ਲਹਿੰਦੇ ਪੰਜਾਬ ‘ਚ ਵਾਪਰਿਆ ਰੇਲ ਹਾਦਸਾ, 3 ਲੋਕਾਂ ਦੀ ਮੌਤ

ਇਸਲਾਮਾਬਾਦ: ਪਾਕਿਸਤਾਨ ਦੇ ਲਹਿੰਦੇ ਵਾਲੇ ਪੰਜਾਬ ਸੂਬੇ ਵਿਚ ਐਤਵਾਰ ਨੂੰ ਇਕ ਯਾਤਰੀ ਰੇਲਗੱਡੀ ਇਕ ਵਾਹਨ ਨਾਲ ਟਕਰਾ ਗਈ। ਇਸ ਟੱਕਰ ਕਾਰਨ ਤਿੰਨ ਲੋਕਾਂ ਦੀ ਮੌਤ…

ਇਸਲਾਮਾਬਾਦ: ਪਾਕਿਸਤਾਨ ਦੇ ਲਹਿੰਦੇ ਵਾਲੇ ਪੰਜਾਬ ਸੂਬੇ ਵਿਚ ਐਤਵਾਰ ਨੂੰ ਇਕ ਯਾਤਰੀ ਰੇਲਗੱਡੀ ਇਕ ਵਾਹਨ ਨਾਲ ਟਕਰਾ ਗਈ। ਇਸ ਟੱਕਰ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਰਾਵਲਪਿੰਡੀ ‘ਚ ਸਵੇਰੇ ਉਸ ਸਮੇਂ ਵਾਪਰੀ, ਜਦੋਂ ਰੇਲਗੱਡੀ ਰੇਲਵੇ ਕ੍ਰਾਸਿੰਗ ਨੇੜੇ ਖੜ੍ਹੀ ਗੱਡੀ ‘ਚ ਜਾ ਟਕਰਾਈ।

Also Read: ਸਰਕਾਰ ਦੀ ਸਖਤੀ, ‘ਫਰਜ਼ੀ ਅਤੇ ਭੜਕਾਊ’ ਸਮੱਗਰੀ ਫੈਲਾਉਣ ‘ਤੇ ਕਈ ਸੋਸ਼ਲ ਮੀਡੀਆ ਹੈਂਡਲ ਬੈਨ

ਸਮਾਚਾਰ ਏਜੰਸੀ ਸ਼ਿਨਹੂਆ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ ਅਤੇ ਹਸਪਤਾਲ ‘ਚ ਉਨ੍ਹਾਂ ਦੀ ਮੌਤ ਹੋ ਗਈ। ਜਦੋਂ ਇਹ ਹਾਦਸਾ ਵਾਪਰਿਆ, ਟਰੇਨ ਮੁਲਤਾਨ ਜ਼ਿਲ੍ਹੇ ਤੋਂ ਰਾਵਲਪਿੰਡੀ ਜਾ ਰਹੀ ਸੀ। ਖ਼ਬਰ ਲਿਖੇ ਜਾਣ ਤੱਕ ਹੋਰ ਜਾਣਕਾਰੀ ਸਾਹਮਣੇ ਆਉਣੀ ਬਾਕੀ ਹੈ।

Also Read: ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਹਰ ਸਾਲ 26 ਦਸੰਬਰ ਨੂੰ ਮਨਾਇਆ ਜਾਵੇਗਾ ‘ਵੀਰ ਬਾਲ ਦਿਵਸ’

Leave a Reply

Your email address will not be published. Required fields are marked *