LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਮਰੀਕਾ : ਕ੍ਰਿਸਮਸ ਪਰੇਡ 'ਚ ਦਾਖਲ ਹੋਈ ਤੇਜ਼ ਰਫਤਾਰ ਕਾਰ, 20 ਤੋਂ ਵੱਧ ਲੋਕ ਜ਼ਖਮੀ, ਕਈ ਬੱਚੇ ਵੀ ਸ਼ਾਮਲ

22 nov america

ਅਮਰੀਕਾ : ਅਮਰੀਕਾ ਦੇ ਵਿਸਕਾਨਸਿਨ (Wisconsin) ਵਿੱਚ ਇੱਕ ਵੱਡਾ ਹਾਦਸਾ ਹੋਇਆ ਹੈ। ਇਹ ਹਾਦਸਾ ਕ੍ਰਿਸਮਸ ਪਰੇਡ (Christmas Parade) ਦੌਰਾਨ ਵਾਪਰਿਆ। ਇਸ ਘਟਨਾ 'ਚ 20 ਲੋਕ ਜ਼ਖਮੀ ਹੋਏ ਹਨ। ਜ਼ਖ਼ਮੀਆਂ ਵਿੱਚ ਕਈ ਬੱਚੇ ਵੀ ਸ਼ਾਮਲ ਹਨ। ਸਾਰੇ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਪਰੇਡ ਦੌਰਾਨ ਇੱਕ ਤੇਜ਼ ਰਫਤਾਰ ਲਾਲ ਰੰਗ ਦੀ ਕਾਰ ਅੰਦਰ ਆ ਗਈ ਅਤੇ ਭੀੜ ਨੂੰ ਕੁਚਲ ਕੇ ਅੱਗੇ ਚਲੀ ਗਈ। ਮੌਕੇ 'ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਕਾਰ ਚਾਲਕ ਨੂੰ ਹਿਰਾਸਤ 'ਚ ਲੈ ਲਿਆ ਹੈ। ਹਾਲਾਂਕਿ ਅਜੇ ਤੱਕ ਉਸ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਡਰਾਈਵਰ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਇਸ ਘਟਨਾ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ।

Also Read : ਲਖਨਊ 'ਚ ਕਿਸਾਨਾਂ ਦੀ ਮਹਾਪੰਚਾਇਤ ਅੱਜ, ਰਾਕੇਸ਼ ਟਿਕੈਤ ਸਮੇਤ ਕਈ ਕਿਸਾਨ ਆਗੂ ਹੋਣਗੇ ਸ਼ਾਮਲ

ਸਿਟੀ ਪੁਲਿਸ ਦੇ ਮੁਖੀ ਡੈਨ ਥਾਮਸਨ (Dan Thomson) ਨੇ ਕਿਹਾ ਕਿ ਸ਼ੱਕੀ ਦੀ ਗੱਡੀ ਬਰਾਮਦ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਘਟਨਾ ਦੀ ਜਾਂਚ ਜਾਰੀ ਹੈ। ਜ਼ਖਮੀਆਂ 'ਚੋਂ ਕੁਝ ਨੂੰ ਪੁਲਿਸ ਅਤੇ ਕੁਝ ਨੂੰ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਹਸਪਤਾਲ 'ਚ ਭਰਤੀ ਕਰਵਾਇਆ ਹੈ। ਪੁਲਿਸ ਨੇ ਲੋਕਾਂ ਨੂੰ ਘਟਨਾ ਸਥਾਨ ਦੇ ਨੇੜੇ ਨਾ ਜਾਣ ਦੀ ਅਪੀਲ ਕੀਤੀ ਹੈ। ਘਟਨਾ ਦੀ ਵੀਡੀਓ ਵਿੱਚ, ਇੱਕ SUV ਬੈਰੀਅਰਾਂ ਨੂੰ ਤੋੜਦੀ ਹੋਈ ਅਤੇ ਪਰੇਡ ਕੱਢ ਰਹੇ ਲੋਕਾਂ ਨੂੰ ਟੱਕਰ ਮਾਰਦੀ ਦਿਖਾਈ ਦੇ ਰਹੀ ਹੈ।

Also Read : ਪਠਾਨਕੋਟ 'ਚ ਆਰਮੀ ਕੈਂਪ ਦੇ ਗੇਟ 'ਤੇ ਗ੍ਰੇਨੇਡ ਹਮਲਾ, ਸਾਰੇ ਇਲਾਕਿਆਂ 'ਚ ਅਲਰਟ ਜਾਰੀ

ਦੱਸ ਦੇਈਏ ਕਿ ਘਟਨਾ ਐਤਵਾਰ ਸ਼ਾਮ ਦੀ ਹੈ। ਅਧਿਕਾਰੀ ਘਟਨਾ ਸਬੰਧੀ ਜਾਣਕਾਰੀ ਜੁਟਾਉਣ ਵਿੱਚ ਲੱਗੇ ਹੋਏ ਹਨ। ਅਮਰੀਕਾ ਦੇ ਸਮੇਂ ਮੁਤਾਬਕ ਇਹ ਘਟਨਾ ਸ਼ਾਮ 4:30 ਵਜੇ ਵਾਪਰੀ ਜਦੋਂ ਸਾਲਾਨਾ ਕ੍ਰਿਸਮਸ ਪਰੇਡ (Christmas Parade) ਦੇਖਣ ਲਈ ਵੱਡੀ ਗਿਣਤੀ 'ਚ ਲੋਕ ਮਿਲਵਾਕੀ ਦੇ ਵਾਉਕੇਸ਼ਾ 'ਚ ਪਹੁੰਚੇ। ਪੁਲਸ ਨੇ ਦੱਸਿਆ ਕਿ ਇਕ ਸ਼ੱਕੀ ਦੀ ਪਛਾਣ ਕਰ ਲਈ ਗਈ ਹੈ।

In The Market