ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਇੱਕ ਹੋਰ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Badal) ਨੇ ਆਰਡੀ ਸ਼ਰਮਾ ਨੂੰ ਉੱਤਰੀ ਲੁਧਿਆਣਾ ਤੋਂ ਉਮੀਦਵਾਰ ਬਣਾਇਆ ਹੈ।
Also Read : ਸੁਖਪਾਲ ਖਹਿਰਾ ਨੇ ED ਸਮੇਤ ਇੰਨ੍ਹਾਂ ਏਜੰਸੀਆਂ ‘ਤੇ ਚੁੱਕੇ ਸਵਾਲ, Fb ਪੋਸਟ ਕੀਤੀ ਸਾਂਝੀ
ਤੁਹਾਨੂੰ ਦੱਸ ਦੇਈਏ ਕਿ ਆਰਡੀ ਸ਼ਰਮਾ (RD Sharma) ਤਿੰਨ ਵਾਰ ਲੁਧਿਆਣਾ ਐਮਸੀ ਦੇ ਕੌਂਸਲਰ ਰਹਿ ਚੁੱਕੇ ਹਨ। ਇਸ ਦੇ ਨਾਲ ਹੀ ਅਕਾਲੀ ਦਲ ਨੇ ਹੁਣ ਤੱਕ 84 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਚੀਮਾ (Daljit Singh Cheema) ਨੇ ਦਿੱਤੀ।



