ਚੰਡੀਗੜ੍ਹ: 90 ਦੇ ਦਹਾਕੇ ਦੌਰਾਨ ਲੋਕ ਅਕਸਰ ਸੁਣਿਆ ਕਰਦੇ ਸਨ ਕਿ 100 ਸਾਲ ਤੋਂ ਵਧੇਰੇ ਉਮਰ ਭੋਗ ਕੇ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਪਰ ਅਜੋਕੇ ਦੌਰ ਵਿੱਚ ਮਨੁੱਖ ਨੂੰ ਬਿਮਾਰੀਆਂ ਨੇ ਜ਼ਕੜ ਲਿਆ ਹੈ ਜਿਸ ਕਰਕੇ ਉਹ 100 ਸਾਲ ਦੀ ਬਜਾਏ ਔਸਤਨ ਉਮਰ 65 ਕੁ ਸਾਲ ਰਹਿ ਗਈ ਹੈ। ਅਜੋਕੇ ਦੌਰ ਵਿੱਚ ਵੀ ਕੁਝ ਬਜ਼ੁਰਗ ਦੇਖੇ ਜਾ ਸਕਦੇ ਹਨ ਜਿਹੜੇ ਲੋਕ 100 ਸਾਲ ਦੀ ਉਮਰ ਭੋਗਦੇ ਹਨ। ਮਨੁੱਖ ਨੂੰ ਲੰਬੀ ਉਮਰ ਭੋਗਣ ਲਈ ਕੁਝ ਖਾਸ ਨੁਕਤਿਆਂ ਉੱਤੇ ਧਿਆਨ ਦੇਣਾ ਚਾਹੀਦਾ ਹੈ।
ਸਿਹਤ ਦਾ ਖਾਸ ਧਿਆਨ ਰੱਖੋ-
ਮਨੁੱਖ ਨੂੰ ਸਿਹਤਮੰਦ ਰਹਿਣ ਲਈ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਜਦੋਂ ਵੀ ਤੁਹਾਡੇ ਸਰੀਰ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਦਾ ਤੁਰੰਤ ਚੈੱਕਅਪ ਕਰਵਾਓ। ਮਾਹਿਰਾਂ ਦਾ ਕਹਿਣਾ ਹੈ ਕਿ ਸਮੇਂ-ਸਮੇਂ ਉੱਤੇ ਡਾਕਟਰੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ।
ਰੋਜ਼ਾਨਾ ਕਸਰਤ –
ਪੁਰਾਣੇ ਸਮੇਂ ਵਿੱਚ ਬਜ਼ੁਰਗਾਂ ਦੀ ਸਿਹਤ ਦਾ ਇਕ ਵੱਡਾ ਰਾਜ ਇਹ ਵੀ ਹੈ ਉਹ ਲੋਕ ਹੱਥੀ ਕੰਮ ਬਹੁਤ ਕਰਦੇ ਸਨ। ਉਨ੍ਹਾਂ ਲੋਕਾਂ ਨੇ ਸਰੀਰਕ ਕੰਮ ਬਹੁਤ ਕੀਤੇ ਹਨ ਜਿਸ ਕਰਕੇ ਕੋਈ ਵੀ ਬਿਮਾਰੀ ਜਲਦੀ ਕੀਤੇ ਨਹੀਂ ਲੱਗਦੀ ਸੀ। ਅਜੋਕੇ ਦੌਰ ਵਿੱਚ ਸਰੀਰਕ ਕੰਮਾਂ ਦੀ ਥਾਂ ਦਿਮਾਗੀ ਕੰਮ ਵਧੇਰੇ ਹੁੰਦੇ ਜਾ ਰਹੇ ਹਨ। ਇਸ ਲਈ ਸਾਨੂੰ ਹਰ ਰੋਜ਼ ਕਸਰਤ ਕਰਨੀ ਚਾਹੀਦੀ ਹੈ।
ਖੁਸ਼ ਰਹਿਣਾ ਚਾਹੀਦਾ-
ਬਜ਼ੁਰਗ ਅਕਸਰ ਕਹਿੰਦੇ ਹਨ ਕਿ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਲਈ ਖੁਸ਼ ਰਹਿਣਾ ਚਾਹੀਦਾ ਹੈ। ਖੁਸ਼ ਰਹਿਣ ਨਾਲ ਤੁਹਾਡੇ ਸਰੀਰ ਵਿਚੋਂ ਕਈ ਤਰ੍ਹਾਂ ਦੇ ਹਰਮੋਨ ਬਣਦੇ ਹਨ ਜੋ ਕਿ ਤੁਹਾਡੀ ਸਿਹਤ ਲਈ ਲਾਹੇਵੰਦ ਹੁੰਦੇ ਹਨ।
ਸਰੀਰ ਦੀ ਲੋੜ ਮੁਤਾਬਿਕ ਪਾਣੀ ਪੀਣਾ-
ਜਦੋਂ ਕੋਈ ਵੀ ਕੰਮ ਕਰਦੇ ਹੋਏ ਗਰਮੀ ਆਉਂਦੀ ਹੈ ਤਾਂ ਸਿਆਣੇ ਲੋਕ ਹਮੇਸ਼ਾ ਇਕੋ ਦਮ ਪਾਣੀ ਨਹੀਂ ਪੀਂਦੇ ਹਨ। ਇਹੀ ਉਨ੍ਹਾਂ ਦੀ ਸਿਹਤ ਦਾ ਵੱਡਾ ਰਾਜ ਹੈ।



