LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹਾਫਿਜ਼ ਸਈਦ ਦੇ ਜਮਾਤ-ਉਦ-ਦਾਵਾ ਸੰਗਠਨ ਦੇ 6 ਮੈਂਬਰ ਅੱਤਵਾਦ ਵਿੱਤ ਪੋਸ਼ਣ ਮਾਮਲੇ 'ਚ ਬਰੀ 

7n hafiz

ਲਾਹੌਰ- ਲਾਹੌਰ ਹਾਈ ਕੋਰਟ ਨੇ ਸ਼ਨੀਵਾਰ ਇਕ ਹੇਠਲੀ ਅਦਾਲਤ ਦੀ ਦੋਸ਼ਸਿੱਧੀ ਨੂੰ ਰੱਦ ਕਰਦੇ ਹੋਏ ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦੇ ਪਾਬੰਦੀਸ਼ੁਦਾ ਸੰਗਠਨ ਜਮਾਤ-ਉਦ-ਦਾਵਾ (ਜੇ.ਯੂ.ਡੀ.) ਦੇ 6 ਸੀਨੀਅਰ ਆਗੂਆਂ ਨੂੰ ਅੱਤਵਾਦ ਦੇ ਵਿੱਤੀ ਪੋਸ਼ਣ ਦੇ ਇਕ ਮਾਮਲੇ ’ਚ ਬਰੀ ਕਰ ਦਿੱਤਾ। 

Also Read: ਰਿਸ਼ਤੇ ਤਾਰ-ਤਾਰ! ਨਸ਼ੇੜੀ ਪੁੱਤ ਨੇ ਚਾਕੂ ਦੀ ਨੌਂਕ ’ਤੇ ਆਪਣੀ ਹੀ ਮਾਂ ਨਾਲ ਕੀਤਾ ਜ਼ਬਰ-ਜਨਾਹ

ਸਈਦ ਦੀ ਅਗਵਾਈ ਵਾਲੀ ਜਮਾਤ-ਉਦ-ਦਾਵਾ ਪਾਬੰਦੀਸ਼ੁਦਾ ਲਸ਼ਕਰ-ਏ-ਤੋਇਬਾ ਦੀ ਇਕ ਅਗਾਂਹਵਧੂ ਜੱਥੇਬੰਦੀ ਹੈ। ਇਹ ਜੱਥੇਬੰਦੀ 13 ਸਾਲ ਪੁਰਾਣੇ ਮੁੰਬਈ ਹਮਲੇ ਨੂੰ ਅੰਜਾਮ ਦੇਣ ਲਈ ਜ਼ਿੰਮੇਵਾਰ ਹੈ। ਉਕਤ ਹਮਲੇ ’ਚ 6 ਅਮਰੀਕੀਆਂ ਸਮੇਤ 166 ਵਿਅਕਤੀ ਮਾਰੇ ਗਏ ਸਨ। ਸ਼ਨੀਵਾਰ ਨੂੰ ਚੀਫ ਜਸਟਿਸ ਮੁਹੰਮਦ ਅਮੀਰ ਭੱਟੀ ਅਤੇ ਜਸਟਿਸ ਤਾਰਿਕ ਸਲੀਮ ਸ਼ੇਖ ’ਤੇ ਆਧਾਰਤ ਡਵੀਜ਼ਨ ਬੈਂਚ ਨੇ ਆਪਣੇ ਹੁਕਮ ’ਚ ਕਿਹਾ ਕਿ ਇਸਤਿਗਾਸਾ ਪੱਖ ਦੇ ਸਟਾਰ ਗਵਾਹ ਦਾ ਬਿਆਨ ਭਰੋਸੇਯੋਗ ਨਹੀਂ ਹੈ ਕਿਉਂਕਿ ਕੋਈ ਸਬੂਤ ਨਹੀਂ ਹਨ। 

Also Read: ਰਵਨੀਤ ਬਿੱਟੂ ਦਾ ਨਵਜੋਤ ਸਿੰਘ 'ਤੇ ਤੰਜ, ਕਿਹਾ- ਪਹਿਲਾਂ ਸਿੱਧੂ ਨੂੰ ਕਰੋ ਖੁਸ਼

ਹੇਠਲੀ ਅਦਾਲਤ ਨੇ ਇਨ੍ਹਾਂ ਆਗੂਆਂ ਨੂੰ ਅੱਤਵਾਦ ਦੇ ਵੱਤੀ ਪੋਸ਼ਣ ਦਾ ਜ਼ਿੰਮੇਵਾਰ ਮੰਨਿਆ ਸੀ। ਉਹ ਪੈਸੇ ਇਕੱਠੇ ਕਰ ਰਹੇ ਸਨ ਅਤੇ ਲਸ਼ਕਰ ਨੂੰ ਗੈਰ-ਕਾਨੂੰਨੀ ਢੰਗ ਨਾਲ ਵਿੱਤੀ ਮਦਦ ਦੇ ਰਹੇ ਸਨ। ਹੇਠਲੀ ਅਦਾਲਤ ਨੇ ਅੱਤਵਾਦ ਦੇ ਵਿੱਤੀ ਪੋਸ਼ਣ ਰਾਹੀਂ ਇਕੱਠੇ ਕੀਤੇ ਗਏ ਪੈਸਿਆਂ ਨਾਲ ਬਣੀ ਜਾਇਦਾਦ ਨੂੰ ਜ਼ਬਤ ਕਰਨ ਦਾ ਹੁਕਮ ਦਿੱਤਾ ਸੀ।

Also Read: ਪੰਜਾਬ ਸਰਕਾਰ ਦੀ ਸੂਬਾ ਵਾਸੀਆਂ ਨੂੰ ਵੱਡੀ ਰਾਹਤ, ਪੈਟਰੋਲ ਤੋਂ ਘਟਾਇਆ 10 ਰੁਪਏ ਵੈਟ

In The Market