ਬੁਲੇਟਿਨ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਆਉਣ ਵਾਲੇ 5 ਦਿਨਾਂ ਦੌਰਾਨ ਪੰਜਾਬ ਦੇ ਮਾਲਵਾ, ਮਾਝਾ ਅਤੇ ਦੁਆਬਾ ਖੇਤਰਾਂ ਵਿੱਚ ਸੀਤ ਲਹਿਰ (Cold Wave) ਜਾਰੀ ਰਹੇਗੀ।
Also Read : ਵੱਡੀ ਖ਼ਬਰ : ਲੁਧਿਆਣਾ ਬਲਾਸਟ ਦਾ ਮਾਸਟਰ ਮਾਈਂਡ ਜਸਵਿੰਦਰ ਸਿੰਘ ਜਰਮਨੀ ‘ਚ ਗ੍ਰਿਫਤਾਰ
ਇਸ ਦੇ ਨਾਲ ਹੀ ਸੰਘਣੀ ਧੁੰਦ (Fog) ਪੈਣ ਦੀ ਗੱਲ ਵੀ ਕਹੀ ਗਈ ਹੈ। ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੌਸਮ ਨੂੰ ਧਿਆਨ ਵਿੱਚ ਰੱਖ ਕੇ ਆਪਣਾ ਕੰਮ ਕਰਨ। ਬੀਤੇ ਦਿਨ ਸਵੇਰੇ ਸੰਘਣੀ ਧੁੰਦ ਦਾ ਅਸਰ ਇੰਨਾ ਜ਼ਿਆਦਾ ਸੀ ਕਿ ਦਿੱਖ ਵੀ ਨਾਂਮਾਤਰ ਹੀ ਰਹੀ।
Also Read : BCCI ਚੀਫ ਸੌਰਵ ਗਾਂਗੁਲੀ ਕੋਰੋਨਾ ਪਾਜ਼ੀਟਿਵ, ਵੁੱਡਲੈਂਡ ਹਸਪਤਾਲ ‘ਚ ਦਾਖਲ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agriculture University) ਦੇ ਮੌਸਮ ਵਿਗਿਆਨੀਆਂ ਅਨੁਸਾਰ ਇਸ ਵਾਰ ਦਸੰਬਰ ਵਿੱਚ ਮੌਸਮ ਮੁੜ-ਮੁੜ ਬਦਲ ਰਿਹਾ ਹੈ। ਅਗਲੇ 24 ਘੰਟਿਆਂ ਦੌਰਾਨ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮੌਸਮ ਠੰਡਾ ਅਤੇ ਖੁਸ਼ਕ ਰਹੇਗਾ। ਇਸ ਦੇ ਨਾਲ ਹੀ ਸੰਘਣੀ ਧੁੰਦ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।



