ਪਾਣੀਪਤ : ਅੱਜ ਦਾ ਯੁੱਗ ਅਜਿਹਾ ਆ ਗਿਆ ਹੈ ਕਿ ਹਰ ਦੂਜੇ ਦਿਨ ਕਤਲ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਦੱਸ ਦੇਈਏ ਕਿ ਪਾਣੀਪਤ ਤੋਂ ਇੱਕ ਬੇਹੱਦ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ 38 ਸਾਲਾ ਵਿਅਕਤੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਤਲ ਦੀ ਸੂਚਨਾ ਪੁਲਿਸ ਨੂੰ ਮਿਲਦੇ ਹੀ ਪੁਲਿਸ ਮੌਕੇ ‘ਤੇ ਘਟਨਾ ਸਥਲ ਉੱਤੇ ਪਹੁੰਚੀ ਅਤੇ ਲਾਸ਼ ਨੂੰ ਪਾਣੀਪਤ ਜਨਰਲ ਹਸਪਤਾਲ ਲਿਆਂਦਾ ਗਿਆ। ਉੱਥੇ ਇੱਕ ਵੱਡੀ ਪੁਲਿਸ ਟੀਮ ਪਹੁੰਚੀ, ਜਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਰਿਵਾਰਕ ਮੈਂਬਰਾਂ ਨੇ ਦੱਸੀ ਕਤਲ ਦੀ ਵਜ੍ਹਾ
ਪੁਲਿਸ ਨੇ ਜਦ ਮਾਮਲੇ ਦੀ ਕਾਰਵਾਈ ਸ਼ੁਰੂ ਕੀਤੀ ਤਾਂ ਉਹਨਾਂ ਨੇ ਕਤਲ ਬਾਰੇ ਪਰਿਵਾਰਕ ਮੈਂਬਰਾਂ ਤੋਂ ਇਸ ਦੀ ਪੁੱਛਗਿੱਛ ਕੀਤੀ ਤਾਂ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਸ ਦਾ ਕਤਲ ਇਸ ਲਈ ਹੋਇਆ ਕਿਉਂ ਕਿ ਉਹ ਹਮੇਸ਼ਾ ਹੀ ਜੂਏ ਅਤੇ ਸੱਟੇਬਾਜ਼ੀ ਦਾ ਵਿਰੋਧ ਕਰਦਾ ਹੁੰਦਾ ਸੀ। ਉਹਨਾਂ ਨੇ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹਮਲਾਵਰ ਧਰਮਸ਼ਾਲਾ ‘ਚ ਜੂਆ ਅਤੇ ਸੱਟੇਬਾਜ਼ੀ ‘ਚ ਸ਼ਾਮਲ ਸਨ। ਦੋਸ਼ੀ ਨੇ ਪਹਿਲਾ ਉਸ ਉੱਤੇ ਹਮਲਾ ਕੀਤਾ, ਹਮਲਾਵਰਾਂ ਨੇ ਉਸ ਦਾ ਕਤਲ ਬਹੁਤ ਜ਼ਿਆਦਾ ਬੇਰਿਹਮੀ ਨਾਲ ਕੀਤਾ। ਉਸ ਦਾ ਕਤਲ ਹਥੌੜਿਆਂ, ਕੁਹਾੜੀਆਂ ਅਤੇ ਤਲਵਾਰਾਂ ਬਾਰ-ਬਾਰ ਵਾਰ ਕਰਕੇ ਕੀਤਾ ਗਿਆ। ਜਦ ਤੱਕ ਉਸ ਨੇ ਦਮ ਨਹੀਂ ਤੋੜ ਦਿੱਤਾ ਉਸ ਉੱਤੇ ਹਮਲਾਵਾਰਾਂ ਵਾਰ ਕੀਤੇ ਗਏ। ਇਸ ਕਤਲ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://livingindianews.co.in/drug-smugglers-attack-on-pregnant-womans-family-with-sharp-weapons/
ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ



