ਅੰਮ੍ਰਿਤਸਰ: ਪਾਕਿ ਦੀਆਂ ਨਾਪਾਕ ਹਰਕਤਾਂ ਲਗਾਤਾਰ ਜਾਰੀ ਹਨ। ਪਾਕਿ ਵੱਲੋਂ ਨਸ਼ਾ ਭੇਜਣ ਲਈ ਕਦੇ ਡਰੋਨ ਦੀ ਵਰਤੋ ਕਰਦੇ ਹਨ ਕਦੇ ਕੋਈ ਢੰਗ ਵਰਤਦੇ ਹਨ। ਹੁਣ ਪਾਕਿਸਤਾਨ ਵੱਲੋਂ ਚਾਹ ਦੀ ਕੇਤਲੀ ਵਿੱਚ ਹੈਰੋਇਨ ਭੇਜਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਬੀਐੱਸਐੱਫ ਵੱਲੋਂ ਕੋਸ਼ਿਸ਼ ਨਾਕਾਮ ਕੀਤੀ ਗਈ ਹੈ।
ਅੰਮ੍ਰਿਤਸਰ ਸੈਕਟਰ ਦੇ ਪਿੰਡ ਭੈਰੋਪਾਲ ਵਿੱਚ ਖੇਤਾਂ ‘ਚ ਰੱਖੀ ਕੇਤਲੀ ਬਰਾਮਦ ਕੀਤੀ ਹੈ। ਪਹਿਲਾਂ ਤਾਂ ਇਹ ਮਹਿਸੂਸ ਹੋਇਆ ਕਿ ਕਿਸਾਨ ਖੇਤਾਂ ਵਿੱਚ ਚਾਹ ਲੈ ਕੇ ਆਇਆ ਹੋਵੇਗਾ ਤੇ ਕੇਤਲੀ ਲਿਜਾਣਾ ਭੁੱਲ ਗਿਆ ਹੋਵੇਗਾ ਪਰ ਜਦੋਂ ਕੇਤਲੀ ਦਾ ਢੱਕਣ ਖੋਲ੍ਹਿਆ ਗਿਆ ਤਾਂ ਉਸ ਵਿੱਚੋਂ ਹੈਰੋਇਨ ਨਿਕਲੀ।
ਮਿਲੀ ਜਾਣਕਾਰੀ ਮੁਤਾਬਿਕ ਹੈਰੋਇਨ ਦਾ ਭਾਰ 819 ਗ੍ਰਾਮ ਹੈ। ਤਸਕਰੀ ਦਾ ਇਹ ਨਵਾਂ ਤਰੀਕਾ ਵੀ ਪਾਕਿਸਤਾਨੀ ਸਮੱਗਲਰਾਂ ਨੂੰ ਅੰਜਾਮ ਤਕ ਨਹੀਂ ਪਹੁੰਚ ਸਕਿਆ।

