ਭਾਰਤ-ਫਰਾਂਸ ਦੋਸਤੀ ‘ਚ ਨਵਾਂ ਮੋੜ: ਰਾਸ਼ਟਰਪਤੀ ਮੈਕਰੋਂ ਅੱਜ ਦੇਰ ਰਾਤ ਪਹੁੰਚਣਗੇ ਮੁੰਬਈ

ਨਵੀਂ ਦਿੱਲੀ : ਭਾਰਤ ਅਤੇ ਫਰਾਂਸ ਵਿਚਾਲੇ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਆਪਣੀ ਪਤਨੀ ਬ੍ਰਿਜਿਟ ਮੈਕਰੋਂ ਸਮੇਤ ਤਿੰਨ…

ਭਾਰਤ ਅਤੇ ਫਰਾਂਸ ਵਿਚਾਲੇ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਆਪਣੀ ਪਤਨੀ ਬ੍ਰਿਜਿਟ ਮੈਕਰੋਂ ਸਮੇਤ

ਨਵੀਂ ਦਿੱਲੀ : ਭਾਰਤ ਅਤੇ ਫਰਾਂਸ ਵਿਚਾਲੇ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਆਪਣੀ ਪਤਨੀ ਬ੍ਰਿਜਿਟ ਮੈਕਰੋਂ ਸਮੇਤ ਤਿੰਨ ਦਿਨਾਂ ਭਾਰਤ ਦੌਰੇ ‘ਤੇ ਆ ਰਹੇ ਹਨ। ਵਿਦੇਸ਼ ਮੰਤਰਾਲੇ ਮੁਤਾਬਕ ਰਾਸ਼ਟਰਪਤੀ ਮੈਕਰੋਂ 16 ਫਰਵਰੀ ਦੀ ਦੇਰ ਰਾਤ ਕਰੀਬ 11:30 ਵਜੇ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਨਗੇ। ਇਹ ਦੌਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਿਛਲੀ ਫਰਾਂਸ ਯਾਤਰਾ ਤੋਂ ਬਾਅਦ ਹੋ ਰਿਹਾ ਹੈ, ਜਿਸ ਨਾਲ ਦੋਵਾਂ ਦੇਸ਼ਾਂ ਦੇ ਆਪਸੀ ਸਬੰਧਾਂ ਵਿੱਚ ਹੋਰ ਗਰਮਜੋਸ਼ੀ ਆਉਣ ਦੀ ਉਮੀਦ ਹੈ।

ਮੁੰਬਈ ਤੋਂ ਹੋਵੇਗੀ ਸਰਕਾਰੀ ਪ੍ਰੋਗਰਾਮਾਂ ਦੀ ਸ਼ੁਰੂਆਤ

ਰਾਸ਼ਟਰਪਤੀ ਮੈਕਰੋਂ ਦੇ ਦੌਰੇ ਦੇ ਅਧਿਕਾਰਤ ਪ੍ਰੋਗਰਾਮ 17 ਫਰਵਰੀ ਤੋਂ ਸ਼ੁਰੂ ਹੋਣਗੇ। ਇਸ ਦਿਨ ਦੋਵਾਂ ਦੇਸ਼ਾਂ ਦੇ ਆਗੂਆਂ ਵਿਚਕਾਰ ਅਹਿਮ ਦੁਵੱਲੇ ਮੁੱਦਿਆਂ ‘ਤੇ ਚਰਚਾ ਹੋਵੇਗੀ। ਇਸ ਤੋਂ ਇਲਾਵਾ, ਮੁੰਬਈ ਵਿੱਚ ਕਈ ਵਪਾਰਕ ਅਤੇ ਸੱਭਿਆਚਾਰਕ ਸਮਾਗਮਾਂ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ, ਜਿੱਥੇ ਦੋਵੇਂ ਦੇਸ਼ ਨਿਵੇਸ਼ ਅਤੇ ਰੱਖਿਆ ਵਰਗੇ ਖੇਤਰਾਂ ਵਿੱਚ ਸਹਿਯੋਗ ਵਧਾਉਣ ‘ਤੇ ਜ਼ੋਰ ਦੇਣਗੇ।

