ਇਸਲਾਮਾਬਾਦ: ਪਾਕਿਸਤਾਨ ਦੇ ਸੂਬਾ ਪੰਜਾਬ ’ਚ ਇੱਕ ਨਹਿਰ ਵਿੱਚ ਵਾਹਨ ਡਿੱਗਣ ਕਾਰਨ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿਚ ਇੱਕੋ ਪਰਿਵਾਰ ਦੇ 11 ਜੀਆਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਹਾਦਸਾ ਸ਼ੇਖੂਪੁਰਾ ਜ਼ਿਲ੍ਹੇ ’ਚ ਵਾਪਰਿਆ ਹੈ ਤੇ ਇਸ ਹਾਦਸੇ ’ਚ ਮਾਰੇ ਗਏ ਲੋਕਾਂ ’ਚ ਤਿੰਨ ਔਰਤਾਂ ਅਤੇ 7 ਬੱਚੇ ਸ਼ਾਮਲ ਹਨ।
ਮੀਡੀਆ ਰਿਪੋਰਟ ਦੇ ਮੁਤਾਬਿਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਿਲ੍ਹਾ ਦੀਦਾਰ ਸਿੰਘ ਤੋਂ ਖ਼ਾਨਕਾਹ ਡੋਗਰਾਂ ਵੱਲ ਨੂੰ ਜਾਂਦਾ ਹੋਇਆ ਵਾਹਨ ਸੜਕ ਤੋਂ ਉੱਤਰ ਕੇ ਨਹਿਰ ਵਿੱਚ ਡਿੱਗ ਪਿਆ। ਹਾਦਸੇ ਦੀ ਸੂਚਨਾ ਮਿਲਣ ਮਗਰੋਂ ਪੁਲਿਸ ਤੇ ਬਚਾਵ ਅਧਿਕਾਰੀ ਮੌਕੇ ‘ਤੇ ਪਹੁੰਚੇ। ਇਸ ਤੋਂ ਬਾਅਦ ਬਚਾਵ ਅਧਿਕਾਰੀ ਦੀ ਮਦਦ ਨਾਲ ਹੀ ਲਾਸ਼ਾਂ ਨੂੰ ਨਹਿਰ ਕੱਢਿਆ ਗਿਆ। ਸੂਤਰਾਂ ਮੁਤਾਬਿਕ ਇਹ ਹਾਦਸਾ ਤੇਜ਼ ਰਫ਼ਤਾਰ ਕਰਕੇ ਵਾਪਰਿਆ ਹੈ।
