ਅੰਮ੍ਰਿਤਸਰ : ਅੰਮ੍ਰਿਤਸਰ ਵਿੱਚ ਜੀ20 ਸੰਮੇਲਨ ਦੇ ਸੈਸ਼ਨ ਹੋਣ ਜਾ ਰਹੇ ਹਨ। ਇਸ ਤੋਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਾਕਿਸਤਾਨੀ ਗੁਬਾਰਾ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ ਹੈ। ਹਵਾਈ ਅੱਡੇ ਦੀ ਸੁਰੱਖਿਆ ‘ਚ ਤਾਇਨਾਤ ਸੀਆਈਐਸਐਫ ਦੇ ਜਵਾਨਾਂ ਨੇ ਝਾੜੀਆਂ ਵਿੱਚੋਂ ਇਹ ਗੁਬਾਰਾ ਬਰਾਮਦ ਕੀਤਾ ਹੈ। ਗੁਬਾਰੇ ‘ਤੇ ਪਾਕਿਸਤਾਨ ਏਅਰਲਾਈਨਜ਼ ਦਾ ਲੋਗੋ ਹੈ। CISF ਨੇ ਗੁਬਾਰੇ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਹਿਲਾਂ ਵੀ ਆਏ ਸਨ ਗੁਬਾਰੇ
ਦੱਸ ਦੇਈਏ ਕਿ ਪਹਿਲਾਂ ਮੰਗਲਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੇ ਕੁਮਾਰਸੈਨ ਇਲਾਕੇ ਵਿਚ ਇਕ ਪਾਕਿਸਤਾਨੀ ਗੁਬਾਰਾ ਉੱਡਦਾ ਦੇਖਿਆ ਗਿਆ ਸੀ। ਮਲੇਂਡੀ ਗ੍ਰਾਮ ਪੰਚਾਇਤ ਦੇ ਪ੍ਰੇਮ ਨਗਰ ਪਿੰਡ ‘ਚ ਜਹਾਜ਼ ਦੇ ਆਕਾਰ ਦਾ ਹਰਾ ਗੁਬਾਰਾ ਦੇਖਿਆ ਗਿਆ। ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਪੁਲਿਸ ਨੇ ਗੁਬਾਰਾ ਕਬਜ਼ਾ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੁਰੱਖਿਆ ਬਲ ਤਾਇਨਾਤ
ਪੰਜਾਬ ਵਿੱਚ ਜੀ20 ਦੇ ਸੰਮੇਲਨ ਦੇ ਸੈਸ਼ਨਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਪੰਜਾਬ ਦੇ ਵੱਖ ਸ਼ਹਿਰਾਂ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਸਰਚ ਅਭਿਆਨ ਚਲਾਏ ਜਾ ਰਹੇ ਹਨ।
ਇਹ ਵੀ ਪੜ੍ਹੋ:ਬੰਗਲਾਦੇਸ਼ ‘ਚ ਵਿਦਿਆਰਥੀਆਂ ਅਤੇ ਸਥਾਨਕ ਲੋਕਾਂ ਵਿਚਾਲੇ ਝੜਪ, 200 ਜ਼ਖ਼ਮੀ


