Petrol Diesel price: ਮੁੜ ਇਕ ਵਾਰ ਫਿਰ ਵਧੀਆ ਪੈਟਰੋਲ-ਡੀਜ਼ਲ ਦੀਆ ਕੀਮਤਾਂ, ਜਾਣੋ ਆਪਣੇ ਸੂਬੇ ਵਿਚ ਰੇਟ

ਨਵੀਂ ਦਿੱਲੀ: ਦੇਸ਼ ਵਿਚ ਇਕ ਵਾਰ ਫਿਰ ਤੋਂ ਪੈਟਰੋਲ -ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਸਰਕਾਰੀ ਤੇਲ ਕੰਪਨੀਆਂ ਨੇ ਅੱਜ ਫੇਰ ਤੇਲ ਕੀਮਤਾਂ ਵਿੱਚ…

ਨਵੀਂ ਦਿੱਲੀ: ਦੇਸ਼ ਵਿਚ ਇਕ ਵਾਰ ਫਿਰ ਤੋਂ ਪੈਟਰੋਲ -ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਸਰਕਾਰੀ ਤੇਲ ਕੰਪਨੀਆਂ ਨੇ ਅੱਜ ਫੇਰ ਤੇਲ ਕੀਮਤਾਂ ਵਿੱਚ ਵਾਧਾ ਕੀਤਾ ਹੈ। ਅੱਜ ਡੀਜ਼ਲ ਦੀ ਕੀਮਤ 27 ਤੋਂ 29 ਪੈਸੇ ਵਧ ਗਈ ਹੈ, ਜਦੋਂ ਕਿ ਪੈਟਰੋਲ ਦੀ ਕੀਮਤ ਵੀ 22 ਤੋਂ 24 ਪੈਸੇ ਵਧ ਗਈ ਹੈ। ਬੀਤੇ ਦਿਨੀ ਦਿੱਲੀ ਦੇ ਬਜ਼ਾਰ ਵਿੱਚ ਪੈਟਰੋਲ 24 ਪੈਸੇ ਪ੍ਰਤੀ ਲੀਟਰ ਵੱਧ ਕੇ 92.58 ਰੁਪਏ ਪ੍ਰਤੀ ਲੀਟਰ ਹੋ ਗਈ। ਡੀਜ਼ਲ 27 ਪੈਸੇ ਵੱਧਕੇ 83.22 ਰੁਪਏ ਪ੍ਰਤੀ ਲੀਟਰ ਹੋ ਗਿਆ।

ਸਰਕਾਰੀ ਤੇਲ ਕੰਪਨੀਆਂ ਨੇ ਇਸ ਤੋਂ ਪਹਿਲਾਂ 27 ਫਰਵਰੀ 2021 ਨੂੰ ਡੀਜ਼ਲ ਦੇ ਰੇਟ ਵਿੱਚ 17 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ। ਇਸ ਤੋਂ ਬਾਅਦ ਦੋ ਮਹੀਨੇ ਤੋਂ ਵੀ ਜ਼ਿਆਦਾ ਦਿਨਾਂ ਤੱਕ ਤੇਲ ਦੀਆਂ ਕੀਮਤਾਂ ਵਿੱਚ ਉਛਾਲ ਦੇਖਣ ਨੂੰ ਨਹੀਂ ਮਿਲਿਆ। 

ਜਾਣੋ ਸੂਬੇ ਵਿਚ ਪੈਟਰੋਲ-ਡੀਜ਼ਲ ਦੀਆ ਕੀਮਤਾਂ
ਦਿੱਲੀ ਵਿਚ ਪੈਟਰੋਲ 92.58 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 83.22 ਰੁਪਏ ਪ੍ਰਤੀ ਲੀਟਰ ਅਤੇ ਚੰਡੀਗੜ੍ਹ ਵਿਚ ਪੈਟਰੋਲ 89.05 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 82.60 ਰੁਪਏ ਪ੍ਰਤੀ ਲੀਟਰ ਹੈ। ਮੁੰਬਈ ਵਿੱਚ ਪੈਟਰੋਲ 98.88 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 90.40 ਰੁਪਏ ਪ੍ਰਤੀ ਲੀਟਰ ਹੈ। ਚੇਨਈ ਵਿਚ ਪੈਟਰੋਲ 94.34 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 88.07 ਰੁਪਏ ਪ੍ਰਤੀ ਲੀਟਰ ਹੈ। ਕੋਲਕਾਤਾ ਵਿੱਚ ਪੈਟਰੋਲ 92.67 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 86.06 ਰੁਪਏ ਪ੍ਰਤੀ ਲੀਟਰ ਹੈ। 

 

Leave a Reply

Your email address will not be published. Required fields are marked *