ਪੰਜਾਬ ਕੈਬਨਿਟ ਦਾ ਵੱਡਾ ਫੈਸਲਾ, ਹੁਣ ਦੋ ਦਿਨੀਂ ਹੋਵੇਗਾ ਪੰਜਾਬ ਵਿਧਾਨਸਭਾ ਦਾ ਇਜਲਾਸ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਕੱਲ੍ਹ ਵਿਧਾਨਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਹੈ।ਪੰਜਾਬ ਵਿਧਾਨਸਭਾ ਦਾ ਇਹ 16ਵਾਂ ਸੈਸ਼ਨ ਹੈ। ਵਿਧਾਨਸਭਾ ਸੈਸ਼ਨ ਦੀ ਜਾਣਕਾਰੀ ਲਈ ਇਕ…

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਕੱਲ੍ਹ ਵਿਧਾਨਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਹੈ।ਪੰਜਾਬ ਵਿਧਾਨਸਭਾ ਦਾ ਇਹ 16ਵਾਂ ਸੈਸ਼ਨ ਹੈ। ਵਿਧਾਨਸਭਾ ਸੈਸ਼ਨ ਦੀ ਜਾਣਕਾਰੀ ਲਈ ਇਕ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਜਿਸ ਵਿਚ ਵਿਧਾਨਸਭਾ ਸੈਸ਼ਨ ‘ਚ ਹੋਣ ਵਾਲੇ ਮੁੱਦਿਆ ਦਾ ਵੇਰਵਾ ਦਿੱਤਾ ਗਿਆ ਹੈ।ਜ਼ਿਕਰਯੋਗ ਹੈ ਕਿ ਵਿਧਾਨਸਭਾ ਦਾ ਇਜਲਾਸ 8 ਨਵੰਬਰ ਤੇ 11 ਨਵੰਬਰ ਨੂੰ ਹੋਵੇਗਾ।

ਜ਼ਿਕਰਯੋਗ ਹੈ ਕਿ ਇਹ ਸੈਸ਼ਨ ਕੱਲ੍ਹ ਸਵੇਰੇ 10 ਵਜੇ ਸ਼ੁਰੂ ਕੀਤਾ ਜਾਵੇਗਾ।ਜਿਸ ਵਿਚ ਪਹਿਲਾਂ ਅਕਾਲ ਚਲਾਣਾ ਕਰ ਗਏ ਲੋਕਾਂ ਦਾ ਵਰਨਣ ਕੀਤਾ ਜਾਵੇਗਾ,ਅਤੇ 11 ਵਜੇ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਬੀਐਸਐਫ ਦਾ ਅਧਿਕਾਰ ਖੇਤਰ 15 ਕਿਲੋਮੀਟਰ ਤੋਂ 50 ਕਿਲੋਮੀਟਰ ਤੱਕ ਵਧਾਉਣ ਵਾਲੇ ਕੇਂਦਰ ਦੇ ਨੋਟੀਫਿਕੇਸ਼ਨ ਦਾ ਵਿਰੋਧ ਕੀਤਾ ਜਾਵੇਗਾ।

Leave a Reply

Your email address will not be published. Required fields are marked *