LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Amber Heard ਨੂੰ ਬਹੁਤ ਮਹਿੰਗੀ ਪਈ Johnny depp ਦੀ ਬਦਨਾਮੀ, ਦੇਣਾ ਪਏਗਾ 1.16 ਅਰਬ ਰੁਪਏ ਦਾ ਹਰਜਾਨਾ

2j johney

ਨਵੀਂ ਦਿੱਲੀ- 'ਪਾਇਰੇਟਸ ਆਫ਼ ਦਿ ਕੈਰੇਬੀਅਨ' ਸਟਾਰ ਜਾਨੀ ਡੈੱਪ ਅਤੇ ਉਨ੍ਹਾਂ ਦੀ ਸਾਬਕਾ ਪਤਨੀ ਐਂਬਰ ਹਰਡ ਦਰਮਿਆਨ ਹਾਈ-ਪ੍ਰੋਫਾਈਲ ਮਾਣਹਾਨੀ ਮਾਮਲੇ 'ਚ ਜਿਊਰੀ ਦਾ ਫੈਸਲਾ ਆ ਗਿਆ ਹੈ। ਜਿਊਰੀ ਨੇ ਜਾਨੀ ਡੈੱਪ ਦੇ ਹੱਕ 'ਚ ਫੈਸਲਾ ਸੁਣਾਇਆ। ਮਾਮਲੇ 'ਚ ਜਿਊਰੀ ਨੇ ਐਂਬਰ ਹਰਡ ਨੂੰ ਮਾਣਹਾਨੀ ਦਾ ਦੋਸ਼ੀ ਪਾਇਆ ਅਤੇ ਫੈਸਲਾ ਸੁਣਾਇਆ ਕਿ ਜਾਨੀ ਡੈੱਪ ਸਾਬਤ ਕਰਨ 'ਚ ਸਮਰਥਨ ਹਨ ਕਿ ਉਨ੍ਹਾਂ ਨੂੰ ਬਦਨਾਮ ਕੀਤਾ ਗਿਆ ਸੀ। ਇਸ ਦੇ ਨਾਲ ਹੀ ਜਿਊਰੀ ਨੇ ਐਂਬਰ ਹਰਡ ਨੂੰ 10 ਮਿਲੀਅਨ ਡਾਲਰ ਦੀ ਨੁਕਸਾਨਪੂਰਤੀ ਅਤੇ 5 ਮਿਲੀਅਨ ਡਾਲਰ ਦੇ ਦੰਡਕਾਰੀ ਹਰਜਾਨੇ ਦਾ ਭੁਗਤਾਨ ਕਰਨ ਦਾ ਵੀ ਹੁਕਮ ਦਿੱਤਾ ਹੈ।

Also Read: ਕੋਰੋਨਾ ਨੇ ਇਕ ਵਾਰ ਫਿਰ ਵਧਾਈ ਚਿੰਤਾ, ਭਾਰਤ 'ਚ ਬੀਤੇ 24 ਘੰਟਿਆਂ 'ਚ 3700 ਤੋਂ ਵੱਧ ਨਵੇਂ ਮਾਮਲੇ

Johnny Depp v Amber Heard trial updates live: breaking news today,  compensation, deliberations, jury verdict... - AS USA

ਇਸ ਤੋਂ ਇਲਾਵਾ ਜਿਊਰੀ ਨੇ ਜਾਨੀ ਡੈੱਪ ਨੂੰ ਵੀ ਉਨ੍ਹਾਂ ਵਿਰੁੱਧ ਐਂਬਰ ਦੇ ਕਾਊਂਟਰ ਸੂਟ 'ਚ ਮਾਣਹਾਨੀ ਦੇ ਕੁਝ ਮਾਮਲਿਆਂ 'ਚ ਦੋਸ਼ੀ ਪਾਇਆ ਹੈ। ਇਸ ਸਿਲਸਿਲੇ 'ਚ ਅਭਿਨੇਤਾ ਨੂੰ ਮੁਆਵਜ਼ੇ 'ਚ 2 ਮਿਲੀਅਨ ਡਾਲਰ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਹੈ। ਰਿਪੋਰਟ ਮੁਤਾਬਕ ਜਾਨੀ ਦੇ ਪੱਖ 'ਚ ਫੈਸਲਾ ਆਉਂਦੇ ਹੀ ਕੋਰਟਹਾਊਸ ਦੇ ਬਾਹਰ ਇਕੱਠੀ ਭੀੜ ਖੁਸ਼ੀ ਮਨਾਉਂਦੀ ਨਜ਼ਰ ਆਈ।

Also Read: ਬਿਕਰਮ ਸਿੰਘ ਮਜੀਠੀਆ ਨੂੰ ਰਾਹਤ, ਫਿਰੋਜ਼ਪੁਰ ਅਦਾਲਤ ਤੋਂ ਮਿਲੀ ਜ਼ਮਾਨਤ

Depp is awarded more than $10M in defamation case against Heard; she gets  $2M - OPB

ਜ਼ਿਕਰਯੋਗ ਹੈ ਕਿ ਜਾਨੀ ਡੈੱਪ ਅਤੇ ਐਂਬਰ ਦਰਮਿਆਨ ਕਾਨੂੰਨੀ ਲੜਾਈ ਦੀ ਸ਼ੁਰੂਆਤ ਉਸ ਵੇਲੇ ਸ਼ੁਰੂ ਹੋਈ ਜਦ ਐਂਬਰ ਨੇ 2018 'ਚ ਇਕ ਅਖ਼ਬਾਰ 'ਚ ਲੇਖ ਲਿਖਇਆ ਸੀ। ਇਸ 'ਚ ਉਨ੍ਹਾਂ ਨੇ ਖੁਦ ਨੂੰ ਘਰੇਲੂ ਹਿੰਸਾ ਦਾ ਸ਼ਿਕਾਰ ਦੱਸਿਆ। ਇਸ ਤੋਂ ਬਾਅਦ ਜਾਨੀ ਡੈੱਪ ਨੇ ਐਂਬਰ 'ਤੇ ਮਾਣਹਾਨੀ ਦਾ ਕੇਸ ਕਰ ਦਿੱਤਾ ਸੀ ਅਤੇ ਉਸ ਵੇਲੇ ਤੋਂ ਦੋਵੇਂ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਖੁਲਾਸੇ ਕਰ ਰਹੇ ਹਨ। ਜਾਨੀ ਅਤੇ ਐਂਬਰ ਦਾ ਵਿਆਹ ਫਰਵਰੀ 2015 'ਚ ਹੋਇਆ ਸੀ ਅਤੇ ਦੋ ਸਾਲ ਬਾਅਦ ਹੀ ਦੋਵਾਂ ਦਾ ਤਲਾਕ ਹੋ ਗਿਆ ਸੀ।

In The Market