ਕਤਰ ’ਚ ਕੋਰੋਨਾ ਕਾਰਨ 3 ਹਫ਼ਤਿਆਂ ਦੇ ਮਾਸੂਮ ਦੀ ਮੌਤ

ਦੋਹਾ: ਖਾੜੀ ਦੇਸ਼ ਕਤਰ ਵਿਚ ਕੋਰੋਨਾ ਇਨਫੈਕਸ਼ਨ ਨਾਲ 3 ਹਫ਼ਤਿਆਂ ਦੇ ਬੱਚੇ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਸਿਹਤ ਮੰਤਰਾਲਾ ਨੇ ਇਕ ਬਿਆਨ ਵਿਚ…

ਦੋਹਾ: ਖਾੜੀ ਦੇਸ਼ ਕਤਰ ਵਿਚ ਕੋਰੋਨਾ ਇਨਫੈਕਸ਼ਨ ਨਾਲ 3 ਹਫ਼ਤਿਆਂ ਦੇ ਬੱਚੇ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਸਿਹਤ ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ ਕਿ ਕੋਵਿਡ-19 ਨਾਲ ਗੰਭੀਰ ਇਨਫੈਕਸ਼ਨ ਕਾਰਨ 3 ਹਫ਼ਤਿਆਂ ਦੇ ਬੱਚੇ ਦੀ ਐਤਵਾਰ ਨੂੰ ਦੁਖ਼ਦਾਈ ਮੌਤ ਹੋ ਗਈ।

Also Read: ਪੰਜਾਬ ਚੋਣਾਂ 2022 ਲਈ AAP ਵਲੋਂ ਉਮੀਦਵਾਰਾਂ ਦੀ 10ਵੀਂ ਸੂਚੀ ਜਾਰੀ, ਦੇਖੋ ਲਿਸਟ

ਬਿਆਨ ਵਿਚ ਕਿਹਾ ਗਿਆ ਹੈ ਕਿ ਬੱਚੇ ਦੀ ਕੋਈ ਹੋਰ ਡਾਕਟਰੀ ਜਾਂ ਖ਼ਾਨਦਾਨੀ ਬੀਮਾਰਾ ਦਾ ਪਿਛੋਕੜ ਨਹੀਂ ਸੀ। ਕੋਵਿਡ-19 ਨਾਲ ਬੱਚਿਆਂ ਦੀ ਮੌਤ ਦੇ ਬਹੁਤ ਘੱਟ ਮਾਮਲੇ ਸਾਹਮਣੇ ਆਏ ਹਨ, ਹਾਲਾਂਕਿ ਕਈ ਦੇਸ਼ਾਂ ਵਿਚ ਓਮੀਕਰੋਨ ਵੇਰੀਐਂਟ ਦੇ ਪ੍ਰਸਾਰ ਦੇ ਬਾਅਦ ਬੱਚਿਆਂ ਵਿਚ ਇਨਫੈਕਸ਼ਨ ਦੇ ਮਾਮਲੇ ਵਧੇ ਹਨ। ਸਰਕਾਰੀ ਅੰਕੜਿਆਂ ਮੁਤਾਬਕ ਕਤਰ ਵਿਚ ਕੋਰੋਨਾ ਇਨਫੈਕਸ਼ਨ ਦੇ ਹੁਣ ਤੱਕ ਕਰੀਬ 3 ਲੱਖ ਮਾਮਲੇ ਦਰਜ ਕੀਤੇ ਗਏ ਹਨ, ਉਥੇ ਹੀ ਇਸ ਬੀਮਾਰੀ ਨਾਲ ਲੱਗਭਗ 600 ਲੋਕਾਂ ਦੀ ਮੌਤ ਹੋ ਚੁੱਕੀ ਹੈ।

Leave a Reply

Your email address will not be published. Required fields are marked *