LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਉਤਰਾਖੰਡ : ਭਾਰੀ ਮੀਂਹ ਨਾਲ ਵਿਗੜੇ ਹਾਲਾਤ, ਹੁਣ ਤੱਕ 47 ਲੋਕਾਂ ਦੀ ਹੋਈ ਮੌਤ

20 oct flood 1

ਉੱਤਰਾਖੰਡ : ਉੱਤਰਾਖੰਡ ਵਿੱਚ ਲਗਾਤਾਰ ਮੀਂਹ ਪੈਣ ਨਾਲ ਤਬਾਹੀ ਦਾ ਕਹਿਰ ਜਾਰੀ ਹੈ, ਅਜਿਹੀ ਸਥਿਤੀ ਵਿੱਚ, ਕਈ ਇਲਾਕਿਆਂ ਵਿੱਚ ਹੜ੍ਹ  ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇੱਥੇ ਉੱਤਰਕਾਸ਼ੀ ਵਿੱਚ, ਗੋਮੁਖ ਟ੍ਰੈਕ ਉੱਤੇ ਭਾਰੀ ਮੀਂਹ ਦੇ ਕਾਰਨ 25-30 ਟ੍ਰੈਕਰ ਫਸੇ ਹੋਏ ਸਨ। ਐਸਡੀਆਰਐਫ ਟੀਮ ਨੇ ਸਾਰੇ ਟਰੈਕਰਾਂ ਨੂੰ ਬਚਾਇਆ ਹੈ। ਹਾਲਾਂਕਿ, ਬਚਾਅ ਦੇ ਦੌਰਾਨ, ਐਸਡੀਆਰਐਫ ਟੀਮ ਨੂੰ ਵੀ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।

Also Read : ਸੁਖਪਾਲ ਖਹਿਰਾ ਦਾ ਅਸਤੀਫਾ ਪੰਜਾਬ ਸਪੀਕਰ ਰਾਣਾ ਕੇਪੀ ਸਿੰਘ ਵਲੋਂ ਮਨਜ਼ੂਰ

ਐਸਡੀਆਰਐਫ (SDRF) ਨੇ ਕਿਹਾ ਕਿ ਇਨ੍ਹਾਂ ਸਾਰੇ ਟਰੈਕਰਾਂ ਨੂੰ ਸੋਮਵਾਰ ਰਾਤ ਨੂੰ ਬਚਾਇਆ ਗਿਆ ਸੀ। ਦੇਵਗੜ੍ਹ ਵਿੱਚ ਲੈਂਡਸਲਾਈਡ ਕਾਰਨ ਸੜਕ ਜਾਮ ਹੋਣ ਕਾਰਨ ਟ੍ਰੈਕਰਸ ਦੀ ਟੀਮ ਗੋਮੁਖ ਟ੍ਰੈਕ ਉੱਤੇ ਫਸੀ ਹੋਈ ਸੀ। ਘਟਨਾ ਦੀ ਜਾਣਕਾਰੀ ਗੰਗੋਤਰੀ ਪੁਲਿਸ ਨੂੰ ਮਿਲੀ। ਇਸ ਤੋਂ ਬਾਅਦ ਐਸ.ਡੀ.ਆਰ.ਐਫ ਦੀ ਟੀਮ ਘਟਨਾ ਸਥਾਨ ਲਈ ਰਵਾਨਾ ਹੋਈ ਅਤੇ ਇੱਥੇ ਪਹੁੰਚ ਕੇ ਟੀਮ ਨੇ ਮੀਂਹ ਅਤੇ ਮੁਸ਼ਕਲ ਦੇ ਬਾਵਜੂਦ ਟਰੈਕਰਾਂ ਨੂੰ ਬਚਾਇਆ।

Also Read : ਜਗਰਾਓਂ 'ਚ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਜੀਵਨ ਲੀਲਾ ਕੀਤੀ ਸਮਾਪਤ

300 ਲੋਕਾਂ ਨੂੰ ਬਚਾਇਆ ਗਿਆ

ਉਤਰਾਖੰਡ ਵਿੱਚ ਮੀਂਹ ਨਾਲ ਜੁੜੀਆਂ ਘਟਨਾਵਾਂ ਵਿੱਚ ਹੁਣ ਤੱਕ 47 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ 42 ਮ੍ਰਿਤਕ ਕੁਮਾਊਂ ਖੇਤਰ ਦੇ ਹਨ। ਦੂਜੇ ਪਾਸੇ, ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ 4 - 4 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ। ਐਨਡੀਆਰਐਫ ਨੇ ਰਾਜ ਵਿੱਚ 15 ਟੀਮਾਂ ਤਾਇਨਾਤ ਕੀਤੀਆਂ ਹਨ। ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਹੁਣ ਤੱਕ 300 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ।

Also Read : ਪੰਜਾਬ 'ਚ BSF ਦੀ ਤਾਇਨਾਤੀ: ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਖਲ ਦੇਣ ਲਈ ਲਿਖੀ ਚਿੱਠੀ

ਹਵਾਈ ਸੈਨਾ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਤਿੰਨ ਹੈਲੀਕਾਪਟਰ ਤਾਇਨਾਤ ਕੀਤੇ ਹਨ। ਇਨ੍ਹਾਂ ਵਿੱਚੋਂ ਦੋ ਨੂੰ ਨੈਨੀਤਾਲ ਵਿੱਚ ਤਾਇਨਾਤ ਕੀਤਾ ਗਿਆ ਹੈ। ਇੱਥੇ ਮੀਂਹ, ਬੱਦਲ ਫਟਣ ਅਤੇ  ਡਿੱਗਣ ਕਾਰਨ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਦੂਜੇ ਪਾਸੇ, ਗੁਜਰਾਤ ਦੇ ਮਾਲ ਮੰਤਰੀ ਰਾਜੇਂਦਰ ਤ੍ਰਿਵੇਦੀ ਨੇ ਕਿਹਾ ਕਿ ਇੱਕ ਮੋਟੇ ਅਨੁਮਾਨ ਦੇ ਅਨੁਸਾਰ, ਗੁਜਰਾਤ ਦੇ ਵੱਖ -ਵੱਖ ਹਿੱਸਿਆਂ ਵਿੱਚ ਚਾਰਧਾਮ ਯਾਤਰਾ 'ਤੇ ਗਏ ਲਗਭਗ 100 ਸ਼ਰਧਾਲੂ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਫਸੇ ਹੋਏ ਹਨ।

In The Market