ਵਿਅਤਨਾਮ : ਵਿਅਤਨਾਮ ਵਿਚ ਆਨਲਾਈਨ ਕਲਾਸ ਅਟੈਂਡ ਕਰ ਰਹੇ ਇਕ 11 ਸਾਲ ਬੱਚੇ ਦੀ ਮੋਬਾਇਲ ਫਟਣ ਕਾਰਨ ਮੌਤ ਹੋ ਗਈ। ਬੱਚਾ ਮੋਬਾਇਲ ਚਾਰਜਿੰਗ ਉੱਤੇ ਲਾ ਕੇ ਆਨਲਾਈਨ ਕਲਾਸ ਵਿਚ ਹਿੱਸਾ ਲੈ ਰਿਹਾ ਸੀ। ਇਸੇ ਦੌਰਾਨ ਮੋਬਾਇਲ ਫੋਨ ਵਿਚ ਧਮਾਕਾ ਹੋ ਗਿਆ ਗਿਆ ਤੇ ਬੱਚੇ ਦੀ ਮੌਤ ਹੋ ਗਈ।
Also Read : ਸੀਰੀਆ ‘ਚ ਫੌਜ ਨੂੰ ਨਿਸ਼ਾਨਾ ਬਣਾ ਕੇ ਜ਼ਬਰਦਸਤ ਧਮਾਕਾ, 14 ਫੌਜੀਆਂ ਦੀ ਮੌਤ
‘ਦ ਸਨ ਯੂਕੇ’ ਦੀ ਰਿਪੋਰਟ ਮੁਤਾਬਕ ਕੋਰੋਨਾ ਸੰਕਟ ਦੇ ਚੱਲਦੇ ਵਿਅਤਨਾਮ ਵਿਚ ਆਨਲਾਈਨ ਕਲਾਸ ਦੇ ਰਾਹੀਂ ਪੜਾਈ ਹੋ ਰਹੀ ਹੈ। ਅਜਿਹੇ ਵਿਚ ਇਕ 11 ਸਾਲਾ ਵਿਦਿਆਰਥੀ ਸਕੂਲ ਵਲੋਂ ਭੇਜੀ ਗਈ ਵੀਡੀਓ ਲਿੰਗ ਦੇ ਰਾਹੀਂ ਘਰੋਂ ਹੀ ਆਨਲਾਈਨ ਸੈਸ਼ਨ ਵਿਚ ਹਿੱਸਾ ਲੈ ਰਿਹਾ ਸੀ।
ਵਿਅਤਨਾਮ ਦੇ ਇਕ ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਬੱਚਾ ਮੋਬਾਇਲ ਚਾਰਜਿੰਗ ਉੱਤੇ ਫੋਨ ਲਾ ਕੇ ਕਲਾਸ ਅਟੈਂਡ ਕਰ ਰਿਹਾ ਸੀ। ਉਸ ਨੇ ਏਅਰਫੋਨ ਵੀ ਲਾ ਰੱਖੇ ਸਨ। ਪਰ ਇਸ ਵਿਚਾਲੇ ਅਚਾਨਕ ਮੋਬਾਇਲ ਵਿਚ ਧਮਾਕਾ ਹੋ ਗਿਆ ਤੇ ਬੱਚੇ ਦੇ ਕੱਪੜਿਆਂ ਨੂੰ ਅੱਗ ਲੱਗ ਗਈ, ਜਿਸ ਕਾਰਨ ਬੱਚੇ ਦੀ ਮੌਤ ਹੋ ਗਈ।
ਰਿਪੋਰਟ ਮੁਤਾਬਕ ਇਸ ਹਾਦਸੇ ਤੋਂ ਬਾਅਦ ਬੱਚੇ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਪਰ ਉਸ ਨੇ ਦਮ ਤੋੜ ਦਿੱਤਾ ਸੀ। ਘਟਨਾ 19 ਅਕਤੂਬਰ ਸ਼ਾਮ ਦੀ ਹੈ। ਹਾਲਾਂਕਿ ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਬੱਚਾ ਕਿਸ ਤਰ੍ਹਾਂ ਦਾ ਮੋਬਾਇਲ ਫੋਨ ਜਾਂ ਚਾਰਜਰ ਵਰਤ ਰਿਹਾ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।



