PM Kisan Yojana: ਮੋਦੀ ਨੇ 9.5 ਕਰੋੜ ਕਿਸਾਨਾਂ ਲਈ ਖਾਤੇ ‘ਚ ਭੇਜੇ ਕਰੀਬ 20,000 ਕਰੋੜ ਰੁਪਏ

ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੀਐੱਮ ਕਿਸਾਨ ਤਹਿਤ ਅੱਠਵੀਂ ਕਿਸ਼ਤ ਜਾਰੀ ਕਰ ਦਿੱਤੀ ਹੈ। ਦੇਸ਼ ਭਰ ਦੇ ਕਰੀਬ 9.5 ਕਰੋੜ…

ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੀਐੱਮ ਕਿਸਾਨ ਤਹਿਤ ਅੱਠਵੀਂ ਕਿਸ਼ਤ ਜਾਰੀ ਕਰ ਦਿੱਤੀ ਹੈ। ਦੇਸ਼ ਭਰ ਦੇ ਕਰੀਬ 9.5 ਕਰੋੜ ਕਿਸਾਨਾਂ ਦੇ ਖਾਤੇ ‘ਚ ਕਰੀਬ 20,000 ਕਰੋੜ ਰੁਪਏ ਭੇਜੇ। ਇਸ ਯੋਜਨਾ ਦੇ ਮੁਤਾਬਿਕ ਹਰ ਸਾਲ ਯੋਗ ਕਿਸਾਨਾਂ ਦੇ ਖਾਤੇ 6000 ਰੁਪਏ ਭੇਜੇ ਜਾਂਦੇ ਹਨ। ਇਹ ਪੈਸੇ ਹਰ ਸਾਲ ਚਾਰ-ਚਾਰ ਮਹੀਨਿਆਂ ਦੇ ਫਰਕ ਨਾਲ ਤਿੰਨ ਕਿਸ਼ਤਾਂ ‘ਚ ਭੇਜੇ ਜਾਂਦੇ ਹਨ। ਅੱਜ ਦੇ ਇਸ ਪ੍ਰੋਗਰਾਮ ਵਿਚ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਵੀ ਸ਼ਾਮਿਲ ਹੋਏ। 

ਪ੍ਰਧਾਨ ਮੰਤਰੀ ਨੇ ਰਾਜਾਂ ਨੂੰ ਕਿਹਾ ਕਿ ਉਹ ਦਵਾਈਆਂ ਤੇ ਹੋਰ ਜ਼ਰੂਰੀ ਵਸਤਾਂ ਦੀ ਕਾਲਾਬਜ਼ਾਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ। ਇਸ ਯੋਜਨਾ ਦਾ ਲਾਭ ਸਿਰਫ ਉਨ੍ਹਾਂ ਕਿਸਾਨਾਂ ਨੂੰ ਹੀ ਦਿੱਤਾ ਜਾ ਸਕਦਾ ਹੈ ਜਿਨ੍ਹਾਂ ਕੋਲ 2 ਹੈਕਟੇਅਰ ਜਾਂ ਘੱਟ ਕਾਸ਼ਤ ਕੀਤੀ ਜ਼ਮੀਨ ਹੈ।

 

ਗੌਰਤਲਬ ਹੈ ਕਿ ਪਿਛਲੇ ਸਾਲ 25 ਦਸੰਬਰ ਨੂੰ ਸੱਤਵੀਂ ਕਿਸ਼ਤ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜਯੰਤੀ ਮੌਕੇ ਭੇਜੀ ਗਈ ਸੀ। ਸੱਤ ਕਿਸ਼ਤਾਂ ਮਿਲਾ ਕੇ ਹੁਣ ਤਕ ਕਿਸਾਨਾਂ ਦੇ ਖਾਤੇ ਕਰੀਬ 1.5 ਲੱਖ ਕਰੋੜ ਰੁਪਏ ਭੇਜੇ ਜਾ ਚੁੱਕੇ ਹਨ। ਇਹ ਰਾਸ਼ੀ ਡੀਬੀਟੀ ਮਾਧਿਅਣ ਨਾਲ ਲਾਭਪਾਤਰੀਆਂ ਦੇ ਬੈਂਕ ਖਾਤਿਆਂ ‘ਚ ਸਿੱਧਾ ਜਮ੍ਹਾ ਕਰਵਾਈ ਜਾਂਦੀ ਹੈ।

ਖਾਤੇ ਦੀ ਜਾਣਕਾਰੀ ਲਈ ਪੀਐਮ ਕਿਸਾਨ ਯੋਜਨਾ ਦੀ ਵੈਬਸਾਈਟ  pmkisan.gov.in  ‘ਤੇ ਜਾ ਸਕਦੇ ਹਨ। 

Leave a Reply

Your email address will not be published. Required fields are marked *