ਇਸਲਾਮਾਬਾਦ: ਆਰਥਿਕ ਸੰਕਟ ਅਤੇ ਡਿਫਾਲਟ ਦੇ ਕੰਢੇ ‘ਤੇ ਪਹੁੰਚਿਆ ਪਾਕਿਸਤਾਨ ਆਪਣੇ ਸਭ ਤੋਂ ਬੁਰੇ ਦੌਰ ‘ਚੋਂ ਗੁਜ਼ਰ ਰਿਹਾ ਹੈ। ਹਾਲ ਹੀ ਵਿੱਚ ਸਟੇਟ ਬੈਂਕ ਆਫ਼ ਪਾਕਿਸਤਾਨ (ਐਸਬੀਪੀ) ਨੇ ਕਿਹਾ ਕਿ ਕੇਂਦਰੀ ਬੈਂਕ ਕੋਲ ਪਾਕਿਸਤਾਨ ਦੇ ਵਿਦੇਸ਼ੀ ਮੁਦਰਾ ਭੰਡਾਰ ਵਿੱਚ 10 ਮਾਰਚ ਨੂੰ ਖ਼ਤਮ ਹੋਏ ਹਫ਼ਤੇ ਵਿੱਚ 1.8 ਮਿਲੀਅਨ ਡਾਲਰ ਦਾ ਵਾਧਾ ਹੋਇਆ ਹੈ।
SBP ਦੁਆਰਾ ਜਾਰੀ ਹੈਂਡਆਉਟ ਦੇ ਅਨੁਸਾਰ, ਇਸਦਾ ਭੰਡਾਰ $ 4.319 ਬਿਲੀਅਨ ਸੀ, ਜਦੋਂ ਕਿ ਵਪਾਰਕ ਬੈਂਕਾਂ ਕੋਲ ਰੱਖਿਆ ਸ਼ੁੱਧ ਵਿਦੇਸ਼ੀ ਭੰਡਾਰ $ 5.527 ਬਿਲੀਅਨ ਸੀ। ਪਾਕਿਸਤਾਨ ਦਾ ਕੁੱਲ ਵਿਦੇਸ਼ੀ ਮੁਦਰਾ ਭੰਡਾਰ $ 9.8 ਬਿਲੀਅਨ ਸੀ। ਲਗਭਗ ਇੱਕ ਮਹੀਨੇ ਦੇ ਆਯਾਤ ਨੂੰ ਕਵਰ ਕਰਨ ਲਈ ਕਾਫੀ ਸੀ। ਪਾਕਿਸਤਾਨ ਦੇ ਕੇਂਦਰੀ ਬੈਂਕ ਨੇ ਕਿਹਾ ਕਿ ਵਿਦੇਸ਼ੀ ਮੁਦਰਾ ਭੰਡਾਰ ਵਿੱਚ 18 ਮਿਲੀਅਨ ਡਾਲਰ ਦੇ ਵਾਧੇ ਕਾਰਨ ਦੇਸ਼ ਕੋਲ ਕੁੱਲ ਵਿਦੇਸ਼ੀ ਮੁਦਰਾ ਭੰਡਾਰ ਹੁਣ ਵਧ ਕੇ 9.846 ਅਰਬ ਡਾਲਰ ਹੋ ਗਿਆ ਹੈ।
ਪਾਕਿਸਤਾਨ ਵਿੱਚ ਜਦੋਂ ਵਿਦੇਸ਼ੀ ਮੁਦਰਾ ਭੰਡਾਰ ਘੱਟ ਰਿਹਾ ਸੀ ਉਦੋਂ ਦੇਸ਼ ਵਿੱਚ ਮਹਿੰਗਾਈ ਵੱਧਦੀ ਜਾ ਰਹੀ ਸੀ ਜੋ ਦੇਸ਼ ਦੇ ਲੋਕਾਂ ਦੀਆਂ ਜੇਬਾਂ ਉੱਤੇ ਵਾਧੂ ਭਾਰ ਪੈ ਰਿਹਾ ਸੀ। ਇਸ ਦੌਰਾਨ ਪੈਟਰੋਲ ਦੀ ਕੀਮਤ 20-35 ਰੁਪਏ ਵਧਾਉਣ ਦਾ ਪ੍ਰਸਤਾਵ ਹੈ ਜਿਸ ਦੇ ਐਲਾਨ ਨਾਲ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕ੍ਰਮਵਾਰ 249.8 ਅਤੇ 265.8 ਰੁਪਏ ਪ੍ਰਤੀ ਲਿਟਰ ਦੇ ਨਵੇਂ ਰਿਕਾਰਡ ਉੱਤੇ ਪਹੁੰਚ ਗਈਆਂ ਹਨ। ਵਿੱਤੀ ਸਰਮਾਏ ਦੇ ਸੰਸਾਰ ਵਿਆਪੀ ਹਮਲੇ ਅਧੀਨ ਕੌਮਾਂਤਰੀ ਮੁਦਰਾ ਕੋਸ਼ ਨੇ ਹੜ੍ਹਾਂ ਕਾਰਨ ਹੋਈ ਤਬਾਹੀ ਦੇ ਬਾਵਜੂਦ ਆਪਣੀਆਂ ਸਖਤ ਸ਼ਰਤਾਂ ਵਿਚ ਕੋਈ ਵੀ ਢਿੱਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਜਿਸ ਨਾਲ ਇਹ ਰਾਹਤ ਪੈਕੇਜ ਘੱਟ ਤੇ ਆਫਤ ਪੈਕੇਜ ਵੱਧ ਲੱਗ ਰਿਹਾ ਹੈ ਕਿਉਂਕਿ ਇਸ ਨਾਲ਼ ਪਾਕਿਸਤਾਨ ਦੀ ਆਰਥਿਕਤਾ ਨੇ ਲੀਹ ’ਤੇ ਤਾਂ ਨਹੀਂ ਮੁੜਨਾ ਸਗੋਂ ਸੰਕਟ ਹੋਰ ਡੂੰਘਾ ਹੁੰਦਾ ਜਾਵੇਗਾ।



