LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗੈਂਗਸਟਰ ਐਕਟ ਤਹਿਤ ਮੁਖਤਾਰ ਅੰਸਾਰੀ ਖਿਲਾਫ ਵੱਡੀ ਕਾਰਵਾਈ, ਹੋਟਲ ਸਣੇ ਕਈ ਦੁਕਾਨਾਂ ਕੁਰਕ

22d ansari

ਗਾਜ਼ੀਪੁਰ- ਉੱਤਰ ਪ੍ਰਦੇਸ਼ (UP) ਦੇ ਗਾਜ਼ੀਪੁਰ 'ਚ ਵਿਧਾਇਕ ਮੁਖਤਾਰ ਅੰਸਾਰੀ (Mukhtar Ansari) ਦੇ ਪਰਿਵਾਰ ਦੀ ਜਾਇਦਾਦ 'ਤੇ ਸਰਕਾਰ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਗ਼ਜ਼ਲ ਹੋਟਲ ਦੀ ਇਮਾਰਤ ਦੇ ਨਾਲ ਲੱਗਦੀਆਂ ਦੁਕਾਨਾਂ 'ਤੇ ਕੁਰਕੀ ਦੀ ਕਾਰਵਾਈ ਕੀਤੀ ਜਾ ਰਹੀ ਹੈ। ਮੁਖਤਾਰ ਖਿਲਾਫ ਗੈਂਗਸਟਰ ਐਕਟ ਤਹਿਤ ਇਹ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਕਈ ਥਾਵਾਂ 'ਤੇ ਮੁਖਤਾਰ ਅੰਸਾਰੀ ਅਤੇ ਉਸ ਦੇ ਪਰਿਵਾਰ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾ ਚੁੱਕੀਆਂ ਹਨ।

Also Read: ਸਾਵਧਾਨ: ਜੇਕਰ ਸਰੀਰ 'ਚ ਦਿਖਦੇ ਹਨ ਇਹ ਲੱਛਣ ਤਾਂ ਹੋ ਸਕਦੈ Omicron ਦਾ ਖਤਰਾ

ਗਾਜ਼ੀਪੁਰ 'ਚ ਥਾਣਾ ਕੋਤਵਾਲੀ ਦੇ ਮਹੂਬਾਗ 'ਚ ਗਜ਼ਲ ਹੋਟਲ ਦੇ ਨਾਂ 'ਤੇ ਇਮਾਰਤ ਬਣੀ ਹੋਈ ਹੈ। ਬੁੱਧਵਾਰ ਨੂੰ ਸਰਕਾਰੀ-ਪ੍ਰਸ਼ਾਸ਼ਨ ਦਾ ਸਟਾਫ ਭਾਰੀ ਪੁਲਸ ਫੋਰਸ ਨਾਲ ਉਥੇ ਪਹੁੰਚ ਗਿਆ ਅਤੇ ਹੋਟਲ ਦੇ ਨਾਲ ਲੱਗਦੀਆਂ ਦੁਕਾਨਾਂ 'ਤੇ ਕੁਰਕੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਦੌਰਾਨ ਹੋਟਲ ਦੀ ਇਮਾਰਤ ਨੇੜੇ ਸਥਿਤ ਕੁੱਲ 17 ਦੁਕਾਨਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਅਟੈਚ ਕੀਤੀ ਜਾ ਰਹੀ ਜਾਇਦਾਦ ਦੀ ਅੰਦਾਜ਼ਨ ਕੀਮਤ 10 ਕਰੋੜ, 10 ਲੱਖ ਰੁਪਏ ਹੈ।

Also Read: OMG! ਪਤੀ ਦੀ ਪੱਥਰੀ ਦਾ ਇਲਾਜ ਕਰਵਾਉਣ ਆਈ ਔਰਤ ਦਾ ਕਰ ਦਿੱਤਾ ਗੋਢੇ ਦਾ ਆਪ੍ਰੇਸ਼ਨ, FIR ਦਰਜ

ਮਾਲ ਵਿਭਾਗ ਨੇ ਇਹ ਕੁਰਕੀ ਗੈਂਗਸਟਰ ਐਕਟ ਤਹਿਤ ਕੀਤੀ ਹੈ। ਪ੍ਰਸ਼ਾਸਨ ਮੁਤਾਬਕ ਨਾਜਾਇਜ਼ ਤੌਰ 'ਤੇ ਬਣੀ ਇਮਾਰਤ ਦੀ ਉਪਰਲੀ ਮੰਜ਼ਿਲ 'ਤੇ ਬੁਲਡੋਜ਼ਰ ਪਹਿਲਾਂ ਹੀ ਚੱਲ ਚੁੱਕਾ ਹੈ। ਇਸ ਇਮਾਰਤ ਵਿੱਚ ਹੇਠਲੀ ਮੰਜ਼ਿਲ ’ਤੇ ਵਿਧਾਇਕ ਦੇ ਕਿਰਾਏਦਾਰ ਦੁਕਾਨਦਾਰ ਹਨ। ਇਨ੍ਹਾਂ ਸਾਰਿਆਂ ਨੂੰ ਇੱਕ ਮਹੀਨਾ ਪਹਿਲਾਂ ਹੀ ਮਾਲ ਵਿਭਾਗ ਵੱਲੋਂ ਦੁਕਾਨਾਂ ਖਾਲੀ ਕਰਨ ਦੇ ਨੋਟਿਸ ਮਿਲ ਚੁੱਕੇ ਹਨ।

Also Read: ਅਜਨਾਲਾ ਦੇ ਲਕਸ਼ਮੀ ਨਾਰਾਇਣ ਮੰਦਰ 'ਚ ਚੋਰੀ ਦੀ ਨੀਅਤ ਨਾਲ ਆਏ ਵਿਅਕਤੀ ਵਲੋਂ ਬੇਅਦਬੀ 

ਜ਼ਿਕਰਯੋਗ ਹੈ ਕਿ ਯੂਪੀ ਸਰਕਾਰ ਲਗਾਤਾਰ ਵਿਧਾਇਕ ਮੁਖਤਾਰ ਅੰਸਾਰੀ ਖਿਲਾਫ ਕਾਰਵਾਈ ਕਰ ਰਹੀ ਹੈ। ਪਿਛਲੇ ਕੁਝ ਸਾਲਾਂ ਵਿੱਚ ਸਰਕਾਰ ਨੇ ਮੁਖਤਾਰ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੀ ਜਾਇਦਾਦ ਤੋਂ ਇਲਾਵਾ ਉਸਦੇ ਵਾਰਸਾਂ ਦੀ ਜਾਇਦਾਦ 'ਤੇ ਬੁਲਡੋਜ਼ਰ ਚਲਾ ਦਿੱਤਾ ਹੈ। ਲਖਨਊ ਅਤੇ ਗਾਜ਼ੀਪੁਰ ਸਮੇਤ ਉਸ ਦੀਆਂ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਹੁਣ ਤੱਕ ਜ਼ਬਤ ਕੀਤੀਆਂ ਜਾ ਚੁੱਕੀਆਂ ਹਨ।

In The Market