LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹੁਣ ਸਕੂਲ 'ਚ ਲੜਕੇ ਵੀ ਪਾਕੇ ਆਉਣਗੇ ਸਕਰਟਾਂ, ਜਾਣੋ ਕੀ ਹੈ ਇਹ ਪੂਰਾ ਮਾਮਲਾ

5 nov spain

ਸਪੇਨ : ਸਪੇਨ ਵਿੱਚ #ClothesHaveNoGender ਮੁਹਿੰਮ ਇੱਕ ਵਾਰ ਫਿਰ ਚਰਚਾ ਵਿੱਚ ਹੈ। ਇੱਥੇ ਇੱਕ ਸਕੂਲ ਨੇ 'ਲਿੰਗ ਸਮਾਨਤਾ' (Gender Equality) ਦਾ ਸੰਦੇਸ਼ ਦੇਣ ਲਈ ਲੜਕਿਆਂ ਅਤੇ ਲੜਕੀਆਂ ਦੋਵਾਂ ਨੂੰ ਸਕਰਟ ਪਹਿਨਣ ਲਈ ਕਿਹਾ ਹੈ। ਦਰਅਸਲ, ਕੁਝ ਸਮਾਂ ਪਹਿਲਾਂ ਇੱਕ ਵਿਦਿਆਰਥੀ ਨੂੰ ਸਕਰਟ ਪਹਿਨਣ ਕਾਰਨ ਸਕੂਲ ਤੋਂ ਬਾਹਰ ਕੱਢ ਦਿੱਤਾ ਗਿਆ ਸੀ। ਇਸ ਤੋਂ ਬਾਅਦ ਮੁਹਿੰਮ ਨੇ ਜ਼ੋਰ ਫੜ ਲਿਆ।

Also Read : ਪੰਜਾਬ 'ਚ ਟਿਫਿਨ ਬੰਬ ਦੀ ਬਰਾਮਦਗੀ ਬਾਅਦ ਕੈਪਟਨ ਨੇ ਟਵੀਟ ਕਰ ਰੰਧਾਵਾ 'ਤੇ ਸਾਧੇ ਨਿਸ਼ਾਨੇ

ਇਕ ਰਿਪੋਰਟ ਮੁਤਾਬਕ ਐਡਿਨਬਰਗ ਦੇ ਕੈਸਲਵਿਊ (Castleview) ਪ੍ਰਾਇਮਰੀ ਸਕੂਲ ਨੇ ਲੜਕੇ ਅਤੇ ਲੜਕੀਆਂ ਦੋਵਾਂ ਨੂੰ ਕਲਾਸ ਵਿੱਚ ਸਕਰਟ ਪਹਿਨਣ ਲਈ ਕਿਹਾ ਹੈ। ਜਿਸ ਤੋਂ ਬਾਅਦ ਸਕੂਲ ਦੇ ਸਾਰੇ ਬੱਚਿਆਂ ਨੇ ‘ਵੀਅਰ ਏ ਸਕਰਟ ਟੂ ਸਕੂਲ’ ਮੁਹਿੰਮ ਵਿੱਚ ਹਿੱਸਾ ਲਿਆ। ਇਹ 'ClothesHaveNoGender' ਮੁਹਿੰਮ ਦਾ ਹਿੱਸਾ ਹੈ।ਇਹ ਮੁਹਿੰਮ ਉਦੋਂ ਸ਼ੁਰੂ ਹੋਈ ਜਦੋਂ ਇੱਕ 15 ਸਾਲਾ ਵਿਦਿਆਰਥੀ ਮਿਕੇਲ ਗੋਮੇਜ਼ ਨੂੰ ਕੁਝ ਮਹੀਨੇ ਪਹਿਲਾਂ ਕਲਾਸ ਵਿੱਚ ਸਕਰਟ ਪਹਿਨਣ ਕਾਰਨ ਸਕੂਲ ਤੋਂ ਬਾਹਰ ਕੱਢ ਦਿੱਤਾ ਗਿਆ ਸੀ। ਇਹ ਮੁਹਿੰਮ ਸਭ ਤੋਂ ਪਹਿਲਾਂ ਸਪੇਨ ਦੇ ਸ਼ਹਿਰ ਬਿਲਬਾਓ(Bilbao) ਵਿੱਚ ਸ਼ੁਰੂ ਕੀਤੀ ਗਈ ਸੀ।

Also Read : ਰੋਹਤਕ : ਕਿਸਾਨਾਂ ਨੇ ਸਾਬਕਾ ਰਾਜ ਮੰਤਰੀ ਸਮੇਤ ਕਈ ਭਾਜਪਾ ਆਗੂਆਂ ਨੂੰ ਬਣਾਇਆ ਬੰਧਕ

ਇਕ ਦੀ ਰਿਪੋਰਟ ਮੁਤਾਬਕ ਕੈਸਲਵਿਊ ਸਕੂਲ ਦੇ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕ ਵੀ ਸਕਰਟ ਪਹਿਨੇ ਨਜ਼ਰ ਆਉਣਗੇ। ਉਸਨੇ ਮਿਕੇਲ ਗੋਮੇਜ਼ ਦੇ ਸਮਰਥਨ ਵਿੱਚ, ਰੂੜ੍ਹੀਵਾਦੀ ਧਾਰਨਾਵਾਂ ਨੂੰ ਤੋੜਨ ਲਈ 'ਵੀਅਰ ਏ ਸਕਰਟ ਟੂ ਸਕੂਲ' ਮੁਹਿੰਮ ਵਿੱਚ ਹਿੱਸਾ ਲੈਣ ਦਾ ਫੈਸਲਾ ਕੀਤਾ ਹੈ।ਇਸ ਬਾਰੇ ਸਕੂਲ ਦੀ ਅਧਿਆਪਕਾ ਮਿਸ ਵ੍ਹਾਈਟ ਨੇ ਕਿਹਾ- 'ਸਕੂਲ ਰੂੜ੍ਹੀਵਾਦ ਨੂੰ ਤੋੜਨ ਵੱਲ ਵਧ ਰਿਹਾ ਹੈ। ਅਸੀਂ 'ਵੀਅਰ ਏ ਸਕਰਟ ਟੂ ਸਕੂਲ ਡੇ' ਦਾ ਆਯੋਜਨ ਕੀਤਾ ਹੈ। ਕਿਸੇ ਨੂੰ ਵੀ ਸਕਰਟ ਪਹਿਨਣ ਲਈ ਮਜਬੂਰ ਨਹੀਂ ਕੀਤਾ ਗਿਆ ਹੈ।ਹਾਲਾਂਕਿ ਕੁਝ ਮਾਪਿਆਂ ਨੇ ਇਸ ਕਦਮ ਦੀ ਸ਼ਲਾਘਾ ਕੀਤੀ, ਕੁਝ ਨੇ ਇਸ 'ਤੇ ਇਤਰਾਜ਼ ਵੀ ਕੀਤਾ। ਕੁਝ ਲੋਕਾਂ ਨੇ ਕਿਹਾ ਕਿ ਇਸ ਦਾ ਸਿੱਖਿਆ ਨਾਲ ਕੋਈ ਸਬੰਧ ਨਹੀਂ ਹੈ। ਬੱਚਿਆਂ ਨੂੰ ਪੜ੍ਹਾਓ ਅਤੇ ਇਹ ਸਭ ਨਾ ਕਰਵਾਓ। 

In The Market