ਨਵੀਂ ਦਿੱਲੀ ‘AI ਇਮਪੈਕਟ ਸਮਿਟਦਾ ਹੋਵੇਗਾ ਉਦਘਾਟਨ

18 ਅਤੇ 19 ਫਰਵਰੀ ਨੂੰ ਰਾਸ਼ਟਰਪਤੀ ਮੈਕਰੋਂ ਰਾਜਧਾਨੀ ਦਿੱਲੀ ਵਿੱਚ ਰਹਿਣਗੇ। ਇੱਥੇ ਉਹ ‘ਭਾਰਤ ਮੰਡਪਮ’ ਵਿਖੇ ਆਯੋਜਿਤ ਹੋਣ ਵਾਲੇ ‘ਏਆਈ ਇਮਪੈਕਟ ਸਮਿਟ’ (AI Impact Summit) ਦੇ ਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਹੋਣਗੇ। ਦੱਸਣਯੋਗ ਹੈ ਕਿ ਗਲੋਬਲ ਸਾਊਥ (Global South) ਵਿੱਚ ਹੋਣ ਵਾਲਾ ਇਹ ਪਹਿਲਾ ਏਆਈ ਸੰਮੇਲਨ ਹੈ, ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਮੋਦੀ ਕਰਨਗੇ। ਇਸ ਸੰਮੇਲਨ ਰਾਹੀਂ ਭਾਰਤ ਸਰਕਾਰ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਦੇਸ਼ ਦੇ ਵਿਕਾਸ ਅਤੇ ਜਨਤਕ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਕਰਨ ਦਾ ਸੰਕਲਪ ਦੁਹਰਾਏਗੀ।

ਇਨੋਵੇਸ਼ਨ ਦੇ ਸਾਲ ਵਜੋਂ ਮਨਾਇਆ ਜਾਵੇਗਾ 2026

ਇਸ ਦੌਰੇ ਦੌਰਾਨ ਇੱਕ ਵੱਡਾ ਐਲਾਨ ‘ਭਾਰਤ-ਫਰਾਂਸ ਈਅਰ ਆਫ ਇਨੋਵੇਸ਼ਨ’ ਦਾ ਹੋਵੇਗਾ, ਜਿਸ ਨੂੰ ਸਾਲ 2026 ਤੱਕ ਮਨਾਇਆ ਜਾਵੇਗਾ। ਦੋਵੇਂ ਆਗੂ ‘ਹੋਰਾਈਜ਼ਨ 2047 ਰੋਡਮੈਪ’ ਤਹਿਤ ਅਗਲੇ ਕਈ ਸਾਲਾਂ ਲਈ ਸਹਿਯੋਗ ਦੀ ਰੂਪ ਰੇਖਾ ‘ਤੇ ਵੀ ਗੱਲਬਾਤ ਕਰਨਗੇ। ਹਿੰਦ-ਪ੍ਰਸ਼ਾਂਤ (Indo-Pacific) ਖੇਤਰ ਵਿੱਚ ਸੁਰੱਖਿਆ ਅਤੇ ਸਾਂਝੇ ਹਿੱਤਾਂ ਦੇ ਗਲੋਬਲ ਮੁੱਦੇ ਵੀ ਇਸ ਚਰਚਾ ਦਾ ਮੁੱਖ ਕੇਂਦਰ ਰਹਿਣਗੇ। 19 ਫਰਵਰੀ ਨੂੰ ਦੁਪਹਿਰ 3:45 ਵਜੇ ਰਾਸ਼ਟਰਪਤੀ ਮੈਕਰੋਂ ਵਾਪਸ ਫਰਾਂਸ ਲਈ ਰਵਾਨਾ ਹੋ ਜਾਣਗੇ।

 

 

Leave a Reply

Your email address will not be published. Required fields are marked *