CM ਚੰਨੀ ਵੱਲੋਂ ਅੱਜ ‘ਮੇਰਾ ਘਰ ਮੇਰੇ ਨਾਮ’ ਸਕੀਮ ਦੀ ਕੀਤੀ ਜਾਵੇਗੀ ਸ਼ੁਰੂਆਤ

ਪੰਜਾਬ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਦੀਨਾਨਗਰ ਵਿਚ ‘ਮੇਰਾ ਘਰ ਮੇਰਾ ਨਾਮ’ ਸਕੀਮ ਦੀ ਸ਼ੁਰੂਆਤ ਕਰਨਗੇ।ਉਹ ਥੋੜੀ ਦੇਰ ਵਿਚ ਦੀਨਾਨਗਰ ਪਹੁੰਚ ਜਾਣਗੇ। ਦੱਸ…

ਪੰਜਾਬ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਦੀਨਾਨਗਰ ਵਿਚ ‘ਮੇਰਾ ਘਰ ਮੇਰਾ ਨਾਮ’ ਸਕੀਮ ਦੀ ਸ਼ੁਰੂਆਤ ਕਰਨਗੇ।ਉਹ ਥੋੜੀ ਦੇਰ ਵਿਚ ਦੀਨਾਨਗਰ ਪਹੁੰਚ ਜਾਣਗੇ। ਦੱਸ ਦੇਈਏ ਕਿ ਅੱਜ ਮੁੱਖ ਮੰਤਰੀ ਦਾ ਵਿਧਾਇਕਾਂ ਨਾਲ ਮੁਲਾਕਾਤ ਦਾ ਪ੍ਰੋਗਰਾਮ ਹੈ।ਜਿਸ ਦੇ ਚਲਦਿਆਂ ਉਹ ਪਹਿਲਾਂ ਹੁਸ਼ਿਆਰਪੁਰ ਦੌਰੇ ਲਈ ਰਵਾਨਾ ਹੋਏ ਹਨ।  ਇਸ ਦੌਰਾਨ ਉਨ੍ਹਾਂ ਨੇ ਸਾਬਕਾ ਮੰਤਰੀ ਅਤੇ ਵਿਧਾਇਕ ਸੁੰਦਰ ਸ਼ਾਮ ਅਰੋੜਾ, ਵਿਧਾਇਕ ਡਾ. ਰਾਜਕੁਮਾਰ ਚੱਬੇਵਾਲ ਅਤੇ ਵਿਧਾਇਕ ਪਵਨ ਆਦੀਆ ਨੂੰ ਮਿਲਣਗੇ। ਇਸ ਕਾਰਨ ਇਨ੍ਹਾਂ ਨੇਤਾਵਾਂ ਦੀ ਰਿਹਾਇਸ਼ ‘ਤੇ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਗਏ ਹਨ।

Also Read : ਕੋਰੋਨਾ ਮਾਮਲਿਆਂ ‘ਚ ਆਈ ਗਿਰਾਵਟ, ਬੀਤੇ 24 ਘੰਟਿਆਂ ‘ਚ ਸਾਹਮਣੇ ਆਏ 15 ਹਜ਼ਾਰ ਤੋਂ ਘੱਟ ਮਾਮਲੇ

ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਸੀਐਮ ਚੰਨੀ ਸਭ ਤੋਂ ਪਹਿਲਾਂ ਜੋਧਮਲ ਰੋਡ ‘ਤੇ ਵਿਧਾਇਕ ਸੁੰਦਰ ਸ਼ਾਮ ਅਰੋੜਾ ਦੇ ਘਰ ਪਹੁੰਚੇ। ਇੱਥੇ ਪਹੁੰਚ ਕੇ ਉਨ੍ਹਾਂ ਨੇ ਇੱਕ ਸਮਾਗਮ ਨੂੰ ਸੰਬੋਧਨ ਕੀਤਾ। ਇਸ ਤੋਂ ਬਾਅਦ ਉਹ ਮਾਡਲ ਟਾਊਨ ਵਿੱਚ ਵਿਧਾਇਕ ਪਵਨ ਆਦੀਆ ਅਤੇ ਫਿਰ ਅਸਲਾਮਾਬਾਦ-ਊਨਾ ਰੋਡ ਬਾਈਪਾਸ ਰੋਡ ‘ਤੇ ਵਿਧਾਇਕ ਡਾ: ਰਾਜਕੁਮਾਰ ਚੱਬੇਵਾਲ ਦੇ ਘਰ ਪਹੁੰਚਣਗੇ। ਵਿਧਾਇਕਾਂ ਨੂੰ ਮਿਲਣ ਤੋਂ ਬਾਅਦ ਮੁੱਖ ਮੰਤਰੀ ਗੁਰਦਾਸਪੁਰ ਲਈ ਰਵਾਨਾ ਹੋਣਗੇ। 

Leave a Reply

Your email address will not be published. Required fields are marked *