ਅੱਤਵਾਦੀਆਂ ਨਾਲ ਮੁਠਭੇੜ ਦੌਰਾਨ ਪੰਜਾਬ ਦਾ ਇਕ ਹੋਰ ਜਵਾਨ ਸ਼ਹੀਦ

ਚੰਡੀਗੜ੍ਹ : ਹਾਲ ਹੀ ਵਿੱਚ ਤੇਲੰਗਾਨਾ (Telangana) ਦੇ ਸੁਕਮਾ ਵਿੱਚ ਮਾਓਵਾਦੀਆਂ (ਅੱਤਵਾਦੀਆਂ) ਨਾਲ ਹੋਏ ਮੁਕਾਬਲੇ ਵਿੱਚ ਲਹਿਰਾਗਾਗਾ (Lehragaga) ਦਾ ਇੱਕ ਜਵਾਨ, ਜੋ ਕੋਬਰਾ ਕਮਾਂਡੋ 208…

ਚੰਡੀਗੜ੍ਹ : ਹਾਲ ਹੀ ਵਿੱਚ ਤੇਲੰਗਾਨਾ (Telangana) ਦੇ ਸੁਕਮਾ ਵਿੱਚ ਮਾਓਵਾਦੀਆਂ (ਅੱਤਵਾਦੀਆਂ) ਨਾਲ ਹੋਏ ਮੁਕਾਬਲੇ ਵਿੱਚ ਲਹਿਰਾਗਾਗਾ (Lehragaga) ਦਾ ਇੱਕ ਜਵਾਨ, ਜੋ ਕੋਬਰਾ ਕਮਾਂਡੋ 208 ਵਿੱਚ ਕਮਾਂਡੋ ਸੀ, ਸ਼ਹੀਦ ਹੋ ਗਿਆ ਹੈ। ਇਸ ਖ਼ਬਰ ਦਾ ਪਤਾ ਲੱਗਦਿਆਂ ਹੀ ਲਹਿਰਾਗਾਗਾ ਵਿੱਚ ਸੋਗ ਦੀ ਲਹਿਰ ਦੌੜ ਗਈ। ਸ਼ਹੀਦ ਦੇ ਪਰਿਵਾਰ ਦਾ ਬੁਰਾ ਹਾਲ ਹੈ।

Also Read : ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ

ਇਸ ਦੌਰਾਨ ਗੱਲਬਾਤ ਕਰਦਿਆਂ ਸ਼ਹੀਦ ਹੋਏ ਕਮਾਂਡੋ ਵਰਿੰਦਰ ਸਿੰਘ (Varinder Singh) (25) ਦੇ ਪਿਤਾ ਸਾਗਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਦੇਸ਼ ਲਈ ਕੁਰਬਾਨ ਹੋ ਗਿਆ ਹੈ। ਉਸਨੇ ਦੱਸਿਆ ਕਿ ਉਹ 2017 ਵਿੱਚ ਸੀਆਰਪੀਐਫ (CRPF) ਵਿੱਚ ਭਰਤੀ ਹੋਇਆ ਸੀ। ‘ਚ ਭਰਤੀ ਹੋਇਆ ਅਤੇ ਫਿਰ ਕਮਾਂਡੋ ਟਰੇਨਿੰਗ ਕਰਨ ਤੋਂ ਬਾਅਦ ਉੜੀਸਾ ਤੋਂ ਬਾਅਦ ਮੱਧ ਪ੍ਰਦੇਸ਼ ਚਲਾ ਗਿਆ। ਹੁਣ ਕੁਝ ਮਹੀਨੇ ਪਹਿਲਾਂ ਹੀ ਕੋਬਰਾ ਕਮਾਂਡੋ 208 ‘ਚ ਜਾ ਕੇ ਤੇਲੰਗਾਨਾ ਦੇ ਸੁਕਮਾ ‘ਚ ਅੱਤਵਾਦੀਆਂ ਨਾਲ ਲੜਦਾ ਹੋਇਆ ਦੇਸ਼ ਲਈ ਸ਼ਹੀਦ ਹੋ ਗਿਆ।

Leave a Reply

Your email address will not be published. Required fields are marked *