ਇੰਡੋਨੇਸ਼ੀਆ ‘ਚ 2 ਧਿਰਾਂ ਵਿਚਾਲੇ ਖੂਨੀ ਝੜਪ, 19 ਹਲਾਕ

ਜਕਾਰਤਾ : ਇੰਡੋਨੇਸ਼ੀਆ ਦੇ ਪੱਛਮੀ ਪਾਪੂਆ ਸੂਬੇ ਦੇ ਸੋਰੋਂਗ ਸ਼ਹਿਰ ਵਿਚ ਮੰਗਲਵਾਰ ਨੂੰ ਇਕ ਨਾਈਟ ਕਲੱਬ ਵਿਚ 2 ਸਮੂਹਾਂ ਵਿਚਾਲੇ ਹੋਈ ਝੜਪ ਵਿਚ 19 ਲੋਕਾਂ…

ਜਕਾਰਤਾ : ਇੰਡੋਨੇਸ਼ੀਆ ਦੇ ਪੱਛਮੀ ਪਾਪੂਆ ਸੂਬੇ ਦੇ ਸੋਰੋਂਗ ਸ਼ਹਿਰ ਵਿਚ ਮੰਗਲਵਾਰ ਨੂੰ ਇਕ ਨਾਈਟ ਕਲੱਬ ਵਿਚ 2 ਸਮੂਹਾਂ ਵਿਚਾਲੇ ਹੋਈ ਝੜਪ ਵਿਚ 19 ਲੋਕਾਂ ਦੀ ਮੌਤ ਹੋ ਗਈ। ਸੂਬਾਈ ਪੁਲਿਸ ਦੇ ਬੁਲਾਰੇ ਸੀਨੀਅਰ ਕਮਿਸ਼ਨਰ ਐਡਮ ਇਰਵਿੰਡੀ ਨੇ ਕਿਹਾ ਕਿ ਡਬਲ ਓ ਐਗਜ਼ੀਕਿਊਟਿਵ ਕਰਾਓਕੇ ਐਂਡ ਕਲੱਬ ਵਿਚ ਅੱਧੀ ਰਾਤ ਨੂੰ 2 ਸਮੂਹਾਂ ਵਿਚਾਲੇ ਝੜਪ ਹੋਈ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਫਿਰ ਇਮਾਰਤ ਵਿਚ ਅੱਗ ਲੱਗਣ ਤੋਂ ਪਹਿਲਾਂ ਤੱਕ ਟਕਰਾਅ ਜਾਰੀ ਰਿਹਾ।

Also Read: ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਡਾਕਟਰਾਂ ਦਿੱਤੀ ਘਰੇ ਆਰਾਮ ਕਰਨ ਦੀ ਸਲਾਹ

ਪੁਲਿਸ ਅਧਿਕਾਰੀ ਨੇ ਮੈਟਰੋ ਟੀਵੀ ਨੂੰ ਦੱਸਿਆ, ‘ਝੜਪ ਤੋਂ ਬਾਅਦ, ਇਮਾਰਤ ਦੇ ਅੰਦਰੋਂ 18 ਹੋਰ ਲਾਸ਼ਾਂ ਮਿਲੀਆਂ, ਜਿਸ ਦੇ ਨਾਲ ਹੀ ਮ੍ਰਿਤਕਾਂ ਦੀ ਸੰਖਿਆ 19 ਹੋ ਗਈ।’ ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿਚ ਕਈ ਹੋਰ ਲੋਕ ਵੀ ਜ਼ਖ਼ਮੀ ਹੋਏੇ ਹਨ। ਟੈਲੀਵਿਜ਼ਨ ’ਤੇ ਪ੍ਰਸਾਰਿਤ ਤਸਵੀਰਾਂ ਵਿਚ ਦਿਖਾਈ ਦੇ ਰਿਹਾ ਹੈ ਕਿ ਨਾਈਟ ਕਲੱਬ ਦੇ ਬਾਹਰ ਕਈ ਕਾਰਾਂ ਨੂੰ ਸਾੜ ਦਿੱਤਾ ਗਿਆ।

Also Read: ਪਟਿਆਲਾ ਦੇ ਪ੍ਰਸਿੱਧ ਕਾਲੀ ਦੇਵੀ ਮੰਦਰ ‘ਚ ਬੇਅਦਬੀ ਦੀ ਕੋਸ਼ਿਸ਼, ਸੁਖਬੀਰ ਬਾਦਲ ਨੇ ਕੀਤੀ ਨਿੰਦਾ

Leave a Reply

Your email address will not be published. Required fields are marked *